spot_img
Homeਮਾਝਾਗੁਰਦਾਸਪੁਰਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਬੂਟੇ ਲਗਾ ਕੇ ਪਰਿਆਵਰਣ ਨੂੰ ਸਾਫ ਅਤੇ...

ਪਾਵਰਕਾਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਬੂਟੇ ਲਗਾ ਕੇ ਪਰਿਆਵਰਣ ਨੂੰ ਸਾਫ ਅਤੇ ਸਵੱਛ ਰੱਖਣ ਦਾ ਦਿੱਤਾ ਸੰਦੇਸ਼

ਕਾਦੀਆਂ 16 ਅਗਸਤ (ਸਲਾਮ ਤਾਰੀ)
ਅੱਜ ਸਥਾਨਕ ਪਾਵਰਕਾਮ ਦਫਤਰ ਵਿਖੇ ਐੱਸ ਡੀ ਓ ਰਵਿੰਦਰਪਾਲ ਸਿੰਘ ਦੀ ਅਗਵਾਈ ਹੇਠ ਵਣ ਮਹਾਉਤਸਵ ਮਨਾਇਆ ਗਿਆ ।ਇਸ ਮੌਕੇ ਤੇ ਉਨ੍ਹਾਂ ਦੇ ਨਾਲ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਮੁਕੇਸ਼ ਵਰਮਾ ਅਤੇ ਸਿੰਘ ਸਭਾ ਗੁਰਦੁਆਰਾ ਦੇ ਸੇਵਾਦਾਰ ਜਗਜੀਤ ਸਿੰਘ ਵੀ ਮੌਜੂਦ ਸੀ । ਇਸ ਮੌਕੇ ਤੇ ਪਾਵਰਕਾਮ ਵਿਭਾਗ ਦੇ ਸਮੂਹ ਜੇਈ ਲਾਈਨਮੈਨ ਅਤੇ ਹੋਰ ਕਰਮਚਾਰੀ ਮੌਜੂਦ ਸਨ ।ਜੇ ਈ ਜਤਿੰਦਰ ਸਿੰਘ ਜੇਈ ਸੁਨੀਲ ਕੁਮਾਰ ਜੋਗਿੰਦਰਪਾਲ ਅਤੇ ਸੁਖਵਿੰਦਰ ਸਿੰਘ ਵੱਲੋਂ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਵਿਸ਼ੇਸ਼ ਤੌਰ ਤੇ ਨਰਸਰੀ ਤੋਂ 20 ਦੇ ਕਰੀਬ ਬੂਟੇ ਲਗਾਏ ਗਏ । ਅਤੇ ਵਿਜੇ ਕੁਮਾਰ ਜਸਪਾਲ ਅਤੇ ਰਮੇਸ਼ ਕੁਮਾਰ ਦੇ ਸਹਿਯੋਗ ਨਾਲ ਦਫ਼ਤਰ ਦੀ ਬੈਕ ਸਾਈਡ ਵਿਚ ਟੋਏ ਪੁਟਵਾ ਕੇ ਬੂਟੇ ਲਗਵਾਏ ਗਏ । ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਐੱਸ ਡੀ ਓ ਬਿਜਲੀ ਬੋਰਡ ਨੇ ਦੱਸਿਆ ਕਿ ਪਰਿਆਵਰਣ ਨੂੰ ਸਵੱਛ ਅਤੇ ਸਾਫ਼ ਰੱਖਣਾ ਹਰੇਕ ਨਾਗਰਿਕ ਦਾ ਫ਼ਰਜ਼ ਹੈ । ਇਸੇ ਲੜੀ ਦੇ ਅਧੀਨ ਅੱਜ ਦਫ਼ਤਰ ਵਿੱਚ ਬੂਟੇ ਲਗਾ ਕੇ ਵਾਤਾਵਰਨ ਨੂੰ ਸਾਫ਼ ਅਤੇ ਸ਼ੁੱਧ ਰੱਖਣ ਦਾ ਸੰਦੇਸ਼ ਦਿੱਤਾ ਗਿਆ ਹੈ । ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਇਮਾਰਤਾਂ ਦੇ ਨਿਰਮਾਣ ਲਈ ਪੌਦਿਆਂ ਦੀ ਕਟਾਈ ਹੋਈ ਹੈ ‘ਉਸ ਨਾਲ ਗਲੋਬਲ ਵਾਰਮਿੰਗ ਬਹੁਤ ਜ਼ਿਆਦਾ ਵਧ ਗਈ ਹੈ ।ਕਿ ਸਾਡੇ ਆਉਣ ਵਾਲੇ ਭਵਿੱਖ ਦੇ ਲਈ ਖਤਰਨਾਕ ਸਾਬਤ ਹੋ ਸਕਦਾ ਹੈ । ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖਣ ਲਈ ਦੇਸ਼ ਦੇ ਹਰੇਕ ਨਾਗਰਿਕ ਦਾ ਫਰਜ਼ ਹੈ ਕਿ ਉਹ ਆਪਣੇ ਜੀਵਨ ਵਿਚ ਘੱਟ ਤੋਂ ਘੱਟ ਇਕ ਬੂਟਾ ਜ਼ਰੂਰ ਲਗਾਵੇ । ਅਤੇ ਉਨ੍ਹਾਂ ਦੀ ਸੰਭਾਲ ਕਰੇ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੁਕੇਸ਼ ਵਰਮਾ ਜਗਜੀਤ ਸਿੰਘ ਨੇ ਦੱਸਿਆ ਕਿ ਬੂਟੇ ਨਾ ਸਿਰਫ ਸਾਨੂੰ ਆਕਸੀਜਨ ਦਿੰਦੇ ਹਨ , ਬਲਕਿ ਸਵੱਛ ਅਤੇ ਤੰਦਰੁਸਤ ਰਹਿਣ ਦਾ ਸੰਦੇਸ਼ ਦਿੰਦੇ ਹਨ ।ਉਨ੍ਹਾਂ ਨੇ ਪਰਿਆਵਰਣ ਨੂੰ ਸੁਰੱਖਿਅਤ ਰੱਖਣ ਲਈ ਬੂਟੇ ਲਗਾਉਣ ਲਈ ਲੋਕਾਂ ਨੂੰ ਅਪੀਲ ਕੀਤੀ ।
ਫ਼ੋਟੋ -:ਪਾਵਰਕਾਮ ਦਫਤਰ ਵਿੱਚ ਬੂਟਾ ਲਾਉਂਦੇ ਹੋਏ ਐੱਸਡੀਓ ਰਵਿੰਦਰਪਾਲ ਸਿੰਘ ਅਤੇ ਉਨ੍ਹਾਂ ਦੇ ਨਾਲ ਜੇ ਈ ਜਤਿੰਦਰ ਸਿੰਘ ਅਤੇ ਹੋਰ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments