spot_img
Homeਮਾਝਾਗੁਰਦਾਸਪੁਰਕਲਾਸਵਾਲਾ ਖ਼ਾਲਸਾ ਸਕੂਲ ਵਿੱਚ ਆਜਾਦੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ

ਕਲਾਸਵਾਲਾ ਖ਼ਾਲਸਾ ਸਕੂਲ ਵਿੱਚ ਆਜਾਦੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ

ਕਾਦੀਆਂ 16 ਅਗਸਤ (ਸਲਾਮ ਤਾਰੀ) 

ਸਥਾਨਕ ਕਲਾਸਵਾਲਾ ਖਾਲਸਾ ਸੀਨੀਅਰ ਸਕੈਂਡਰੀ ਸਕੂਲ, ਕਾਦੀਆਂ ਵਿੱਚ 75ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ । ਇਸ ਸਮਾਗਮ ਵਿਚ ਸਕੂਲ ਪ੍ਰਿੰਸੀਪਲ ਸ੍ਰੀਮਤੀ ਸ਼ਾਲਿਨੀ ਸ਼ਰਮਾ ਅਤੇ ਸਾਬਕਾ ਐਮ. ਐੱਲ. ਏ ਸ੍ਰੀਮਤੀ ਚਰਨਜੀਤ ਕੌਰ ਬਾਜਵਾ ਵੱਲੋਂ ਝੰਡਾ ਲਹਿਰਾਇਆ ਗਿਆ । ਅਤੇ ਰਾਸ਼ਟਰੀ ਗਾਨ ਗਾਇਆ ਗਿਆ । ਸਕੂਲ ਦੇ ਐੱਨ.ਸੀ.ਸੀ ਕੈਡਿਟਾਂ ਵੱਲੋਂ ਫਸਟ ਪੰਜਾਬ ਗਰਲਜ ਬਟਾਲੀਅਨ, ਅੰਮ੍ਰਿਤਸਰ ਦੇ ਅੰਤਰਗਤ ਸ਼ਹਿਰ ਵਿਚ ਰੈਲੀ ਕੱਢੀ ਗਈ । ਇਸ ਮੌਕੇ ਦੇਸ਼ ਭਗਤੀ ਦੇ ਨਾਅਰੇ ਵੀ ਲਗਾਏ ਗਏ । ਇਸ ਮੌਕੇ ਤੇ ਸਕੂਲ ਦੇ ਵਾਈਸ ਪ੍ਰਿੰਸੀਪਲ ਸ੍ਰੀਮਤੀ ਪਰਮਿੰਦਰ ਕੌਰ, ਹੈੱਡ ਮਾਸਟਰ ਪਰਮਜੀਤ ਸਿੰਘ, ਹਰਦੀਪ ਸਿੰਘ, ਏ. ਐੱਨ. ਓ. ਰੂਹੀ ਭਗਤ, ਧਿਆਨ ਸਿੰਘ, ਰਸ਼ਪਾਲ ਸਿੰਘ, ਅਤੇ ਵਿਪਨ ਤੁੱਲੀ ਹਾਜਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments