spot_img
Homeਮਾਝਾਗੁਰਦਾਸਪੁਰਸਕੂਲ ਅੰਦਰ ਬਾਗਬਾਨੀ ਵਿਭਾਗ ਵੱਲੋਂ ਫਲਦਾਰ ਬੂਟੇ ਲਗਾਏ ਗਏ

ਸਕੂਲ ਅੰਦਰ ਬਾਗਬਾਨੀ ਵਿਭਾਗ ਵੱਲੋਂ ਫਲਦਾਰ ਬੂਟੇ ਲਗਾਏ ਗਏ

ਕਾਦੀਆਂ 13 ਅਗਸਤ (ਮੁਨੀਰਾ ਸਲਾਮ ਤਾਰੀ)
ਬਾਗਬਾਨੀ ਵਿਭਾਗ ਕਾਦੀਆਂ ਵੱਲੋਂ ਦੇਸ਼ ਦੀ ਆਜ਼ਾਦੀ ਦੀ 75 ਵੀਂ ਵਰ੍ਹੇਗੰਢ ਮੌਕੇ ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਸਮਾਗਮਾਂ ਨੂੰ ਸਮਰਪਿਤ ਹੁੰਦੇ ਹੋਏ ਸਿੱਖ ਨੈਸ਼ਨਲ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਵਿਖੇ ਸਕੂਲ ਆਨਰੇਰੀ ਪ੍ਰਬੰਧਕ ਨੈਸ਼ਨਲ ਤੇ ਸਟੇਟ ਅਵਾਰਡੀ ਸੇਵਾਮੁਕਤ ਪ੍ਰਿੰਸੀਪਲ ਅੰਗਰੇਜ਼ ਸਿੰਘ ਬੋਪਾਰਾਏ ਤੇ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਸਕੂਲ ਦੇ ਬੱਚਿਆਂ ਨਾਲ ਮਿਲ ਕੇ ਫਲਦਾਰ ਬੂਟੇ ਲਗਾਏ ਗਏ ।ਬਾਗਬਾਨੀ ਵਿਭਾਗ ਦੇ ਇਸ ਇੰਸਪੈਕਟਰ ਸਰਦਾਰ ਪ੍ਰੇਮ ਸਿੰਘ ਤੇ ਸਹਾਇਕ ਇੰਸਪੈਕਟਰ ਗੁਲਜ਼ਾਰ ਸਿੰਘ ਵੱਲੋਂ ਸੌ ਦੇ ਕਰੀਬ ਬੂਟੇ ਲਗਵਾਏ ਗਏ । ਇਨ੍ਹਾਂ ਬੱਚਿਆਂ ਨੂੰ ਵੱਧ ਤੋਂ ਵੱਧ ਫਲਦਾਰ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ । ਇਨ੍ਹਾਂ ਦੀ ਸਾਂਭ ਸੰਭਾਲ ਦੀ ਜਾਣਕਾਰੀ ਵੀ ਮੌਕੇ ਤੇ ਦਿੱਤੀ ਸਕੂਲ ਪ੍ਰਬੰਧਕ ਪ੍ਰਿੰਸੀਪਲ ਅੰਗਰੇਜ ਸਿੰਘ ਬੋਪਾਰਾਏ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਨਾਲ ਲੈਕਚਰਾਰ ਰਵਿੰਦਰ ਸਿੰਘ, ਲੈਕਚਰਾਰ ਅਮਰਦੀਪ ਕੌਰ ,ਕੁਲਜੀਤ ਕੌਰ , ਰਮਨਜੀਤ ਕੌਰ, ਨੀਰੂ ਬਾਲਾ, ਲੈਕਚਰਾਰ ਸਿਮਰਨਜੀਤ ਕੌਰ , ਸਈਅਦ ਅਬਦੁਲ ਵਾਸੇ, ਬਲਵੀਰ ਕੌਰ , ਮਿਸ ਮਿਤਾਲੀ ਸਮੇਤ ਵਿਦਿਆਰਥੀ ਹਾਜ਼ਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments