spot_img
Homeਮਾਝਾਗੁਰਦਾਸਪੁਰਹਰ ਘਰ ਤਿਰੰਗਾ ਮੁਹਿੰਮ ਦਾ ਕੀਤਾ ਆਗਾਜ਼

ਹਰ ਘਰ ਤਿਰੰਗਾ ਮੁਹਿੰਮ ਦਾ ਕੀਤਾ ਆਗਾਜ਼

ਕਾਦੀਆਂ 13 ਅਗਸਤ,( ਸੁਰਿੰਦਰ ਕੌਰ ) ਆਜ਼ਾਦੀ ਦਾ 75ਵਾਂ ਅੰਮ੍ਰਿਤ ਮਹੋਤਸਵ ਮਨਾਉਣ ਸਬੰਧੀ ਪੂਰੇ ਦੇਸ਼ ਵਿਚ ਹਰ ਘਰ ਤਿਰੰਗਾ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਵਿਚ 13 ਅਗਸਤ ਤੋਂ ਲੈਕੇ 15 ਅਗਸਤ ਤੱਕ ਹਰ ਘਰ ਵਿਖੇ ਤਿਰੰਗਾ ਲਹਿਰਾਇਆ ਜਾਵੇਗਾ। ਇਸੇ ਮੁਹਿੰਮ ਅਧੀਨ ਸਿਹਤ ਵਿਭਾਗ ਵਲੋਂ ਅੱਜ ਸੀ ਐੱਚ ਸੀ ਭਾਮ ਵਿਖੇ ਪੂਰੇ ਸਨਮਾਨ ਨਾਲ ਤਿਰੰਗਾ ਲਹਿਰਾਇਆ ਗਯਾ। ਐਸ ਐਮ ਓ ਡਾਕਟਰ ਮਨੋਹਰ ਲਾਲ ਨੇ ਦੱਸਿਆ ਕਿ ਹਰ ਘਰ ਦਸਤਕ ਮੁਹਿਮ ਹੇਠ 20 ਕਰੋਡ਼ ਘਰਾਂ ਵਿਚ ਤਿਰੰਗਾ ਲਹਿਰਾਉਣ ਦਾ ਸਰਕਾਰ ਵੱਲੋਂ ਟੀਚਾ ਮਿਥਿਆ ਗਿਆ ਹੈ। ਉਹਨਾਂ ਦੱਸਿਆ ਬਲਾਕ ਭਾਮ ਦੇ ਹਰੇਕ ਹੈਲਥ ਅਤੇ ਵਲਨੇਸ ਸੈਂਟਰ, ਪੀ ਐਚ ਸੀ ਵਿਖੇ ਅੱਜ ਫੀਲਡ ਸਿਹਤ ਸਟਾਫ ਵੱਲੋਂ ਆਪਣੀ ਸੰਸਥਾ ਵਿਖੇ ਅਗਲੇ ਤਿੰਨ ਦਿਨਾਂ ਤਕ ਰੋਜ ਤਿਰੰਗਾ ਲਹਿਰਾਇਆ ਜਾਵੇਗਾ। ਇਸ ਮੌਕੇ ਤੇਐਸ ਐਮ ਓ ਡਾਕਟਰ ਮਨੋਹਰ ਲਾਲ, ਡਾਕਟਰ ਮੋਹਪ੍ਰੀਤ ਸਿੰਘ ਬੀ ਈ ਈ ਸੁਰਿੰਦਰ ਕੌਰ, ਹੈਲਥ ਇੰਸਪੈਕਟਰ ਹਰਪਿੰਦਰ ਸਿੰਘ, ਐੱਲ ਐੱਚ ਵੀ ਹਰਭਜਨ ਕੌਰ,ਜਸਬੀਰ ਸਿੰਘ, ਮਨਜੋਤ ਕੌਰ ਫਾਰਮੇਸੀ ਅਫਸਰ ਸਿਮਰਤ ਕੌਰ, ਸਿਮਰਨ ਕੌਰ ਫਾਰਮੇਸੀ ਅਫਸਰ, ਸਰਬਜੀਤ ਸਿੰਘ ਹੈਲਥ ਵਰਕਰ, ਨਵਦੀਪ ਸਿੰਘ ਫਾਰਮੇਸੀ ਅਫਸਰ, ਸ਼ਿਵਦਯਾਲ ਸਿੰਘ , ਸ਼੍ਰੀਮਤੀ ਗੁਲਸ਼ਨ, ਸ਼੍ਰੀਮਤੀ ਰੀਨਾ,ਸਵਿੰਦਰ ਕੌਰ ਐੱਲ ਟੀ, ਅਨਿਲ ਕੁਮਾਰ ਕਾਉਂਸਲਰ ਕੰਵਲਜੀਤ ਸਿੰਘ ,ਜਤਿੰਦਰ ਸਿੰਘ ਐੱਸ ਟੀ ਐੱਸ ਆਦਿ ਹਾਜਿਰ ਰਹੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments