spot_img
Homeਮਾਝਾਗੁਰਦਾਸਪੁਰਘਰ ਤੇ ਹਮਲਾ ਕਰਨ ਵਾਲਿਆਂ ਵਿਰੁੱਧ ਥਾਣਾ ਕਾਦੀਆਂ ਚ ਕੇਸ ਦਰਜ

ਘਰ ਤੇ ਹਮਲਾ ਕਰਨ ਵਾਲਿਆਂ ਵਿਰੁੱਧ ਥਾਣਾ ਕਾਦੀਆਂ ਚ ਕੇਸ ਦਰਜ

 

ਕਾਦੀਆਂ/24 ਜੂਨ (ਸਲਾਮ ਤਾਰੀ)
ਕਾਦੀਆਂ ਪੁਲੀਸ ਨੇ ਘਰ ਚ ਹਮਲਾ ਕਰਨ ਵਾਲੇ ਦੋ ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ। ਪੁਲੀਸ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਤਿੰਦਰਪਾਲ ਸਿੰਘ ਉਰਫ਼ ਗਾਮਾ ਪੁੱਤਰ ਬਲਦੇਵ ਸਿੰਘ ਵਾਸੀ ਚੀਮਾਂ ਭਿਟੇਵਡ ਨੇ ਕਾਦੀਆਂ ਪੁਲੀਸ ਚ ਸ਼ਿਕਾਇਤ ਕੀਤੀ ਸੀ ਕਿ ਉਸਦੇ ਘਰ ਚ ਹਰਵਿੰਦਰ ਸਿੰਘ ਪੁੱਤਰ ਰਵੇਲ ਸਿੰਘ ਅਤੇ ਸੁਖਵਿੰਦਰ ਸਿੰਘ ਪੁੱਤਰ ਰਵੇਲ ਸਿੰਘ ਵਾਸੀਆਨ ਚੀਮਾਂ ਭਿਟੇਵੱਡ ਨੇ ਕਥਿਤ ਹਥਿਆਰਾਂ ਨਾਲ ਲੈਸ ਹੋਕੇ ਉਸਦੇ ਘਰ ਚ ਹਮਲਾ ਕਰਕੇ ਉਸਨੂੰ ਜ਼ਖ਼ਮੀ ਕਰ ਦਿੱਤਾ ਸੀ ਅਤੇ ਫ਼ਰਾਰ ਹੋ ਗਏ ਸਨ। ਜਿਸਤੇ ਪੁਲੀਸ ਨੇ ਕਾਰਵਾਈ ਕਰਦੀਆਂ ਐਫ਼ ਆਈ ਆਰ 56 ਮਿਤੀ 23-06-21 ਨੂੰ ਜੁਰਮ 452,427,324,34 ਆਈ ਪੀ ਸੀ ਤੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

munira salam
munira salam
Editor-in-chief at Salam News Punjab
RELATED ARTICLES

LEAVE A REPLY

Please enter your comment!
Please enter your name here

- Advertisment -spot_img

Most Popular

Recent Comments