spot_img
Homeਮਾਝਾਗੁਰਦਾਸਪੁਰਨਾਕਾਬੰਦੀ ਦੌਰਾਨ ਪੁਲੀਸ ਮੁਲਾਜ਼ਮ ਤੇ ਚੜਾਈ ਕਾਰ, "ਤਲਾਸ਼ੀ ਲੈਣ ਤੇ 10 ਗ੍ਰਾਮ...

ਨਾਕਾਬੰਦੀ ਦੌਰਾਨ ਪੁਲੀਸ ਮੁਲਾਜ਼ਮ ਤੇ ਚੜਾਈ ਕਾਰ, “ਤਲਾਸ਼ੀ ਲੈਣ ਤੇ 10 ਗ੍ਰਾਮ ਹੈਰੋਇਨ ਬਰਾਮਦ

ਕਾਦੀਆਂ 12 ਅਗਸਤ (ਮੁਨੀਰਾ ਸਲਾਮ ਤਾਰੀ) :- ਪੁਲਿਸ ਥਾਣਾ ਘੁਮਾਣ ਅਧੀਨ ਪੈਂਦੇ ਪਿੰਡ ਬੱਲੋਵਾਲ ਵਿਚ ਘੁਮਾਣ ਪੁਲੀਸ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਚਿੱਟੇ ਰੰਗ ਦੀ ਆ ਰਹੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰਾਂ ਨੇ ਤੇਜ਼ ਰਫ਼ਤਾਰ ਨਾਲ ਕਾਰ ਭਜਾ ਲਈ। ਪਰ ਪੁਲਸ ਕਰਮਚਾਰੀ ਨੇ ਬਹਾਦਰੀ ਦਿਖਾਉਂਦਿਆਂ ਹੋਇਆਂ ਕਾਰ ਰੋਕਣੀ ਚਾਹੀ ਤਾਂ ਪੰਜਾਬ ਪੁਲਿਸ ਦੇ ਹੈਡ ਕਾਂਸਟੇਬਲ ਨੇ ਬਹਾਦਰੀ ਦਿਖਾਉਂਦਿਆਂ ਕਾਰ ਦੇ ਬੋਨਟ ਤੇ ਜੱਦ ਛਾਲ ਮਾਰੀ ਤਾਂ ਕਾਰ ਚਾਲਕ ਪੁਲਿਸ ਕਰਮਚਾਰੀ ਬੋਨਟ ਤੇ ਚੜ੍ਹੇ ਪੁਲੀਸ ਮੁਲਾਜ਼ਮ ਜਗਰੂਪ ਸਿੰਘ ਨੂੰ ਕਾਰ ਦੀ ਤੇਜ਼ ਰਫ਼ਤਾਰ ਨਾਲ ਆਪਣੇ ਨਾਲ ਭਜਾ ਕੇ ਲਿਜਾਣ ਲੱਗ ਪਏ। ਪਰ ਪੰਜਾਬ ਪੁਲਿਸ ਦੇ ਹੈਡ ਕਾਂਸਟੇਬਲ ਜਗਰੂਪ ਸਿੰਘ ਨੇ ਹਾਰ ਨਹੀਂ ਮੰਨੀ ਤੇ ਬਹਾਦਰੀ ਦਿਖਾਉਂਦਿਆਂ ਕਾਰ ਇੱਥੇ ਹੀ ਬੈਠ ਕੇ ਕਾਰ ਚਾਲਕਾਂ ਨਾਲ ਉਲਝਦੇ ਰਹੇ ਇਸ ਉਪਰੰਤ ਅੱਗੇ ਜਾ ਕੇ ਕਾਰ ਦਰੱਖਤ ਵਿੱਚ ਜਾ ਵੱਜੀ ਅਤੇ ਕਾਰ ਚਾਲਕ ਕਾਰ ਨੂੰ ਉੱਥੇ ਛੱਡ ਕੇ ਭੱਜਣ ਵਿਚ ਸਫਲ ਹੋ ਗਏ। ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਜਦ ਕਾਰ ਨੂੰ ਖੋਲ੍ਹ ਕੇ ਕਾਰ ਦੀ ਤਲਾਸ਼ੀ ਲਈ ਤਾਂ ਉਸ ਚੋਂ ਦੱਸ ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲੀਸ ਮੁਲਾਜ਼ਮਾਂ ਨੇ ਹੈਰੋਇਨ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਬਣਦੀਆਂ ਧਾਰਾਵਾਂ ਚ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਕਤ ਸਾਰੇ ਵਾਕਿਆ ਦੀ ਕਸਬੇ ਅੰਦਰ ਭਾਰੀ ਚਰਚਾ ਹੋ ਰਹੀ ਹੈ ਅਤੇ ਪੁਲਸ ਮੁਲਾਜ਼ਮ ਜਗਰੂਪ ਸਿੰਘ ਦੀ ਬਹਾਦਰੀ ਦੇ ਹਰ ਪਾਸੇ ਚਰਚੇ ਚੱਲ ਰਹੇ ਹਨ ਅਤੇ ਜੋ ਉਕਤ ਸਾਰਾ ਮਾਮਲਾ  ਹੋਇਆ,,,ਸਭਨਾ ਨੂੰ ਹੈਰਾਨ ਕਰਨ ਵਾਲਾ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments