spot_img
Homeਮਾਝਾਗੁਰਦਾਸਪੁਰਭਾਰਤ ਮਾਤਾ ਦੀ ਜੈ* ਅਤੇ *ਵੰਦੇ ਮਾਤਰਮ* ਦੇ ਨਾਅਰਿਆਂ ਨਾਲ ਸ਼ੁਰੂ ਹੋਈ...

ਭਾਰਤ ਮਾਤਾ ਦੀ ਜੈ* ਅਤੇ *ਵੰਦੇ ਮਾਤਰਮ* ਦੇ ਨਾਅਰਿਆਂ ਨਾਲ ਸ਼ੁਰੂ ਹੋਈ ਤਿਰੰਗਾ ਰੈਲੀ

ਕਾਦੀਆਂ  11  ਅਗਸਤ  (ਮੁਨੀਰਾ ਸਲਾਮ ਤਾਰੀ) ਭਾਰਤ ਵਿਕਾਸ ਪ੍ਰੀਸ਼ਦ ਦੇ ਵਲੰਟੀਅਰਾਂ ਵੱਲੋਂ ਅੰਮ੍ਰਿਤ ਮਹੋਤਸਵ ਮੌਕੇ ਪੈਦਲ ਮਾਰਚ ਕਰਨ ਉਪਰੰਤ ਵੀਰਵਾਰ ਸਵੇਰੇ 9 ਵਜੇ ਭਾਵਿਪ ਦਫ਼ਤਰ ਤੋਂ ਪ੍ਰਧਾਨ   ਮੁਕੇਸ਼ ਵਰਮਾ ਦੀ ਪ੍ਰਧਾਨਗੀ ਹੇਠ ਮੋਟਰਸਾਈਕਲ ਤਿਰੰਗਾ ਰੈਲੀ ਕੱਢੀ ਗਈ। ਇਸ ਤੋਂ ਪਹਿਲਾਂ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਕਾਦੀਆਂ ਦੀ ਸਮੁੱਚੀ ਟੀਮ ਨੇ ਦਫ਼ਤਰ ਵਿੱਚ ਸ਼ਮ੍ਹਾਂ ਰੌਸ਼ਨ ਕਰਕੇ  ਵੰਦੇ ਮਾਤਰਮ ਦੇ ਨਾਅਰਿਆਂ  ਨਾਲ ਇਸ ਤਿਰੰਗਾ ਰੈਲੀ   ਦੀ ਸ਼ੁਰੂਆਤ ਕੀਤੀ।  ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਮੁਕੇਸ਼ ਵਰਮਾ ਨੇ ਕਿਹਾ ਕਿ
 12 ਮਾਰਚ, 2021 ਨੂੰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹਿਮਦਾਬਾਦ ਦੇ ਸਾਬਰਮਤੀ ਆਸ਼ਰਮ ਵਿੱਚ ਆਜ਼ਾਦੀ ਦੇ ਅੰਮ੍ਰਿਤ ਮਹਾਂ ਉਤਸਵ   ਦਾ ਉਦਘਾਟਨ ਕੀਤਾ।  ਕਿਉਂਕਿ ਇਸ ਦਿਨ ਮਹਾਤਮਾ ਗਾਂਧੀ ਨੇ ‘ਲੂਣ ਸੱਤਿਆਗ੍ਰਹਿ’ ਸ਼ੁਰੂ ਕੀਤਾ ਸੀ।  ਇਹ ਮਹਾਂ ਉਤਸਵ   15 ਅਗਸਤ 2023 ਤੱਕ ਚੱਲੇਗਾ।  ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਨੂੰ ਆਜ਼ਾਦ ਹੋਇਆਂ 75 ਸਾਲ ਹੋ ਗਏ ਹਨ ਅਤੇ ਅੱਜ ਇਹ ਤਿਰੰਗਾ ਰੈਲੀ ਆਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਂ ਉਤਸਵ  ਮੌਕੇ ਕੱਢੀ ਜਾ ਰਹੀ ਹੈ, ਜੋ ਦੇਸ਼ ਦੇ ਨੌਜਵਾਨਾਂ ਨੂੰ ਇਹ ਸੰਦੇਸ਼ ਦਿੰਦੀ ਹੈ ਕਿ ਉਹ ਨਸ਼ੇ ਵਰਗੀਆਂ   ਬੁਰਾਈਆਂ ਤੋਂ ਦੂਰ ਰਹਿਣ ਅਤੇ ਦੇਸ਼ ਅਤੇ ਸਾਨੂੰ ਸਮਾਜ ਦੀ ਬਿਹਤਰੀ ਲਈ ਆਪਣੀ ਪੂਰੀ ਕੋਸ਼ਿਸ਼ ਕਰਨ ।  ਉਨ੍ਹਾਂ ਕਿਹਾ ਕਿ ਭਾਰਤ ਦੇ ਹਰੇਕ ਆਦਰਸ਼ ਨਾਗਰਿਕ ਦਾ ਇਹ ਫਰਜ਼ ਬਣਦਾ ਹੈ ਕਿ ਭਾਰਤ ਦਾ ਰਾਸ਼ਟਰੀ ਝੰਡੇ ਦਾ ਮਾਣ ਬਰਕਰਾਰ ਰੱਖਣ , ਅਤੇ ਲੋਡ਼ ਪੈਣ ਤੇ ਆਪਣੇ ਦੇਸ਼ ਦੇ ਲਈ ਜਾਨ ਵਾਰਨ ਤੋਂ ਵੀ ਗੁਰੇਜ਼ ਨਾ ਕਰਨ ।  ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੇ 75ਵੇਂ ਅੰਮ੍ਰਿਤ ਮਹੋਤਸਵ ਦੀ ਵਧਾਈ ਦਿੰਦੇ ਹੋਏ ਆਪਣੇ ਦੇਸ਼ ਦੇ ਮਿਹਨਤੀ, ਵਫ਼ਾਦਾਰ ਨਾਗਰਿਕ ਬਣ ਕੇ ਉਭਰਨ ਲਈ ਪ੍ਰੇਰਿਤ ਕੀਤਾ।  ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਦੇ ਜਥੇਬੰਦਕ ਸਕੱਤਰ ਡਾ: ਬਿਕਰਮਜੀਤ ਸਿੰਘ ਬਾਜਵਾ ਅਤੇ ਵਿੱਤ ਸਕੱਤਰ ਪਵਨ ਕੁਮਾਰ ਨੇ ਕਿਹਾ ਕਿ ਭਾਰਤ ਦੀ ਅਜ਼ਾਦੀ ਲਈ ਸਾਡੇ ਦੇਸ਼ ਦੇ ਅਨੇਕਾਂ ਹੀ ਯੋਧਿਆਂ   ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ, ਜਿਨ੍ਹਾਂ ਨੂੰ ਕਿਸੇ ਵੀ ਸੂਰਤ ਨਜ਼ਰਅੰਦਾਜ਼   ਨਹੀਂ ਕਰਣ ਦਿੱਤਾ  ਜਾਣਾ ਚਾਹੀਦਾ।
ਨਸ਼ਾ ਵਿਰੋਧੀ ਜਾਗਰੂਕਤਾ ਦੇ ਸੂਬਾ ਕਨਵੀਨਰ ਅਸ਼ਵਨੀ ਵਰਮਾ ਅਤੇ ਬਲਜੀਤ ਸਿੰਘ ਉਰਫ  ਬੱਲੀ   ਭਾਟੀਆ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ।  ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦਾ ਤਿਉਹਾਰ ਕਿਸੇ ਵਿਸ਼ੇਸ਼ ਜਾਤੀ, ਧਰਮ ਜਾਂ ਸੂਬੇ ਲਈ ਨਹੀਂ ਸਗੋਂ ਪੂਰੇ ਭਾਰਤ ਲਈ ਮਹੱਤਵਪੂਰਨ ਹੈ।ਇਸ ਤਿਰੰਗਾ ਯਾਤਰਾ ਨੂੰ ਦਫ਼ਤਰ ਤੋਂ ਭਾਰਤ ਦੀ ਸਮੂਹ ਟੀਮ ਸਮੇਤ ਪ੍ਰਧਾਨ ਮੁਕੇਸ਼ ਵਰਮਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।  ਇਹ ਤਿਰੰਗਾ ਰੈਲੀ ਬੱਸ ਸਟੈਂਡ ਅਹਿਮਦੀਆ ਮੁਹੱਲਾ ਬੂਟਰ ਰੋਡ, ਹਰਚੋਵਾਲ ਰੋਡ, ਰੇਲਵੇ ਰੋਡ,ਧਰਮਪੁਰਾ ਮੁਹੱਲਾ, ਕ੍ਰਿਸ਼ਨਾ ਨਗਰ ਮੁਹੱਲਾ, ਪ੍ਰਭਾਕਰ ਚੌਕ ਤੋਂ ਹੁੰਦੀ ਹੋਈ ਸ਼ਹੀਦ ਭਗਤ ਸਿੰਘ ਚੌਕ ਵਿਖੇ ਸਮਾਪਤ ਹੋਈ, ਜਿੱਥੇ ਵਲੰਟੀਅਰਾਂ ਨੇ ”ਭਾਰਤ ਮਾਤਾ ਕੀ ਜੈ”, *”ਹਿੰਦੁਸਤਾਨ ਜ਼ਿੰਦਾਬਾਦ” ਅਤੇ *”ਵੰਦੇ ਮਾਤਰਮ*  ਦੇ ਨਾਅਰਿਆਂ  ਨਾਲ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਸ਼ਹਾਦਤ ਨੂੰ ਯਾਦ ਕੀਤਾ।ਇਸ ਮੌਕੇ  ਵਿਸ਼ੇਸ਼ ਤੌਰ ‘ਤੇ ਵਿੱਤ ਸਕੱਤਰ ਪਵਨ ਕੁਮਾਰ ਭਾਰਦਵਾਜ ਜਥੇਬੰਦਕ ਸਕੱਤਰ ਡਾ: ਬਿਕਰਮਜੀਤ ਸਿੰਘ ਬਾਜਵਾ, ਸਜੀਵ ਵਿੱਗ, ਜਸਬੀਰ ਸਿੰਘ ਸਮਰਾ ਜਨਰਲ ਸਕੱਤਰ, ਨਸ਼ਾ ਵਿਰੋਧੀ ਜਾਗਰੂਕਤਾ ਸੂਬਾ ਕਨਵੀਨਰ ਅਸ਼ਵਨੀ ਵਰਮਾ, ਵਿਸ਼ਵ ਗੌਰਵ ਮੀਤ ਪ੍ਰਧਾਨ, ਸੰਦੀਪ ਭਗਤ, ਗੌਰਵ ਰਾਜਪੂਤ ਮੀਤ ਪ੍ਰਧਾਨ, ਬਲਜੀਤ ਸਿੰਘ ਬੱਲੀ ਭਾਟੀਆ, ਰਾਜੀਵ ਮੱਲ੍ਹਣ, ਬੌਬੀ ਚੌਹਾਨ, ਪ੍ਰਿੰਸੀਪਲ ਸਤੀਸ਼ ਗੁਪਤਾ, ਅਮਿਤ ਲੂਥਰਾ, ਅਸ਼ਵਨੀ ਕੁਮਾਰ ਸੇਵਾ ਮੁਖੀ, ਅਮਿਤ ਕੁਮਾਰ, ਸੁਮਿਤ ਸਹਿਦੇਵ, ਸੰਜੀਤਪਾਲ ਸਿੰਘ ਸੰਧੂ, ਵਿਨੋਦ ਕੁਮਾਰ ਟੋਨੀ,  ਅਦਿੱਤਿਆ ਮਹਾਜਨ, ਕੇਤਨ ਵਰਮਾ, ਕਰਨੈਲ ਸਿੰਘ, ਡਾ. ਦਰਸ਼ਨ ਸਿੰਘ ਆਦਿ ਹਾਜ਼ਰ ਸਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments