spot_img
Homeਮਾਝਾਗੁਰਦਾਸਪੁਰਡੀ.ਈ.ਓ. ਐਲੀਃ ਵੱਲੋਂ ਵਿਭਾਗ ਦੀ ਵੈਬਸਾਈਟ ਲਾਂਚ ਕੀਤੀ

ਡੀ.ਈ.ਓ. ਐਲੀਃ ਵੱਲੋਂ ਵਿਭਾਗ ਦੀ ਵੈਬਸਾਈਟ ਲਾਂਚ ਕੀਤੀ

ਗੁਰਦਾਸਪੁਰ 09 ਅਗਸਤ ( ਮੁਨੀਰਾ ਸਲਾਮ ਤਾਰੀ) *ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਗੁਰਦਾਸਪੁਰ ਵੱਲੋਂ ਅੱਜ ਆਪਣੀ ਵੈਬਸਾਈਟ ਲਾਂਚ ਕਰ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਈ.ਓ. ਐਲੀ: ਅਮਰਜੀਤ ਸਿੰਘ ਭਾਟੀਆ ਨੇ ਦੱਸਿਆ ਅੱਜ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਵੱਲੋਂ ਆਪਣੀ ਦਫ਼ਤਰ ਦੀ ਵੈਬਸਾਈਟ www.deoeegsp.in ਜਾਰੀ ਕਰ ਦਿੱਤੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਮਾਣਯੋਗ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਦੇ ਹੋਏ ਈ.ਟੀ.ਟੀ. ਅਧਿਆਪਕਾਂ ਦੀ ਪ੍ਰੋਵੀਜਨਲ ਸੀਨੀਅਰਤਾ ਅਤੇ ਸੀਨੀਅਰਤਾ ਸਬੰਧੀ ਨੋਟਿਸ ਵੀ ਅਪਲੋਡ ਕਰ ਦਿੱਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਵਿਭਾਗ ਨਾਲ ਸੰਬੰਧਤ ਹਰ ਇੱਕ ਜਾਣਕਾਰੀ ਵੈਬਸਾਈਟ ਤੇ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਉੱਪ ਜ਼ਿਲਾ ਸਿੱਖਿਆ ਅਫ਼ਸਰ ਐਲੀ: ਬਲਬੀਰ ਸਿੰਘ , ਜ਼ਿਲ੍ਹਾ ਐਮ.ਆਈ.ਐਸ ਵਿੰਗ ਤੋਂ ਮੁਨੀਸ਼ ਕੁਮਾਰ , ਨੀਤੂ ਅੱਤਰੀ ਅਤੇ ਬਲਾਕ ਐਮ.ਆਈ.ਐਸ ਵਿੰਗ ਤੋਂ ਦੀਪਕ ਕੁਮਾਰ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments