ਪੁਲਿਸ ਵਿਭਾਗ ਗੁਰਦਾਸਪੁਰ ਨੇ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਨਕੇਲ ਪਾਉਣ ਵਿਚ ਸਫਲਤਾ ਹਾਸਲ ਕੀਤੀ

  0
  254

  ਗੁਰਦਾਸਪੁਰ, 24 ਜੂਨ  ( ਸਲਾਮ ਤਾਰੀ ) ਡਾ. ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਪੁਲਿਸ ਗੁਰਦਾਸਪੁਰ ਵਲੋਂ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ ਤਸਕਰਾਂ ਨੂੰ ਨਕੇਲ ਪਾਉਣ ਵਿਚ ਵੱਡੇ ਪੱਧਰ ਤੇ ਸਫਲਤਾ ਹਾਸਲ ਕੀਤੀ  ਗਈ ਹੈ ਤੇ ਆਪਰਾਧ ਦਰ ਨੂੰ ਘੱਟ ਕਰਕੇ ਪੰਜਾਬ ਪੁਲਿਸ ਦੀ ਸ਼ਾਨਦਾਰ ਰਿਵਾਇਤ ਨੂੰ ਜਾਰੀ ਰੱਖਿਆ ਹੈ। ਇਸ ਮੌਕੇ ਸ੍ਰੀ ਹਰਵਿੰਦਰ ਸਿੰਘ ਸੰਧੂ ਐਸ.ਪੀ (ਡੀ) ਵੀ ਮੋਜੂਦ ਸਨ।

                      ਗੁਰਦਾਸਪੁਰ ਜਿਲੇ ਅੰਦਰ ਵਿੱਢੀ ਗਈ ਨਸ਼ਾ ਵਿਰੋਧੀ ਮੁਹਿੰਮ ਦੀ ਗੱਲ ਕਰਦਿਆਂ ਐਸ.ਐਸ.ਪੀ ਡਾ. ਨਾਨਕ ਸਿੰਘ ਨੇ ਦੱਸਿਆ ਕਿ 16 ਮਾਰਚ 2017 ਤੋਂ ਲੈ ਕੇ 23 ਜੂਨ 2021 ਤਕ ਪੰਜਾਬ ਪੁਲਿਸ ਗੁਰਦਾਸਪੁਰ ਨੇ ਐਨਡੀਪੀਐਸ ਐਕਟ ਤਹਿਤ 814 ਮੁਕੱਦਮੇ ਦਰਜ ਕੀਤੇ ਗਏ ਗਏ ਅਤੇ 982 ਸਮਾਜ ਵਿਰੋਧੀ ਅਨਸਰਾਂ ਨੂੰ ਗਿ੍ਰਫਤਾਰ ਕੀਤਾ ਗਿਆ। ਪੁਲਿਸ ਵਲੋਂ ਨਸ਼ਿਆਂ ਦਾ ਲੱਕ ਤੋੜਦਿਆਂ 38 ਕਿਲੋ 924 ਗ੍ਰਾਮ 4 ਮਿਲੀ ਗ੍ਰਾਮ ਹੈਰੋਇਨ, 3 ਲੱਖ 48 ਹਜ਼ਾਰ 342 ਨਸ਼ੀਲੀਆਂ ਗੋਲੀਆਂ ਤੇ ਕੈਪੂਸਲ, 1 ਕਿਲੋ 713 ਗ੍ਰਾਮ 885 ਮਿਲੀਗ੍ਰਾਮ ਨਾਰਕੋਟਿਕ ਪਾਊਡਰ, 7 ਕਿਲੋ 88 ਗ੍ਰਾਮ ਚਰਸ, 27 ਕੁਇੰਟਲ 11 ਕਿਲੋ 8 ਗ੍ਰਾਮ ਪੋਪੀ ਹਸਕ (ਭੁੱਕੀ), 2 ਕਿਲੋ 290 ਗ੍ਰਾਮ ਪੋਪੀ ਹਸਕ (ਡੋਡ), 9 ਕਿਲੋ 500 ਗ੍ਰਾਮ ਗਰੀਨ ਪੋਪੀ ਪਲਾਂਟ, 16 ਕਿਲੋ 552 ਗ੍ਰਾਮ 205 ਮਿਲੀਗਰਾਮ ਅਫੀਮ, 76 ਗ੍ਰਾਮ 564 ਮਿਲੀਗ੍ਰਾਮ ਸਮੈਕ ਅਤੇ 1535 ਨਸ਼ੀਲੇ ਟੀਕੇ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।

                    ਐਸ.ਐਸ.ਪੀ ਨੇ ਅੱਗੇ ਦੱਸਿਆ ਕਿ ਪੰਜਾਬ ਪੁਲਿਸ ਵਲੋਂ ਨਾ ਕੇਵਲ ਨਸ਼ਾ ਤਕਸਰਾਂ ਵਿਰੁੱਧ ਨਕੇਲ ਕੱਸੀ ਗਈ ਬਲਕਿ ਪਿੰਡਾਂ ਤੇ ਸ਼ਹਿਰਾਂ ਅੰਦਰ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਨ ਲਈ ਜਾਗਰੂਕਤਾ ਸਮਾਗਮ ਕਰਵਾਏ ਗਏ ਅਤੇ ਨਸ਼ਾ ਕਰਨ ਵਾਲੇ ਲੋਕਾਂ  ਨੂੰ ਅਪੀਲ ਕੀਤੀ ਕਿ ਉਹ ਨਸ਼ੇ ਤਿਆਗਣ ਅਤੇ ਖੁਸ਼ਹਾਲ ਜਿੰਦਗੀ ਜਿਊਣ ਲਈ ਅੱਗੇ ਆਉਣ। ਉਨਾਂ ਦੱਸਿਆ ਕਿ ਜਿਥੇ ਨਸ਼ੇ ਦੇ ਜਾਲ ਵਿਚ ਫਸੇ ਲੋਕਾਂ  ਨੂੰ ਜਾਗਰੂਕ ਕੀਤਾ ਗਿਆ ਉਥੇ ਉਨਾਂ ਦਾ ਨਸ਼ਾ ਛਡਾਊ ਕੇਂਦਰਾਂ ਵਿਚ ਮੁਫਤ ਇਲਾਜ ਕਰਵਾਇਆ ਗਿਆ ਤੇੇ ਉਨਾਂ ਦੇ ਮੁੜ ਵਸੇਬੇ ਲਈ ਵੀ ਯਤਨ ਕੀਤੇ ਗਏ ਹਨ।

          ਐਸ.ਐਸ.ਪੀ ਨੇ ਅੱਗੇ ਦੱਸਿਆ ਕਿ ਜਿਥੇ ਪੁਲਿਸ ਵਿਭਾਗ ਵਲੋ ਨਸ਼ਿਆਂ ਵਿਰੁੱਧ ਮੁਹਿੰਮ ਵਿੱਢੀ ਗਈ ਉਸਦੇ ਨਾਲ  ਦੂਜੇ ਪਾਸੇ 2019 ਸਾਲ ਪੁਲਿਸ ਵਿਭਾਗ ਲਈ ਇਕ ਨਵੀਂ ਅਤੇ ਅਸਧਾਰਣ ਚੁਣੌਤੀ ਲੈ ਕੇ ਆਇਆ ਕਿਉਂਕਿ ਜ਼ਿਲ੍ਹਾ ਪੁਲਿਸ ਨੂੰ ਆਮ ਕਾਨੂੰਨ ਵਿਵਸਥਾ ਦੇ ਮੁੱਦਿਆਂ ਤੋਂ ਇਲਾਵਾ ਵਿਸ਼ਵ ਵਿਆਪੀ ਮਹਾਂਮਾਰੀ ਕੋਵਿਡ-19 ਦੇ ਰੂਪ ਵਿਚ ਇਕ ਅਦਿ੍ਰਸ਼ਟ ਦੁਸ਼ਮਣ ਨਾਲ ਨਜਿੱਠਣਾ ਪਿਆ। ਪੁਲਿਸ ਕੋਰੋਨਾ ਸੰਕਟ ਸਮੇਂ ਲੋਕਾਂ ਦੀ ਸੇਵਾ ਕਰਨ ਲਈ ਫਰੰਟ ਲਾਈਨ ਵਿਚ ਰਹੀ। ਪੁਲਿਸ ਵਿਭਾਗ ਨੇ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਆਪਣੀਆਂ ਅਤੇ ਆਪਣੇ ਪਰਿਵਾਰਾਂ ਦੀਆਂ ਜਾਨਾਂ ਜੋਖਮ ਵਿੱਚ ਪਾ ਕੇ ਤਾਲਾਬੰਦੀ ਨੂੰ ਇੰਨ-ਬਿੰਨ ਲਾਗੂ ਕਰਨ ਵਿੱਚ ਸਭ ਤੋਂ ਅੱਗੇ ਰਹੀ। ਤਾਲਾਬੰਦੀ ਵਿੱਚ ਫਸੇ ਲੋੜਵੰਦ ਲੋਕਾਂ ਨੂੰ ਦਵਾਈਆਂ, ਕਰਿਆਨਾ, ਦੁੱਧ ਅਤੇ ਹੋਰ ਚੀਜਾਂ ਮੁਹੱਈਆ ਕਰਾਉਣ ਨੂੰ ਡਾਕਟਰੀ ਸਹਾਇਤਾ ਮਿਲਣਾ ਯਕੀਨੀ ਬਣਾਉਣ ਲਈ, ਪੁਲਿਸ ਨੇ ਸਭ ਕੁਝ ਕੀਤਾ।

  ਉਨ੍ਹਾਂ ਲੋਕਾਂ ਨੂੰ ਬਿਮਾਰੀ ਤੋਂ ਬਚਣ ਲਈ ਮਾਸਕ ਪਹਿਨਣ, ਆਪਣੇ ਹੱਥ ਸਾਬਣ ਨਾਲ ਧੋਣ ਜਾਂ ਉਨ੍ਹਾਂ ਨੂੰ ਸੈਨੇਟਾਈਜ਼ ਕਰਨ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ।

  Previous articleगुरु नानक पुरा में श्री गुरु अर्जन देव जी के शहीदी दिवस को समर्पित ठंडे मीठे जल की छबील लगाई
  Next articleਬਾਉਲੀ ਇੰਦਰਜੀਤ ਵਿਖੇ ਮਸੀਹ ਪਰਿਵਾਰ ਨਾਲ ਹੋਏ ਝਗੜੇ ਦੀ ਨਿਰਪੱਖ ਜਾਂਚ ਕਰਕੇ ਕਾਰਵਾਈ ਕਰਨ ਦੇ ਹੁਕਮ

  LEAVE A REPLY

  Please enter your comment!
  Please enter your name here