spot_img
Homeਮਾਝਾਗੁਰਦਾਸਪੁਰ2 ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਮੌਜੂਦਾ ਕੌਂਸਲਰ ਰੀਟਾ ਭਾਟੀਆ ਦਾ ਪਰਸ ਖੋਹ...

2 ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਮੌਜੂਦਾ ਕੌਂਸਲਰ ਰੀਟਾ ਭਾਟੀਆ ਦਾ ਪਰਸ ਖੋਹ ਕੇ ਰਫੂਚੱਕਰ

ਕਾਦੀਆਂ 7 ਅਗਸਤ (ਮੁਨੀਰਾ ਸਲਾਮ ਤਾਰੀ ) :- ਕਾਦੀਆਂ ਸ਼ਹਿਰ ਅੰਦਰ ਦਿਨ ਦਿਹਾੜੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਲੁਟੇਰੇ ਸ਼ਹਿਰ ਅੰਦਰ ਬੇਖੌਫ ਵਾਰਦਾਤਾਂ ਨੂੰ ਅੰਜਾਮ ਦੇ ਕੇ ਸ਼ਰ੍ਹੇਆਮ ਘੁੰਮਦੇ ਰਹਿੰਦੇ ਹਨ ਜਿਸ ਤਰ੍ਹਾਂ ਉਨ੍ਹਾਂ ਨੂੰ ਕਿਸੇ ਕੋਈ ਕਾਨੂੰਨ ਦਾ ਕੋਈ ਡਰ ਖ਼ੌਫ਼ ਨਾ ਹੋਵੇ। ਇਸ ਤਰ੍ਹਾਂ ਦੀਆਂ ਵਾਰਦਾਤਾਂ ਦੇ ਨਾਲ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਤਰ੍ਹਾਂ ਦੀ ਇਕ ਵਾਰਦਾਤ ਬੀਤੀ ਸ਼ਾਮ ਮੁਹੱਲਾ ਧਰਮਪੁਰਾ ਵਿਖੇ ਵੇਖਣ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਕਾਦੀਆਂ ਦੀ ਮੌਜੂਦਾ ਕੌਂਸਲਰ ਅਤੇ ਨਗਰ ਕੌਂਸਲ ਕਾਦੀਆਂ ਦੀ ਸਾਬਕਾ ਪ੍ਰਧਾਨ ਸ੍ਰੀਮਤੀ ਰੀਟਾ ਭਾਟੀਆ ਪਤਨੀ ਸਾਬਕਾ ਪ੍ਰਧਾਨ ਨਗਰ ਕੌਂਸਲ ਸ੍ਰੀ ਨਰਿੰਦਰ ਕੁਮਾਰ ਭਾਟੀਆ ਨੇ ਪੁਲਸ ਥਾਣਾ ਕਾਦੀਆਂ ਵਿਖੇ ਇਕ ਦਰਖਾਸਤ ਵਿੱਚ ਦੱਸਿਆ ਕਿ ਉਹ 6 ਅਗਸਤ ਸ਼ਾਮ ਕਰੀਬ 7. 45 ਨੂੰ ਆਪਣੀ ਦਰਾਣੀ ਦੇ ਨਾਲ ਬਾਜ਼ਾਰ ਵਿੱਚੋਂ ਆਪਣੇ ਘਰ ਆ ਰਹੀ ਸੀ ਕਿ ਘਰ ਤੋਂ ਥੋੜ੍ਹੀ ਦੂਰ ਦੋ ਮੋਟਰਸਾਈਕਲ ਸਵਾਰ ਤੋਂ ਮੋਨੇ ਲੜਕੇ ਜਿਨ੍ਹਾਂ ਵਿਚੋਂ ਇਕ ਲੜਕਾ ਥੋੜ੍ਹੀ ਦੂਰ ਮੋਟਰਸਾਇਕਲ ਤੇ ਖਲੋਤਾ ਰਿਹਾ ਅਤੇ ਇਕ ਲੜਕਾ ਜੋ ਗਲੀ ਵਿੱਚ ਪਹਿਲਾਂ ਹੀ ਮੌਜੂਦ ਸੀ ਨੇ ਮੇਰੇ ਹੱਥ ਵਿਚ ਫੜਿਆ ਪਰਸ ਨੂੰ ਝਪੱਟਾ ਮਾਰ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਨੱਠਣ ਵਿੱਚ ਕਾਮਯਾਬ ਹੋ ਗਏ। ਸ੍ਰੀਮਤੀ ਰੀਟਾ ਭਾਟੀਆ ਨੇ ਅੱਗੇ ਕਿਹਾ ਕਿ ਮੈਂ ਅਤੇ ਮੇਰੀ ਦਰਾਣੀ ਨੇ ਗਲੀ ਵਿੱਚ ਖਲੋ ਕੇ ਰੌਲਾ ਵੀ ਪਾਇਆ ਜਿਸ ਨਾਲ ਕਈ ਮੁਹੱਲਾ ਨਿਵਾਸੀਆਂ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਉਹ ਭੱਜਣ ਵਿਚ ਕਾਮਯਾਬ ਰਹੇ।  ਸ੍ਰੀਮਤੀ ਰੀਟਾ ਭਾਟੀਆ ਨੇ ਅੱਗੇ ਦੱਸਿਆ ਕਿ ਉਸ ਪਰਸ ਵਿਚ ਮੇਰਾ ਕਰੀਬ ਦਸ ਹਜ਼ਾਰ ਰੁਪਿਆ, ਪੈਂਤੀ ਹਜ਼ਾਰ ਕਰੀਬ ਦਾ ਅੋਪੋ ਕੰਪਨੀ ਦਾ ਮੋਬਾਇਲ ਫੋਨ, ਘਰ ਦੀਆਂ ਚਾਬੀਆਂ ਅਤੇ ਹੋਰ ਕਈ ਜ਼ਰੂਰੀ ਸਮਾਨ ਸਨ। ਇਸ ਸੰਬੰਧੀ ਸ੍ਰੀਮਤੀ ਰੀਟਾ ਭਾਟੀਆ ਅਤੇ ਉਨ੍ਹਾਂ ਦੇ ਪਤੀ ਸ੍ਰੀ ਨਰਿੰਦਰ ਕੁਮਾਰ ਭਾਟੀਆ ਨੇ ਪੁਲਸ ਥਾਣਾ ਕਾਦੀਆਂ ਵਿਚ ਲਿਖਤ ਦਰਖਾਸਤ ਦੇ ਦਿੱਤੀ ਹੈ। ਪੁਲੀਸ ਇਸ ਦੀ ਗੰਭੀਰਤਾ ਦੇ ਨਾਲ ਛਾਣਬੀਣ ਕਰ ਰਹੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments