spot_img
Homeਮਾਝਾਗੁਰਦਾਸਪੁਰਮੰਜਾਲ ਕਲਾਂ ਦੀ ਪੰਚਾਇਤ ਵਲੋਂ ਪ੍ਰਾਇਮਰੀ ਸਕੂਲ ਵਿੱਚ ਲਗਵਾਏ ਪੱਖੇ

ਮੰਜਾਲ ਕਲਾਂ ਦੀ ਪੰਚਾਇਤ ਵਲੋਂ ਪ੍ਰਾਇਮਰੀ ਸਕੂਲ ਵਿੱਚ ਲਗਵਾਏ ਪੱਖੇ

ਸਨੌਰ 6 ਅਗਸਤ (ਮੁਨੀਰਾ ਸਲਾਮ ਤਾਰੀ) ਬਲਾਕ ਭੁਨਰਹੇੜੀ-2 ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਮੰਜਾਲ ਕਲਾਂ ਵਿਖੇ ਪੰਚਾਇਤ ਵੱਲੋਂ ਪੱਖੇ ਲਗਵਾਏ ਗਏ। ਪਿਛਲੇ ਦਿਨਾਂ ਤੋਂ ਕਹਿਰ ਦੀ ਗਰਮੀ ਪੈ ਰਹੀ ਹੈ। ਇੱਕ ਦਿਨ ਪਿੰਡ ਦੀ ਸਰਪੰਚ ਸ਼੍ਰੀਮਤੀ ਪੂਜਾ ਸ਼ਰਮਾ ਅਤੇ ਪੰਚਾਇਤ ਮੈਂਬਰਾਂ ਵੱਲੋਂ ਸਕੂਲ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਨੇ ਦੇਖਿਆ ਕਿ ਜਮਾਤਾਂ ਦੇ ਕਮਰੇ ਵੱਡੇ ਹਨ ਅਤੇ ਪੱਖਿਆਂ ਦੀ ਗਿਣਤੀ ਬਹੁਤ ਘੱਟ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਗਰਮੀ ਕਾਰਨ ਪੜ੍ਹਾਈ ਕਰਨ ਵਿੱਚ ਬਹੁਤ ਮੁਸ਼ਕਿਲ ਪੇਸ਼ ਆ ਰਹੀ ਸੀ। ਪਿੰਡ ਦੀ ਸਰਪੰਚ ਅਤੇ ਸਮੂਹ ਪੰਚਾਇਤ ਵੱਲੋਂ ਮੌਕੇ ‘ਤੇ ਹੀ ਸਾਰੇ ਕਮਰਿਆਂ ਵਿੱਚ ਪੱਖੇ ਲਗਵਾ ਕੇ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਦਿਵਾਈ। ਸਕੂਲ ਮੁਖੀ ਹਰਦੀਪ ਸਿੰਘ, ਅਧਿਆਪਕ ਰਣਧੀਰ ਸਿੰਘ ਅਤੇ ਸਮੂਹ ਵਿਦਿਆਰਥੀਆਂ ਵਲੋਂ ਮੰਜਾਲ ਕਲਾਂ ਦੀ ਪੰਚਾਇਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪੰਚ ਕਾਂਤਾ ਰਾਣੀ,ਪਰਦੀਪ ਕੌਰ,ਰਾਜ ਰਾਣੀ, ਚਰਨਜੀਤ ਸਿੰਘ, ਕਰਮ ਚੰਦ, ਅਮਰਜੀਤ ਸਿੰਘ, ਬਲਜਿੰਦਰ ਸਿੰਘ, ਮੀਨਾ ਰਾਣੀ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments