spot_img
Homeਮਾਝਾਗੁਰਦਾਸਪੁਰਨਸ਼ਾ ਛੱਡਣ ਦੀ ਦਵਾਈ ਸਿਹਤ ਵਿਭਾਗ ਕਾਦੀਆਂ ਤੋਂ ਬਿਲਕੁਲ ਫ੍ਰੀ ਮਿਲਦੀ ਹੈ...

ਨਸ਼ਾ ਛੱਡਣ ਦੀ ਦਵਾਈ ਸਿਹਤ ਵਿਭਾਗ ਕਾਦੀਆਂ ਤੋਂ ਬਿਲਕੁਲ ਫ੍ਰੀ ਮਿਲਦੀ ਹੈ : ਇੰਸਪੈਕਟਰ ਕੁਲਬੀਰ ਸਿੰਘ

ਕਾਦੀਆਂ 6 ਅਗਸਤ (ਮੁਨੀਰਾ ਸਲਾਮ ਤਾਰੀ) :- ਸਿਹਤ ਵਿਭਾਗ ਕਾਦੀਆਂ ਵੱਲੋਂ ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਲਾਲ ਮਾਂਡੀ ਅਤੇ ਨੋਡਲ ਅਫਸਰ ਡਾ ਸ਼ੁਭਨੀਤ ਕੁਮਾਰ ਦੇ ਹੁਕਮ ਅਨੁਸਾਰ ਐਸਐਮਓ ਡਾ. ਮਨੋਹਰ ਲਾਲ  ਅਗਵਾਈ ਹੇਠ ਸਿਹਤ ਵਿਭਾਗ ਕਾਦੀਆਂ ਦੀ ਟੀਮ ਵੱਲੋਂ ਕਾਦੀਆਂ ਦੇ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਦਿਆਂ ਇਕ ਸੈਮੀਨਾਰ ਕਰਾਇਆ  ਗਿਆ। ਇਸ ਮੌਕੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਨਸ਼ਿਆਂ ਨੂੰ ਤਿਆਗ ਕੇ ਆਪਣੀ ਸਿਹਤ ਵੱਲ ਧਿਆਨ ਦੇਣ ਕਿਉਂਕਿ ਨਸ਼ਾ ਇਨਸਾਨਾਂ ਦੇ ਸਰੀਰ ਨੂੰ ਘੁਣ ਵਾਂਗ ਖਾ ਜਾਂਦਾ ਹੈ ਉਹ ਨਸ਼ਿਆਂ ਨੂੰ ਤਿਆਗ ਕੇ ਸਮਾਜ ਦੇ ਚੰਗੇ ਨਾਗਰਿਕ ਬਣਨ। ਨਸ਼ਿਆਂ ਕਾਰਨ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਆਪਣਾ ਸਥਾਨ ਬਣਾ ਲੈਦੀਆਂ ਹਨ। ਨਸ਼ਾ ਕਰਨ ਵਾਲੇ ਵਿਅਕਤੀ ਦੀ ਪੈਸੇ ਦੀ ਬਰਬਾਦੀ ਤੇ ਹੁੰਦੀ ਹੈ ਅਤੇ ਇਸ ਨਾਲ ਕਈ ਘਰਾਂ ਦੇ ਘਰ ਵੀ ਬਰਬਾਦ ਤੇ ਤਬਾਹ ਹੋ ਜਾਂਦੇ ਹਨ। ਨਸ਼ਿਆਂ ਕਾਰਨ  ਸਿਹਤ ਤੇ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਕਾਰਨ ਸਰੀਰ ਦੇ ਅੰਗ ਨਕਾਰਾ ਹੋ ਜਾਂਦੇ ਹਨ। ਸਰਦਾਰ ਕੁਲਬੀਰ ਸਿੰਘ ਨੇ ਲੋਕਾਂ ਨੂੰ ਕਿਹਾ ਕਿ ਜੇਕਰ  ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਇਸ ਵਾਸਤੇ ਸਿਹਤ ਵਿਭਾਗ ਕਾਦੀਆਂ ਨਾਲ ਸੰਪਰਕ ਕਰ ਸਕਦਾ ਹੈ ਜਿੱਥੇ ਉਸਦਾ ਚੈੱਕਅਪ ਟੈਸਟ ਅਤੇ ਦਵਾਈਆਂ ਬਿਲਕੁਲ ਫ੍ਰੀ ਦਿੱਤੀਆਂ ਜਾਂਦੀਆਂ ਹਨ।  ਕਾਦੀਆਂ ਨਾਲ ਸੰਪਰਕ ਕਰ ਸਕਦਾ ਹੈ। ਜਿੱਥੇ ਨਸ਼ਾ ਛੁਡਾਊ ਸੈਂਟਰ ਅੰਦਰ ਮੁਫ਼ਤ ਇਲਾਜ ਤੇ ਦਵਾਈ ਦਿੱਤੀ ਜਾਂਦੀ ਹੈ। ਇਸ ਮੌਕੇ ਸੱਤਪਾਲ ਸਿੰਘ, ਲਖਬੀਰ ਸਿੰਘ, ਬਲਵਿੰਦਰ ਸਿੰਘ, ਨਰਿੰਦਰ ਸਿੰਘ, ਜੁਗਰਾਜ ਸਿੰਘ ਆਦ ਹਾਜ਼ਰ ਸਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments