spot_img
Homeਮਾਝਾਗੁਰਦਾਸਪੁਰਸਰਕਾਰੀ ਮਿਡਲ ਸਕੂਲ ਨੱਤ ਮੋਕਲ ਵਿਖੇ ਤੀਜ ਦਾ ਤਿਓਹਾਰ ਮਨਾਇਆ ਗਿਆ

ਸਰਕਾਰੀ ਮਿਡਲ ਸਕੂਲ ਨੱਤ ਮੋਕਲ ਵਿਖੇ ਤੀਜ ਦਾ ਤਿਓਹਾਰ ਮਨਾਇਆ ਗਿਆ

ਕਾਦੀਆਂ 6 ਅਗਸਤ (ਮੁਨੀਰਾ ਸਲਾਮ ਤਾਰੀ) :- ਸਰਕਾਰੀ ਮਿਡਲ ਸਕੂਲ ਨੱਤ ਮੋਕਲ ਵਿਖੇ ਸਕੂਲੀ ਵਿਦਿਆਰਥਣਾਂ ਵੱਲੋਂ ਤੀਜ ਦੇ ਤਿਉਹਾਰ ਮੌਕੇ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵਿਦਿਆਰਥੀਆਂ ਵੱਲੋਂ ਬਹੁਤ ਹੀ ਵਧੀਆ ਢੰਗ ਨਾਲ ਐਕਸ਼ਨ ਸਾਂਗ ਅਤੇ ਗਿੱਧਾ ਪਾਇਆ ਗਿਆ। ਇਸ ਮੌਕੇ ਤੇ ਬਲਾਕ ਮੈਂਟਰ ਹਿੰਦੀ ਮੁਕੇਸ਼ ਕੁਮਾਰ ਨੇ ਦੱਸਿਆ ਕਿ ਤੀਜ ਬੈਸਾਖੀ ਜੇਹੇ ਤਿਉਹਾਰ ਸਾਡੀ  ਪਰੰਪਰਾਵਾਂ ਨਾਲ ਜੁੜੇ ਹੋਏ ਹਨ। ਜਿਸ ਨੂੰ ਸਾਡੇ ਬੱਚੇ ਭੁੱਲਦੇ ਜਾ ਰਹੇ ਹਨ। ਉਨ੍ਹਾਂ ਨੂੰ ਆਪਣੀਆਂ ਰੀਤੀ ਸੱਭਿਆਚਾਰ ਸੰਸਕ੍ਰਿਤੀ ਦੇ ਨਾਲ ਜੋੜਨ ਲਈ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਬਹੁਤ ਜ਼ਰੂਰੀ ਹੈ। ਇਸ ਮੌਕੇ ਤੇ ਨੱਤ ਮੋਕਲ ਸਕੂਲ ਦੇ ਇੰਚਾਰਜ ਅਰਵਿੰਦਰਜੀਤ ਸਿੰਘ ਭਾਟੀਆ ਨੇ ਵਿਦਿਆਰਥੀਆਂ ਨੂੰ ਤੀਜ ਦੇ ਤਿਉਹਾਰ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਤੀਜ ਦਾ ਤਿਉਹਾਰ ਸਕੂਲਾਂ ਤੱਕ ਹੀ ਸੀਮਿਤ ਰਹਿ ਗਿਆ ਹੈ। ਸਾਨੂੰ ਸਾਰੇ ਵਿਦਿਆਰਥੀਆਂ ਨੂੰ ਇਸ ਦੀ ਅਹਿਮੀਅਤ ਦੇ ਬਾਰੇ ਦੱਸਣਾ ਚਾਹੀਦਾ ਹੈ ਅਤੇ ਆਪਣੀ ਪ੍ਰੰਪਰਾਵਾਂ ਨੂੰ ਜੀਵਿਤ ਰੱਖਣ ਦੇ ਲਈ ਇਸ ਤਰ੍ਹਾਂ ਦੇ ਸੱਭਿਆਚਾਰਕ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਤੇ ਮੈਡਮ ਲਖਵਿੰਦਰ ਕੌਰ, ਮੈਡਮ ਮਨਦੀਪ ਕੌਰ ਆਦਿ ਮੌਜੂਦ ਸੀ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments