spot_img
Homeਮਾਝਾਗੁਰਦਾਸਪੁਰਅਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਆਯੋਜਿਤ

ਅਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਆਯੋਜਿਤ

ਕਾਹਨੂੰਵਾਨ 04 ਅਗਸਤ ( ਸਲਾਮ ਤਾਰੀ ) *

*ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਅਮਰਜੀਤ ਸਿੰਘ ਭਾਟੀਆ ਦੀ ਅਗਵਾਈ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਬਲਬੀਰ ਸਿੰਘ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਵੜੈਚ ਵਿਖੇ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਬਲਾਕ ਪੱਧਰੀ ਵਿੱਦਿਅਕ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਕਾਹਨੂੰਵਾਨ 2 ਬਲਵਿੰਦਰ ਸਿੰਘ ਗਿੱਲ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੌਰਾਨ ਇਨ੍ਹਾਂ ਵਿੱਦਿਅਕ ਮੁਕਾਬਲਿਆਂ ਵਿੱਚ ਬਲਾਕ ਦੇ ਸਮੂਹ ਕਲੱਸਟਰਾਂ ਦੇ ਬੱਚਿਆਂ ਨੇ ਹਿੱਸਾ ਲਿਆ। ਇਸ ਦੌਰਾਨ ਕੋਲਾਜ ਮੇਕਿੰਗ,ਕੋਰਿਓਗ੍ਰਾਫ਼ੀ, ਸਕਿੱਟ ਮੁਕਾਬਲੇ ਆਯੋਜਿਤ ਕੀਤੇ ਗਏ। ਇਸ ਦੌਰਾਨ ਕੋਲਾਜ ਮੇਕਿੰਗ ਵਿੱਚ ਕਲੱਸਟਰ ਵੜੈਚ ਨੇ ਪਹਿਲਾ , ਡੇਹਰੀਵਾਲ ਦਰੋਗਾ ਨੇ ਦੂਜਾ ਅਤੇ ਨੈਣੇ ਕੋਟ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਕੋਰਿਓਗ੍ਰਾਫ਼ੀ ਵਿੱਚ ਕਲੱਸਟਰ ਭੱਟੀਆਂ ਨੇ ਪਹਿਲਾ , ਡੇਹਰੀਵਾਲ ਨੇ ਦੂਜਾ ਅਤੇ ਕਾਲ਼ਾ ਬਾਲਾ ਨੇ ਤੀਜਾ ਸਥਾਨ ਹਾਸਿਲ ਕੀਤਾ। ਸਕਿੱਟ ਵਿੱਚ ਕਲੱਸਟਰ ਭੱਟੀਆਂ ਨੇ ਪਹਿਲਾ , ਵੜੈਚ ਨੇ ਦੂਜਾ ਅਤੇ ਕਾਲ਼ਾ ਬਾਲਾ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਮੌਕੇ ਬੀ.ਪੀ.ਈ.ਓ. ਬਲਵਿੰਦਰ ਸਿੰਘ ਗਿੱਲ ਵੱਲੋਂ ਬੱਚਿਆਂ ਨੂੰ ਖੂਬਸੂਰਤ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਆਉਣ ਵਾਲੇ ਬਾਕੀ ਮੁਕਾਬਲਿਆਂ ਲਈ ਹੁਣ ਤੋਂ ਹੀ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ ਗਿਆ।ਇਸ ਮੌਕੇ ਸੈਟਰ ਮੁੱਖ ਅਧਿਆਪਕ ਵੜੈਚ ਪਰਮਜੀਤ ਕੌਰ , ਹਰਿਮੰਦਰ ਸਿੰਘ , ਮਨਜਿੰਦਰ ਸਿੰਘ ਕਲਰਕ , ਬੀ.ਐਮ.ਟੀ. ਅਮਰਜੀਤ ਸਿੰਘ , ਬਲਾਕ ਮੀਡੀਆ ਇੰਚਾਰਜ ਰਣਜੀਤ ਕੌਰ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ। *

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments