spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਗੁਰਦਾਸਪੁਰ ਦੇ 29 ਪਿੰਡਾਂ ਅੰਦਰ 100 ਫੀਸਦੀ ਵੈਕਸੀਨੇਸ਼ਨ ਹੋਈ - ਚੇਅਰਮੈਨ...

ਜ਼ਿਲ੍ਹਾ ਗੁਰਦਾਸਪੁਰ ਦੇ 29 ਪਿੰਡਾਂ ਅੰਦਰ 100 ਫੀਸਦੀ ਵੈਕਸੀਨੇਸ਼ਨ ਹੋਈ – ਚੇਅਰਮੈਨ ਰਵੀਨੰਦਨ ਬਾਜਵਾ

ਬਟਾਲਾ, 24 ਜੂਨ ( ਸਲਾਮ ਤਾਰੀ ) – ਗੁਰਦਾਸਪੁਰ ਜ਼ਿਲ੍ਹੇ ਦੇ 29 ਪਿੰਡਾਂ ਅੰਦਰ 45 ਸਾਲ ਤੋਂ ਉੱਪਰ ਉਮਰ ਵਰਗ ਦੀ ਆਬਾਦੀ ਦੀ 100 ਫੀਸਦੀ ਕੋਵਿਡ-19 ਵੈਕਸੀਨੇਸ਼ਨ ਹੋ ਚੁੱਕੀ ਹੈ। ਮਿਸ਼ਨ ਫਤਿਹ-2 ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਕੋਵਿਡ ਬਿਮਾਰੀ ਵਿਰੁੱਧ ਜਾਗਰੂਕ ਕੀਤਾ ਹੈ ਤੇ ਯੋਗ ਵਿਅਕਤੀਆਂ ਦੀ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੀਸ਼ਦ ਗੁਰਦਾਸਪੁਰ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਦੱਸਿਆ ਕਿ 100 ਫੀਸਦੀ ਵੈਕਸੀਨ ਲਗਵਾਉਣ ਵਾਲੇ 29 ਪਿੰਡਾਂ ਵਿੱਚ ਅਮਰਗੜ੍ਹ, ਪਨਿਆੜ, ਬਾਲਮ, ਬਸਤੀ ਬਾਜ਼ੀਗਰ, ਦਾਦੂਵਾਲ, ਔਜਲਾ, ਸ਼ਾਹਪੁਰ, ਬੋਪਾਰਾਏ, ਛੀਕਰੀ, ਨਾਨੋਹਾਰਨੀ, ਪੰਨਵਾਂ, ਪਕੀਵਾਂ, ਲੋਪਾ, ਕਮਾਲਪੁਰ ਜੱਟਾਂ, ਭੋਪਰ ਸੈਂਦਾਂ, ਸੁੱਖਾਰਾਜੂ, ਦੀਦੋਵਾਲ, ਗਾਦੀਆਂ, ਕਿਲਾ ਨੱਥੂ ਸਿੰਘ, ਕੋਟ ਮਾਨ ਸਾਹਿਬ, ਮੱਲੂਆਂ, ਅਲੱਰ ਪਿੰਡੀ, ਮੰਜ, ਮੋਜੋਵਾਲ, ਤੀਰਾ, ਲੱਖਣ ਖੁਰਦ, ਉਗਰੇਵਾਲ, ਮਲਕਪੁਰ ਅਤੇ ਮੰਗੀਆਂ ਸ਼ਾਮਲ ਹਨ।

ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਵੀਨੰਦਨ ਸਿੰਘ ਬਾਜਵਾ ਨੇ ਜ਼ਿਲ੍ਹੇ ਦੇ ਦੂਜੇ ਪਿੰਡਾਂ ਨੂੰ ਵੀ 100 ਫੀਸਦੀ ਵੈਕਸੀਨੇਸ਼ਨ ਕਰਵਾਉਣ ਵਾਲੇ ਪਿੰਡਾਂ ਤੋਂ ਸੇਧ ਲੈ ਕੇ ਜਲਦ ਤੋਂ ਜਲਦ ਵੈਕਸੀਨੇਸ਼ਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ ਤਾਂ ਜੋ ਕੋਰੋਨਾ  ਮਹਾਂਮਾਰੀ ਉੱਪਰ ਜਲਦ ਕਾਬੂ ਪਾਇਆ ਜਾ ਸਕੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments