spot_img
Homeਮਾਝਾਗੁਰਦਾਸਪੁਰਹਿਮਸ਼ਿਖਾ ਸਕੂਲ ਵਿੱਚ ਥਰਿੱਡ ਪੇਂਟਿੰਗ ਮੁਕਾਬਲੇ ਕਰਵਾਏ ਗਏ

ਹਿਮਸ਼ਿਖਾ ਸਕੂਲ ਵਿੱਚ ਥਰਿੱਡ ਪੇਂਟਿੰਗ ਮੁਕਾਬਲੇ ਕਰਵਾਏ ਗਏ

ਕਾਦੀਆਂ 1 ਅਗਸਤ (ਮੁਨੀਰਾ ਸਲਾਮ ਤਾਰੀ) :- ਹਿਮਸ਼ਿਖਾ ਸਕੂਲ ਵਿਖੇ ਪ੍ਰਿੰਸੀਪਲ ਸੁਸ਼ੀਲ ਸ਼ਰਮਾ ਦੀ ਪ੍ਰਧਾਨਗੀ ਹੇਠ ਥ੍ਰੈੱਡ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਸਕੂਲ ਦੇ ਤੀਸਰੀ ਜਮਾਤ ਤੋਂ ਲੈ ਕੇ 10ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਹ ਮੁਕਾਬਲੇ ਜੂਨੀਅਰ ਅਤੇ ਸੀਨੀਅਰ ਦੋ ਗਰੁੱਪਾਂ ਵਿੱਚ ਕਰਵਾਏ ਗਏ। ਜੂਨੀਅਰ ਵਰਗ ਵਿੱਚ ਸ਼ਰੂਤੀ ਨੇ ਪਹਿਲਾ, ਸੀਮਾਂਤਾ ਨੇ ਦੂਜਾ, ਪੱਲਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸੀਨੀਅਰ ਵਰਗ ਵਿੱਚ ਕਰਨ ਕੁਮਾਰ ਨੇ ਪਹਿਲਾ, ਵੰਸ਼ਿਕਾ ਨੇ ਦੂਜਾ, ਅਦਿਤੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਹਿਮਸ਼ਿਖਾ ਸਕੂਲ ਵਲੋਂ ਸਾਰੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਾਲ ਹੀ ਸਾਰਿਆਂ ਨੂੰ ਭਾਗੀਦਾਰੀ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਪ੍ਰਿੰਸੀਪਲ ਸੁਸ਼ੀਲ ਸ਼ਰਮਾ ਨੇ ਸਾਰੇ ਬੱਚਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਸੁਸ਼ੀਲ ਸ਼ਰਮਾ, ਮੀਨਾ ਸ਼ਰਮਾ, ਸ਼ਿਵਨਾ, ਪਰਵੀਨ ਲਤਾ, ਲਲਿਤਾ ਸ਼ਰਮਾ, ਰਾਕੇਸ਼ ਕੁਮਾਰ, ਰਿਚਾ ਸ਼ਰਮਾ, ਫਲਕ ਸ਼ਰਮਾ ਆਦਿ ਸਕੂਲੀ ਸਟਾਫ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments