spot_img
Homeਮਾਝਾਗੁਰਦਾਸਪੁਰਅਜਾਦੀ ਦੀ 75ਵੀ ਵਰੇ੍ਹ ਗੰਡ ਨੂੰ ਸਮਰਪਿਤ ਪਾਵਰਕਾਮ ਵਲੋਂ ਸੈਟਰ ਕਾਲਜ ਘੁਮਾਣ...

ਅਜਾਦੀ ਦੀ 75ਵੀ ਵਰੇ੍ਹ ਗੰਡ ਨੂੰ ਸਮਰਪਿਤ ਪਾਵਰਕਾਮ ਵਲੋਂ ਸੈਟਰ ਕਾਲਜ ਘੁਮਾਣ ਚ ਬਿਜਲੀ ਮਹਾਉਤਸਵ ਮਨਾਇਆ।

ਕਾਦੀਆਂ 30 ਜੁਲਾਈ (ਮੁਨੀਰਾ ਸਲਾਮ ਤਾਰੀ) :- ਦੇਸ਼ ਦੀ ਅਜਾਦੀ ਦੀ 75ਵੀ ਵਰੇ੍ਹਗੰਢ ਨੂੰ ਸਮਰਪਿਤ ਬਿਜਲੀ ਮੰਤਰਾਲਾ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਦੀ ਯੋਗ ਅਗਵਾਈ ਹੇਠ ਪੀ ਐਸ ਪੀ ਸੀ ਐਲ ਅਤੇ ਐ ਜੇ ਵੀ ਐਨ ਐਲ ਵਲੌਂ ਅੱਜ ਘੁਮਾਣ ਦੇ ਸੈਂਟਰਲ ਕਾਲਜ ਘੁਮਾਣ ਵਿਖੇ ਉਜਵਲ ਭਾਰਤ ਉਜੱਵਲ ਭਵਿੱਖ ਵਿਸ਼ੇ ਤੇ ਬਿਜਲੀ ਮਹਾਉਤਸਵ ਮਨਾਇਆ ਗਿਆ। ਇਸ ਮੌਕੇ ਤੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਐਮ ਐਲ ਏ ਐਡਵੋਕੇਟ ਅਮਰਪਾਲ ਸਿੰਘ ਉੇਚੇਚੇ ਤੌਰ ਤੇ ਪਹੁੰਚੇ। ਇਸ ਮਹਾਉਤਸਵ ਵਿੱਚ ਪਾਵਰਕਾਮ ਦੇ ਐਸ ਸੀ ਅਰਵਿੰਦਰਜੀਤ ਸਿੰਘ ਬੋਪਾਰਾਏ, ਜਿਲਾ ਨੋਡਲ ਅਫਸਰ ਪਰਮਿੰਦਰ ਸਿੰਘ ਸੈਣੀ ਤੋਂ ਇਲਾਵਾ ਐਕਸੀਅਨ ਜਗਜੋਤ ਸਿੰਘ ਬਾਜਵਾ, ਐਕਸੀਅਨ ਕਮਲਜੀਤ ਸਿੰਘ, ਐਕਸੀਅਨ ਜੇ ਕੇ ਮਹਾਜਨ, ਪ੍ਰਦੀਪ ਸੈਣੀ, ਅਮਰਦੀਪ ਸਿੰਘ ਨਾਗਰਾ ਉਪਮੰਡਲ ਅਫਸਰ, ਇੰਜ ਕੁਲਦੀਪ ਸਿੰਘ ਸਮੇਤ ਹੋਰ ਵੀ ਅਧਿਕਾਰੀ ਮੌਜੂਦ ਸਨ।
 ਇਸ ਮੋਕੇ ਤੇ ਸੰਬੋਧਨ ਕਰਦੇ ਹੋਏ ਐਸ ਈ ਪਾਵਰਕਾਮ ਇੰਜੀਨੀਅਰ ਅਰਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਬਿਜਲੀ ਵਿਭਾਗ ਨੇ ਦੀਨ ਦਿਆਲ ਉਪਅਧਿਆਏ ਗ੍ਰਾਮੀਣ ਯੋਜਨਾ ਤਹਿਤ ਪਹਿਲਾਂ ਹੀ ਬਿਜਲੀ ਸਪਲਾਈ ਵਿੱਚ ਸੁਧਾਰ ਉਤੇ 220 ਕਰੋੜ ਰੁਪਏ ਅਤੇ 5000 ਤੋਂ ਵੱਧ ਅਬਾਦੀ ਵਾਲੇ ਕਸਬਿਆਂ 360 ਕਰੋੜ ਰੁਪਏ ਖਰਚ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਸ ਤੋਂ ਅਲਾਵਾ ਮਾਨ ਸਰਕਾਰ ਵਲੌ 600 ਯੁੁਨਿਟ ਹਰ ਘਰ ਨੂੰ ਮਾਫ ਕੀਤੇ ਹਨ ਜੋਕਿ ਹਰ ਘਰ ਦੀ ਲੋੜ ਪੂਰੀ ਕਰ ਸਕਦੇ ਹਨ। ਇਸ ਮੌਕੇ ਤੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਜੀ ਨੇ ਕਿਹਾ ਪੰਜਾਬ ਸਰਕਾਰ ਵਲੌਂ ਜੋ ਵਾਅਦੇ ਕੀਤੇ ਗਏ ਹਨ ਉਹਨਾਂ ਨੂੰ ਜੰਗੀ ਪੱਧਰ ਤੇ ਪੂਰਾ ਕਰਨ ਦੀ ਸ਼ੁਰੂਆਤ ਕੀਤੀ ਜਾ ਚੁਕੀ ਹੈ ਅਤੇ ਜਨਤਾ ਨੂੰ ਸਰਕਾਰ ਵਲੌਂ ਕੀਤੇ ਜਾ ਰਹੇ ਕੰੰਮਾ ਨਾਲ ਹੋ ਰਹੇ ਬਦਲਾਵ ਨਜਰ ਆ ਰਹੇ ਹਨ। ਉਹਨਾਂ ਦੱਸਿਆ ਕਿ ਲੋਕਾਂ ਦੀ ਸਭ ਤੋਂ  ਵੱਡੀ ਬਿਜਲੀ ਦੇ ਬਿਲਾਂ ਸੰੰਬੰਧੀ ਮੰਗ ਨੂੰ ਪੂਰਾ ਕੀਤਾ ਜਾ ਚੁਕਾ ਹੈ ਜਿਸ ਨਾਲ ਪੰਜਾਬ ਦੇ 51 ਲੱਖ ਪਰਿਵਾਰਾਂ ਨੂੰ ਫਾਇਦਾ ਹੋਵੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨ ਅਤੇ ਆਮ ਜਨਤਾ ਵੀ ਮਾਨ ਸਰਕਾਰ ਵਲੌਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦੇ ਨਜਰ ਆ ਰਹੇ ਹਨ। ਇਸ ਮੌਕੇ ਤੇ ਮੰਚ ਦਾ ਸੰਚਾਲਨ ਜਿਲਾ ਨੋਡਲ ਅਫਸਰ ਪਰਮਿੰਦਰ ਸਿੰਘ ਸੈਣੀ ਵਲੌ ਕੀਤਾ ਗਿਆ। ਸਮਾਗਮ ਦੇ ਅੰਤ ਵਿੱਚ ਐਮ ਐਲ ਏ ਐਡਵੋਕੇਟ ਅਮਰਪਾਲ ਸਿੰਘ ਜੀ ਸਮੇਤ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੋਕੇ ਤੇ ਸਕੂਲੀ ਬੱਚਿਆਂ ਜਿਨਾਂ ਵਿੱਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਕੋਟ ਧੰਦਲ, ਸਰਕਾਰੀ ਹਾਈ ਸਕੁਲ ਬੱਬਰੀ ਸਮੇਤ ਵੱਖ ਵੱਖ ਸਕੂਲਾਂ ਦੇ ਬੱਚਿਆਂ ਵਲੌ ਨਾਟਕ ਮੰਚਨ ਰਾਹੀਂ ਇਸ ਮੁਹਿੰਮ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੋਕੇ ਤੇ ਹੋਰਨਾਂ ਤੋ ਇਲਾਵਾ ਨਵਦੀਪ ਸਿੰਘ ਭਿੰਡਰ ਪੀ ਏ, ਸੁਖਦੇਵ ਸਿੰਘ ਰੋਮੀ ਪੀ ਏ, ਨਰਿੰਦਰ ਸਿੰਘ ਸਰਪੰਚ ਘੁਮਾਣ, ਕੁਲਵੰਤ ਬੀਰ ਸਿੰਘ, ਐਡੀ ਮਚਰਾਵਾਂ, ਜਸਕਰਨ ਮਚਰਾਵਾਂ, ਬਲਦੇਵ ਬਾਜਵਾ,ਐਮ ਡੀ ਸਤਿੰਦਰ ਕੌਰ ਪਨੂੰ, ਪਿੰਸੀਪਲ ਪ੍ਰਕਾਸ਼ ਸਿੰਘ, ਰੁਬਿੰਦਰ ਸਿੰਘ ਪਨੂੰ, ਸਿਮਰਤ ਸੂਮੈਰਾ, ਬਾਬਾ ਸੁਖਦੇਵ ਸਿੰਘ ਬੇਦੀ ਅਤੇ ਡਾ ਸੁਖਵਿੰਦਰ ਸਿੰਘ, ਜਸਬੀਰ ਸਿੰਘ ਸਮਰਾ, ਵੰਦਨਾ, ਮੁਕੇਸ਼ ਵਰਮਾ ਆਦਿ ਹਾਜਰ ਸਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments