spot_img
Homeਮਾਝਾਗੁਰਦਾਸਪੁਰਇੰਸਪੈਕਟਰ ਕੁਲਬੀਰ ਸਿੰਘ ਨੇ ਟੈਣੀ ਟਰੱਕ ਵਰਕਸ਼ਾਪ ਵਾਲਿਆਂ ਨੂੰ ਡੇਂਗੂ ਮੱਛਰ ਬਾਰੇ...

ਇੰਸਪੈਕਟਰ ਕੁਲਬੀਰ ਸਿੰਘ ਨੇ ਟੈਣੀ ਟਰੱਕ ਵਰਕਸ਼ਾਪ ਵਾਲਿਆਂ ਨੂੰ ਡੇਂਗੂ ਮੱਛਰ ਬਾਰੇ ਦਿੱਤੀ ਜਾਣਕਾਰੀ

ਕਾਦੀਆਂ 30 ਜੁਲਾਈ (ਮੁਨੀਰਾ ਸਲਾਮ ਤਾਰੀ) :- ਸਿਵਲ ਸਰਜਨ ਗੁਰਦਾਸਪੁਰ ਡਾ ਹਰਭਜਨ ਲਾਲ ਮਾਂਡੀ ਜੀ ਦੇ ਦਿਸ਼ਾ ਨਿਰਦੇਸ਼ ਹੇਠ ਅਤੇ ਨੋਡਲ ਅਫਸਰ ਡਾ ਸ਼ੁਭਦੀਪ ਕੁਮਾਰ ਦੀ ਅਗਵਾਈ ਹੇਠ ਸਿਹਤ ਵਿਭਾਗ ਕਾਦੀਆਂ ਦੇ ਇੰਸਪੈਕਟਰ ਕੁਲਬੀਰ ਸਿੰਘ ਅਤੇ ਸਮੂਹ ਟੀਮ ਵੱਲੋਂ ਡੇਂਗੂ ਅਤੇ ਮਲੇਰੀਏ ਦੀ ਭਿਆਨਕ ਬੀਮਾਰੀ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਮੁਹਿੰਮ ਦੌਰਾਨ ਕਾਦੀਆਂ ਤੇ ਵੱਖ ਵੱਖ ਦੁਕਾਨਾਂ ਤੇ ਜਾ ਕੇ ਡੇਂਗੂ ਮਲੇਰੀਆ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਸਿਹਤ ਵਿਭਾਗ ਕਾਦੀਆਂ ਦੇ ਇੰਸਪੈਕਟਰ ਸਰਕਾਰ ਕੁਲਬੀਰ ਸਿੰਘ ਨੇ ਸਥਾਨਕ ਰਜ਼ਾਦਾ ਰੋਡ ਸਥਿਤ ਟੈਣੀ ਟਰੱਕ ਵਰਕਸ਼ਾਪ ਦੇ ਮਾਲਕ ਸ਼੍ਰੀ ਗੁਰਨਾਮ ਸਿੰਘ ਅਤੇ ਉਹਨਾਂ ਦੀ ਸਮੂਹ ਟੀਮ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਸਾਤ ਦੇ ਮੌਸਮ ਚ ਡੇਂਗੂ ਤੇ ਮਲੇਰੀਏ ਅਤੇ ਹੋਰ ਮੌਸਮੀ ਬੀਮਾਰੀਆਂ ਤੋਂ ਬਚਨ ਲਈ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਆਪਣੇ ਆਲੇ ਦੁਆਲੇ ਦੀ ਚੰਗੀ ਤਰ੍ਹਾਂ ਸਫਾਈ ਰੱਖਣ ਤਾਂ ਜੋ ਡੇਂਗੂ ਮਲੇਰੀਆ ਦਾ ਲਾਰਵਾ ਪੈਦਾ ਨਾ ਹੋ ਸਕੇ ਅਤੇ ਹਰ ਸ਼ੁੱਕਰਵਾਰ ਹਫ਼ਤੇ ਦੇ ਵਿੱਚ ਇੱਕ ਦਿਨ ਡਰਾਈ ਡੇਅ ਦੇ ਤੌਰ ਤੇ ਮਨਾਇਆ ਜਾਵੇ। ਇੰਸਪੈਕਟਰ ਕੁਲਬੀਰ ਸਿੰਘ ਨੇ ਗੁਰਨਾਮ ਸਿੰਘ ਨੂੰ ਅੱਗੇ ਦੱਸਿਆ ਕਿ ਉਹ ਟਰੱਕਾਂ ਬੱਸਾਂ ਦੇ ਪੁਰਾਣੇ ਸਪੇਅਰ ਪਾਰਟਾਂ ਅਤੇ ਟਾਈਰਾਂ ਵਿੱਚ ਪਾਣੀ ਨਾ ਇਕੱਠਾ ਹੋਣ ਸਮੇਂ ਸਮੇਂ ਸਿਰ ਉਨ੍ਹਾਂ ਨੂੰ ਹਵਾ ਲਗਾਉਂਦੇ ਰਹਿਣ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਆਪਣੇ ਕੂਲਰਾਂ ਫਰਿੱਜਾਂ ਦੀਆਂ ਟਰੇਆਂ ਪੌਦਿਆਂ ਦੇ ਗਮਲੇ ਤੇ ਹੋਰ ਅਜਿਹੇ ਸਾਮਾਨ ਚ ਬਰਸਾਤ ਦਾ ਪਾਣੀ ਨਾ ਜਮ੍ਹਾ ਹੋਣ ਦੇਣ ਕਿਉਂਕਿ ਡੇਗੂ ਮਲੇਰੀਆ ਦਾ ਮੱਛਰ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ। ਇਸ ਮੌਕੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਦੇ ਨਾਲ ਸਤਪਾਲ ਸਿੰਘ, ਲਖਬੀਰ ਸਿੰਘ, ਪਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ, ਜੁਗਰਾਜ ਸਿੰਘ ਸਮੇਤ ਟੀਮ ਦੇ ਸਾਰੇ ਮੈਂਬਰ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments