spot_img
Homeਮਾਲਵਾਫਰੀਦਕੋਟ-ਮੁਕਤਸਰਓਬੀਸੀ ਸਮਾਜ ਵੱਲੋਂ ਆਪਣੀਆਂ ਮੁਸ਼ਕਿਲਾਂ ਸਬੰਧੀ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ...

ਓਬੀਸੀ ਸਮਾਜ ਵੱਲੋਂ ਆਪਣੀਆਂ ਮੁਸ਼ਕਿਲਾਂ ਸਬੰਧੀ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਦਿੱਤਾ ਮੰਗ ਪੱਤਰ

 

ਫਰੀਦਕੋਟ 23 ਜੂਨ (ਧਰਮ ਪ੍ਰਵਾਨਾਂ ) :- ਸ਼ੋ੍ਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਜੀ ਓਬੀਸੀ ਟੀਮ ਨੂੰ ਮਿਲਣ ਲਈ ਉਚੇਚੇ ਤੌਰ ’ਤੇ ਰਤਨ ਸਿੰਘ ਚੇਅਰਮੈਨ ਓਬੀਸੀ ਟੀਮ ਬਠਿੰਡਾ ਦੇ ਗ੍ਰਹਿ ਵਿਖੇ ਪੁੱਜੇ। ਜਿਸ ਵਿੱਚ ਓਬੀਸੀ ਟੀਮ ਵਲੋਂ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਰਤਨ ਲਾਲ, ਓਮ ਪ੍ਰਕਾਸ਼ ਪ੍ਰਜਾਪਤੀ ਜਰਨਲ ਸਕੱਤਰ, ਬਾਬੂ ਰਾਮ ਆਦਿ ਨੇ ਉਕਤ ਸਮੱਸਿਆਵਾਂ ਸਬੰਧੀ ਜਾਣੂ ਕਰਵਾਉਂਦਿਆਂ ਦੱਸਿਆ ਕਿ ਪੰਜਾਬ ’ਚ ਮੰਡਲ ਕਮਿਸ਼ਨ ਦੀ ਰਿਪੋਰਟ ਪੂਰਨ ਤੌਰ ’ਤੇ ਲਾਗੂ ਕਰਨ, ਜਿਸ ਤਹਿਤ 27 ਫੀਸਦੀ ਰਾਖਵਾਂਕਰਨ ਹਰ ਖੇਤਰ ’ਚ ਲਾਗੂ ਹੋਵੇ, ਪੱਛੜਾ ਵਰਗ ਕਮਿਸ਼ਨ ਪੰਜਾਬ ਨੂੰ ਵੀ ਸੰਵਿਧਾਨਿਕ ਸ਼ਕਤੀਆਂ ਦੇਣ ਤਾਂ ਕਿ ਓਬੀਸੀ ਸਮਾਜ ਨਾਲ ਹੋ ਰਹੀ ਨਜਾਇਜ ਧੱਕੇਸ਼ਾਹੀ ਉੱਪਰ ਠੱਲ ਪਾਈ ਜਾ ਸਕੇ। ਉਨਾ ਦੱਸਿਆ ਕਿ ਐੱਮ.ਪੀ. ਦੀ ਸਰਕਾਰ ਨੇ ਪੱਛੜਾ ਵਰਗ ਕਮਿਸ਼ਨ ਨੂੰ ਸੰਵਿਧਾਨਿਕ ਸ਼ਕਤੀਆਂ ਦੇ ਦਿੱਤੀਆਂ ਹਨ, 2021 ਦੀ ਮਰਦਮਸ਼ੁਮਾਰੀ ’ਚ ਓਬੀਸੀ ਸਮਾਜ ਦੀ ਗਿਣਤੀ ਕਰਵਾਉਣ, ਓਬੀਸੀ ਸਮਾਜ ਦਾ ਵੱਖ ਤੋਂ ਬਜਟ ਰੱਖਿਆ ਜਾਵੇ ਤਾਂ ਕਿ ਇਸ ਦੀ ਭਲਾਈ ਦੇ ਕੰਮ ਸੁਚਾਰੂ ਰੂਪ ਨਾਲ ਹੋ ਸਕਣ, ਪੰਜਾਬ ’ਚ ਓਬੀਸੀ ਸਮਾਜ ਲਗਭਗ 74-75 ਬਰਾਦਰੀਆਂ/ਜਾਤੀਆਂ ਦਾ ਸਮੂਹ ਹੈ ਅਤੇ ਪੰਜਾਬ ਦੀ ਕੁੱਲ ਆਬਾਦੀ ਦਾ ਲਗਭਗ 42-45% ਹੋਣ ਦੇ ਬਾਵਜੂਦ ਵੀ ਇਸ ਨੂੰ ਰਾਜਨੀਤਿਕ ਪਾਰਟੀਆਂ ਵੱਲੋਂ ਅਣਗੋਲਿਆ ਕੀਤਾ ਜਾ ਰਿਹਾ ਹੈ। ਇਸ ਲਈ ਅਸੀਂ ਆਪ ਜੀ ਦੀ ਪਾਰਟੀ ਤੋਂ ਮੰਗ ਕਰਦੇ ਹਾਂ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਡਿਪਟੀ ਸੀ.ਐਮ. ਓਬੀਸੀ ਸਮਾਜ ’ਚੋਂ ਹੋਣਾ ਚਾਹੀਦਾ ਹੈ। ਲਗਭਗ ਇੱਕ ਘੰਟਾ ਚੱਲੀ ਉਕਤ ਮੀਟਿੰਗ ਦੌਰਾਨ ਸਾਰੀਆਂ ਮੰਗਾਂ ੳੱੁਪਰ ਵਿਸਥਾਰ ਨਾਲ ਚਰਚਾ ਕਰਦਿਆਂ ਸਰੂਪ ਚੰਦ ਸਿੰਗਲਾ ਵੱਲੋਂ ਬਹੁਤੀਆਂ ਮੰਗਾਂ ੳੱੁਪਰ ਸਹਿਮਤੀ ਦਾ ਪ੍ਰਗਟਾਵਾ ਕਰਨ ਉਪਰੰਤ ਵਿਸ਼ਵਾਸ਼ ਦਿੱਤਾ ਕਿ ਉਹ ਜਲਦ ਹੀ ਓਬੀਸੀ ਟੀਮ ਦੀ ਮੀਟਿੰਗ ਸੁਖਬੀਰ ਸਿੰਘ ਬਾਦਲ ਨਾਲ ਕਰਵਾਉਣਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪ੍ਰਧਾਨ ਗੁਰਚਰਨ ਸਿੰਘ ਬੈਰਾਗੀ, ਐਡਵੋਕੇਟ ਵੇਦ ਪ੍ਰਕਾਸ਼ ਮੋਰੀਆ, ਬਿਕਰਮਜੀਤ ਸਿੰਘ ਡੀ.ਅੱੈਚ.ਓ., ਬਲਬੀਰ ਸਿੰਘ ਸੈਣ ਅਤੇ ਰਾਮ ਕੁਮਾਰ ਨੇ ਵੀ ਉਕਤ ਮੀਟਿੰਗ ’ਚ ਹਿੱਸਾ ਲਿਆ।

RELATED ARTICLES
- Advertisment -spot_img

Most Popular

Recent Comments