spot_img
Homeਮਾਝਾਗੁਰਦਾਸਪੁਰਵਿੱਕੀ ਕਲਿਆਣ ਬਣੇ ਬਾਲਮੀਕ ਸਭਾ ਬਟਾਲਾ ਦੇ ਪ੍ਰਧਾਨ

ਵਿੱਕੀ ਕਲਿਆਣ ਬਣੇ ਬਾਲਮੀਕ ਸਭਾ ਬਟਾਲਾ ਦੇ ਪ੍ਰਧਾਨ

ਕਾਦੀਆਂ 27 ਜੁਲਾਈ (ਮੁਨੀਰਾ ਸਲਾਮ ਤਾਰੀ) :- ਬਾਲਮੀਕ ਸਭਾ ਦੇ ਪ੍ਰਧਾਨ ਦੀ ਚੋਣ ਸਬੰਧੀ ਇਕ ਮੀਟਿੰਗ ਅਚਲੀ ਗੇਟ ਮੰਦਰ ਵਿਚ ਹੋਈ। ਜਿਸ ਵਿਚ ਭਾਰੀ ਗਿਣਤੀ ਵਿਚ ਬਾਲਮੀਕ ਸਮਾਜ ਦੇ ਆਗੂਆਂ ਅਤੇ ਅਹੁਦੇਦਾਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿਚ ਸਰਵਸੰਮਤੀ ਦੇ ਨਾਲ ਸ੍ਰੀ ਵਿੱਕੀ ਕਲਿਆਣ ਨੂੰ ਬਾਲਮੀਕੀ ਸਭਾ ਬਟਾਲਾ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਸ੍ਰੀ ਵਿੱਕੀ ਕਲਿਆਣ ਨੇ ਕਿਹਾ ਕਿ ਮੈਨੂੰ ਬਾਲਮੀਕ ਸਮਾਜ ਨੇ ਜੋ ਜ਼ਿੰਮੇਵਾਰੀ ਦਿੱਤੀ ਹੈ ਮੈਂ ਉਸ ਨੂੰ ਬਖ਼ੂਬੀ ਅਤੇ ਪੂਰੀ ਮਿਹਨਤ ਲਗਨ ਨਾਲ ਨਿਭਾਵਾਂਗਾ। ਵਿੱਕੀ ਕਲਿਆਣ ਨੇ ਅੱਗੇ ਕਿਹਾ ਕਿ ਮੇਰੀ ਇਹੀ ਕੋਸ਼ਿਸ਼ ਹੋਵੇਗੀ ਕਿ ਸਾਡੇ ਸਮਾਜ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਅੱਗੇ ਕਿਹਾ ਕਿ ਮੈਂ ਹਮੇਸ਼ਾਂ ਬਾਲਮੀਕੀ ਸਮਾਜ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਾਂਗਾ ਤਾਂ ਜੋ ਬਾਲਮੀਕ ਸਮਾਜ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰ ਸਕੇ। ਇਸ ਮੌਕੇ ਅਨਿਲ ਭੱਟੀ, ਲਵ ਕੁਸ਼ ਸੈਨਾ ਪੰਜਾਬ ਪ੍ਰਧਾਨ ਸੰਜੀਵ ਰਤੀਆ, ਗੋਪਾਲਦਾਸ, ਬੀਰੋ ਪ੍ਰਧਾਨ, ਨਰੇਸ਼ ਗਿੱਲ, ਜ਼ਿਮੀਂ ਮਲਹੋਤਰਾ, ਬੌਬੀ ਖੋਸਲਾ  ਅਮਿਤ ਚੀਮਾ, ਨਰੇਸ਼ ਖੋਸਲਾ, ਸ਼ੰਭੂ ਨਾਥ ਗੋਗੀ, ਕੇਵਲ ਕ੍ਰਿਸ਼ਨ, ਚੰਦਨ ਭੰਡਾਰੀ, ਰਾਕੇਸ਼ ਮਲਹੋਤਰਾ, ਹਰਸ਼ ਕ੍ਰਿਸ਼, ਦੀਪਕ ਭੱਟੀ, ਰੱਜਤ ਲੂਥਰਾ, ਮੰਗਾ ਭੰਡਾਰੀ, ਨਿਸ਼ੂ, ਸ਼ਮੀ,  ਓਪੀ ਪਵਨ, ਸ਼ਾਨੂ ਕਰਮਪਾਲ, ਵਿੱਕੀ ਬਾਦਸ਼ਾਹ, ਰਜੇਸ਼ ਕੁਮਾਰ, ਸੁਖਦੇਵ ਕਲਿਆਣ, ਨਿਸ਼ਾਨ ਆਦਿ ਭਾਰੀ ਗਿਣਤੀ ਵਿਚ ਸਮਾਜ ਦੇ ਆਗੂ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments