spot_img
Homeਮਾਝਾਗੁਰਦਾਸਪੁਰਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਪਿੰਡ ਮੁਰਾਦਪੁਰ ਵਿੱਚ ਪਿੰਡ ਦੀ ਇਕਾਈ...

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਪਿੰਡ ਮੁਰਾਦਪੁਰ ਵਿੱਚ ਪਿੰਡ ਦੀ ਇਕਾਈ ਦਾ ਗਠਨ ਕੀਤਾ ਗਿਆ ਕਾਦੀਆਂ 25 ਜੁਲਾਈ

ਕਾਦੀਆਂ 25 ਜੁਲਾਈ (ਮੁਨੀਰਾ ਸਲਾਮ ਤਾਰੀ)

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਬਲਾਕ ਕਾਦੀਆਂ ਸ੍ਰੀ ਹਰਗੋਬਿੰਦਪੁਰ ਵੱਲੋਂ ਪਿੰਡ ਮੁਰਾਦਪੁਰ ਵਿੱਚ ਪਿੰਡ ਦੀ ਇਕਾਈ ਦਾ ਗਠਨ ਕੀਤਾ ਗਿਆ । ਬਲਾਕ ਸਕੱਤਰ ਪਾਲ ਸਿੰਘ ਚੀਮਾ ਖੁੱਡੀ ਅਤੇ ਮੀਤ ਪ੍ਰਧਾਨ ਹਰਜੀਤ ਸਿੰਘ ਮਠੋਲਾ ਦੀ ਅਗਵਾਈ ਹੇਠ ਕਿਸਾਨਾਂ ਦੀ ਵਿਸ਼ਾਲ ਇਕੱਤਰਤਾ ਹੋਈ। ਜਿਸ ਵਿੱਚ ਕਿਸਾਨ ਸੰਘਰਸ਼ ਦੀ ਮੌਜੂਦਾ ਦਸ਼ਾ ਅਤੇ ਦਿਸ਼ਾ ਉੱਤੇ ਵਿਚਾਰ ਚਰਚਾ ਕਰਨ ਉਪਰੰਤ ਪਿੰਡ ਦੀ ਇੱਕੀ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ । ਕਮੇਟੀ ਨੇ ਸਰਬ ਸੰਮਤੀ ਨਾਲ ਆਪਣੇ ਵਿਚੋਂ ਗੁਰਪ੍ਰਤਾਪ ਸਿੰਘ ਖਹਿਰਾ ਨੂੰ ਪ੍ਰਧਾਨ, ਗੁਰਵਿੰਦਰ ਸਿੰਘ ਖਹਿਰਾ ਮੀਤ ਪ੍ਰਧਾਨ ,ਜਗਦੀਪ ਸਿੰਘ ਖਜ਼ਾਨਚੀ , ਜੋਬਨ ਸਿੰਘ ਸਕੱਤਰ , ਸੁਖਵਿੰਦਰ ਸਿੰਘ ਸਹਾਇਕ ਸਕੱਤਰ, ਬਿਕਰਮਜੀਤ ਸਿੰਘ ਪ੍ਰੈੱਸ ਸਕੱਤਰ ,ਗੁਰਵਿੰਦਰ ਸਿੰਘ ਬੁਲਾਰਾ ,ਅਤੇ ਮਨਪ੍ਰੀਤ ਸਿੰਘ, ਗੁਰਨਾਮ ਸਿੰਘ, ਬਲਬੀਰ ਸਿੰਘ , ਹਰਜੀਤ ਸਿੰਘ ,ਮੇਜਰ ਸਿੰਘ , ਅਮਰੀਕ ਸਿੰਘ, ਸਲਵਿੰਦਰ ਸਿੰਘ, ਮਲੂਕ ਸਿੰਘ , ਹਰਜਿੰਦਰ ਸਿੰਘ ਆਦਿ ਕਮੇਟੀ ਮੈਂਬਰ ਚੁਣੇ ਗਏ । ਜਥੇਬੰਦੀ ਦੇ ਪ੍ਰੈੱਸ ਸਕੱਤਰ ਅਸ਼ੋਕ ਭਾਰਤੀ ਨੇ ਕਿਹਾ ਕਿ ਸਾਡੀਆਂ ਫਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਐੱਮਐੱਸਪੀ ਕਾਨੂੰਨ ਬਣਵਾਉਣ ,ਲਖੀਮਪੁਰ ਖੀਰੀ ਚ ਕਿਸਾਨਾਂ ਨੂੰ ਸ਼ਹੀਦ ਕਰਨ ਵਾਲੇ ਆਗੂਆਂ ਨੂੰ ਸਜ਼ਾਵਾਂ ਦਿਵਾਉਣ । ਕਿਸਾਨਾਂ ਤੇ ਪਾਏ ਦੋਸ਼ ਰੱਦ ਕਰਵਾਉਣ ਤੇ ਹੋਰ ਮੰਗਾਂ ਦੀ ਪੂਰਤੀ ਲਈ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਨ ਲਈ 31 ਜੁਲਾਈ ਨੂੰ ਚਾਰ ਘੰਟੇ ਲਈ ਬਟਾਲਾ ਵਿਖੇ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ ।ਇਸ ਮੌਕੇ ਰਾਜਵਿੰਦਰ ਸਿੰਘ ਢਪਈ , ਗੁਰਨਾਮ ਸਿੰਘ ਚੀਮਾ ਖੁੱਡੀ ਅਤੇ ਗਿਆਨ ਸਿੰਘ ਨੰਬਰਦਾਰ ਚੀਮਾ ਖੁੱਡੀ ਆਦਿ ਹਾਜ਼ਰ ਸਨ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments