spot_img
Homeਮਾਝਾਗੁਰਦਾਸਪੁਰਪਟਿਆਲਾ ਦੇ ਸੈਕੰਡਰੀ ਸਿੱਖਿਆ ਦੀ ਅੰਗਰੇਜ਼ੀ ਅਤੇ ਐਸ.ਐਸ ਅਧਿਆਪਕਾਂ ਦੀ ਦੋ ਰੋਜ਼ਾ...

ਪਟਿਆਲਾ ਦੇ ਸੈਕੰਡਰੀ ਸਿੱਖਿਆ ਦੀ ਅੰਗਰੇਜ਼ੀ ਅਤੇ ਐਸ.ਐਸ ਅਧਿਆਪਕਾਂ ਦੀ ਦੋ ਰੋਜ਼ਾ ਟਰੇਨਿੰਗਾਂ ਦਾ ਸ਼ਾਨਦਾਰ ਆਗਾਜ਼

ਪਟਿਆਲਾ 25 ਜੁਲਾਈ (ਮੁਨੀਰਾ ਸਲਾਮ ਤਾਰੀ) ਹਰਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਪਟਿਆਲਾ – ਡੀ.ਪੀ.ਆਈ. (ਅ) ਪੰਜਾਬ  ਅਤੇ ਡਾ. ਰਵਿੰਦਰ ਪਾਲ ਸਿੰਘ ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਦੀ ਯੋਗ ਅਗਵਾਈ ਵਿੱਚ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਸ਼ੇ ਨਾਲ ਸਬੰਧਤ ਅਧਿਆਪਕਾਂ ਦੀ ਦੋ ਰੋਜ਼ਾ ਟ੍ਰੇਨਿੰਗ ਦੀ ਸ਼ੁਰੂਆਤ ਹੋਈ, ਜਿਸ ਵਿੱਚ  ਡਾਈਟ  ਨਾਭਾ ਵਿਖੇ ਬਲਾਕ ਬਾਬਰਪੁਰ, ਭਾਦਸੋਂ -1, ਭਾਦਸੋਂ-2 ਦੇ ਲਗਭਗ 36  ਅਧਿਆਪਕਾਂ ਨੇ ਭਾਗ ਲਿਆ।  ਡਾਇਟ ਨਾਭਾ ਵਿਖੇ ਰਿਸੋਰਸ ਪਰਸਨਜ਼ ਦੀ ਜਿੰਮੇਵਾਰ ਬੀ.ਐਮ. ਸਤੀਸ਼ ਕੁਮਾਰ, ਵੰਦਨਾ ਰਾਣੀ ਅਤੇ ਅਰਸ਼ਦੀਪ ਨੇ ਸੰਭਾਲੀ।  ਬਲਾਕ ਭੁਨਰਹੇੜੀ-1,  ਭੁੰਨਰਹੇੜੀ-2 ਅਤੇ ਦੇਵੀਗਡ਼੍ਹ ਦੀ ਟ੍ਰੇਨਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੁਨਰਹੇੜੀ ਵਿਖੇ ਲਗਭਗ 35 ਅਧਿਆਪਕਾਂ ਨੇ ਭਾਗ ਲਿਆ, ਜਿਸ ਵਿੱਚ ਰਿਸੋਰਸ ਪਰਸਨਜ ਰਾਜਿੰਦਰ ਸਿੰਘ, ਅਜੇ ਸਿੰਘ, ਅਲੀਸ਼ੇਰ ਨੇ ਜਿੰਮੇਵਾਰੀ ਸੰਭਾਲੀ।  ਬਲਾਕ ਪਟਿਆਲਾ-1, 2 ਅਤੇ 3 ਦੀ ਟ੍ਰੇਨਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਓਲਡ ਪੁਲੀਸ ਲਾਈਨ ਪਟਿਆਲਾ ਵਿਖੇ ਲਗਭਗ 40  ਅਧਿਆਪਕਾਂ ਨੇ ਭਾਗ ਲਿਆ, ਜਿਸ ਵਿੱਚ ਰਿਸੋਰਸ ਪਰਸਨ ਦੀ ਜ਼ਿੰਮੇਵਾਰੀ ਯੁਵਰਾਜ ਅਰੋੜਾ, ਕਵਿਤਾ ਪ੍ਰਾਸ਼ਰ, ਕਿਰਨ ਗੋਇਲ ਨੇ ਸੰਭਾਲੀ।  ਇਸੇ ਤਰ੍ਹਾਂ ਬਲਾਕ  ਰਾਜਪੁਰਾ 1 ਅਤੇ 2 ਘਨੌਰ ਅਤੇ ਡਾਹਰੀਆਂ ਦਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਰਾਜਪੁਰਾ ਟਾਊਨ ਵਿਖੇ ਲਗਭਗ 38  ਅਧਿਆਪਕਾਂ ਨੇ ਭਾਗ ਲਿਆ,  ਜਿਸ ਵਿਚ  ਰਿਸੋਰਸ ਪਰਸਨਜ਼ ਦੀ ਜ਼ਿੰਮੇਵਾਰੀ ਗੁਰਪਿਆਰ ਸਿੰਘ,  ਸੰਜੀਵ ਕੁਮਾਰ, ਇਕਬਾਲ ਸਿੰਘ,  ਰਾਮ ਗੋਪਾਲ ਨੇ ਸੰਭਾਲੀ। ਇਸ ਦੋ ਰੋਜ਼ਾ ਸੈਮੀਨਰ ਵਿੱਚ ਪਹਿਲੇ ਦਿਨ ਐੱਸ.ਐੱਸ ਨਾਲ ਸੰਬੰਧਤ ‘ਤੇ ਦੂਜੇ ਦਿਨ ਅੰਗਰੇਜ਼ੀ ਵਿਸ਼ੇ ਨਾਲ ਸਬੰਧਤ ਟ੍ਰੇਨਿੰਗ ਦਿੱਤੀ ਜਾਵੇਗੀ। ਇਹਨਾਂ ਟ੍ਰੇਨਿੰਗਾਂ ਨੂੰ ਵਧੀਆ ਤਰੀਕੇ ਨਾਲ ਚਲਾਉਣ ਲਈ ਜ਼ਿਲ੍ਹਾ ਮੈਂਟਰ ਦੀਪਕ ਵਰਮਾ ਵੱਲੋਂ ਦੋ ਦਿਨ ਪਹਿਲਾਂ ਹੀ ਸਾਰੇ ਟ੍ਰੇਨਿੰਗ ਵਾਲੇ ਸਥਾਨ ਅਤੇ ਬੀ.ਐੱਮ ਨਾਲ ਹੰਗਾਮੀ ਮੀਟਿੰਗ ਕੀਤੀ ਗਈ ਸੀ, ਜਿਸ ਕਰਕੇ ਟਰੇਨਿੰਗ ਦਾ ਪ੍ਰਬੰਧ ਬਹੁਤ ਵਧੀਆ ਰਿਹਾ ਅਤੇ ਹਰ ਇਕ ਅਧਿਆਪਕ ਨੇ ਸਰਾਹਨਾ ਕੀਤੀ। ਰੀਡ-ਟੂ-ਮੀ ਐਪ ਵੱਲੋਂ  ਜੋਗਿੰਦਰ ਚੌਧਰੀ  ਨੇ ਐਪ ਦੀਆਂ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਬੱਚੇ ਆਧੁਨਿਕ ਤਕਨਾਲੋਜੀ ਨਾਲ ਹੋਰ ਵਧੀਆ ਤਰੀਕੇ ਨਾਲ ਸਿੱਖ ਸਕਣ ।  ਦੀਪਕ ਵਰਮਾ ਨੇ ਦੱਸਿਆ ਕਿ ਅੱਜ ਦੀ ਟ੍ਰੇਨਿੰਗ ਵਿਚ ਐਸ.ਐਸ. ਵਿਸ਼ੇ ਨਾਲ ਸਬੰਧਿਤ ਐਕਟੀਵਿਟੀਜ ਮਾਇੰਡ ਮੈਪ, ਵਰਡ ਵਾਲ, ਮੈਪ ਅਤੇ ਟਾਇਮਲਾਇਨ ਆਦਿ ਕਰਵਾਈ ਗਈ। ਪ੍ਰਿੰਸੀਪਲ ਜੁਗਰਾਜਬੀਰ ਕੌਰ ਸਰਕਾਰੀ ਕੰਨਿਆਂ ਸੀਨਿਅਰ ਸੈਕੰਡਰੀ ਸਮਾਰਟ ਸਕੂਲ, ਰਾਜਪੁਰਾ ਟਾਊਨ ਨੇ ਵੀ ਟ੍ਰੇਨਿੰਗ ਵਿੱਚ ਆ ਕੇ ਆਪਣੇ ਵਿਚਾਰ ਅਧਿਆਪਕਾਂ ਨਾਲ਼ ਸਾਂਝੇ ਕੀਤੇ।ਇਸ ਮੌਕੇ ਮੇਜਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਵੀ ਮੌਜੂਦ ਰਹੇ। ਪਟਿਆਲਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਨਾਲ ਚੱਲਣ ਲਈ ਲਗਭਗ ਹਰੇਕ ਸਕੂਲ ਵਿਚ ਪ੍ਰੋਜੈਕਟਰ ਵਿਧੀ ਰਾਹੀਂ ਵੀ ਪੜ੍ਹਾਈ ਕਰਵਾਈ ਜਾ ਰਹੀ ਹੈ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments