spot_img
Homeਮਾਝਾਗੁਰਦਾਸਪੁਰਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਲਾਭਪਾਤਰੀਆਂ ਗਰਭਵਤੀ ਔਰਤਾਂ ਨੂੰ ਦਿੱਤੀ ਜਾਂਦੀ...

ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਲਾਭਪਾਤਰੀਆਂ ਗਰਭਵਤੀ ਔਰਤਾਂ ਨੂੰ ਦਿੱਤੀ ਜਾਂਦੀ ਹੈ 5 ਹਜ਼ਾਰ ਰੁਪਏ ਦੀ ਰਾਸ਼ੀ

ਗੁਰਦਾਸਪੁਰ, 25 ਜੁਲਾਈ (ਮੁਨੀਰਾ ਸਲਾਮ ਤਾਰੀ ) ਮੈਡਮ ਸੁਮਨਦੀਪ ਕੌਰਜਿਲ੍ਹਾ ਪ੍ਰੇਗਰਾਮ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ ਭਾਰਤ ਸਰਕਾਰ ਵਲੋਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਨੂੰ ਹਰ ਜ਼ਿਲ੍ਹੇ ਵਿੱਚ ਲਾਗੂ ਕੀਤਾ ਗਿਆ ਹੈ ਇਸ ਯੋਜਨਾ ਨੂੰ ਸੁਰੂ ਕਰਨ ਦਾ ਮੰਤਵ ਤਨਖਾਹ/ਮਜ਼ਦੂਰੀ ਦੇ ਘਾਟੇ ਨੂੰ ਨਗਦ ਰਕਮ ਦੇ ਰੂਪ  ਵਿੱਚ ਦੇ ਅੰਕਿਸ਼ਕ ਮੁਆਵਜ਼ਾ ਪ੍ਰਦਾਨ ਕਰਨਾ ਹੈ ਤਾਂ ਜੋ ਗਰਭਵਤੀ ਅਤੇ ਦੁੱਧ ਪਿਲਾਉ ਮਾਵਾਂ ਨੂੰ ਆਰਥਿਕ ਤੰਗੀ ਕਰਕੇ ਅਮੀਨੀਆ ਅਤੇ ਕੁਪੋਸ਼ਿਣ ਆਦਿ ਤੋਂ ਬਚਾ ਕੇ ਉਨ੍ਹਾਂ ਦੀ ਸਿਹਤ ਸੰਭਾਲ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਹੈ ਕਿ ਇਸ ਸਕੀਮ ਤਹਿਤ ਲਾਭਪਾਤਰੀਆਂ ਨੂੰ ਤਿੰਨ ਕਿਸ਼ਤਾਂ ਵਿੱਚ ਕੁੱਲ 5000 ਰੁਪਏ ਦਾ ਲਾਭ ਦਿੱਤਾ ਜਾਵੇਗਾ। ਇਹ ਰਾਸ਼ੀ ਗਰਭਵਤੀ ਜਾਂ ਦੁੱਧ ਪਿਲਾਓ ਔਰਤਾਂ ਦੇ ਖਾਤੇ ਵਿੱਚ ਸਿੱਧੇ ਰੂਪ ਚ ਜਮ੍ਹਾਂ ਹੋਵੇਗੀ। ਇਸ ਸਕੀਮ ਦਾ ਲਾਭ ਕੇਂਦਰ/ ਰਾਜ ਸਰਕਾਰ ਦੀਆਂ ਰੈਗੂਲਰ ਕਰਮਚਾਰਨਾਂ ਅਤੇ ਪਹਿਲਾਂ ਹੀ ਇਸ ਪ੍ਰਕਾਰ ਦਾ ਲਾਭ ਪ੍ਰਾਪਤ ਕਰ ਰਹੀਆਂ ਹੋਣ ਨੂੰ ਛੱਡ ਕੇ ਸਾਰੀਆਂ ਗਰਭਵਤੀ ਅਤੇ ਦੁੱਧ  ਪਿਲਾਉ ਮਾਵਾਂ ਨੂੰ ਦਿੱਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਕੇਵਲ ਪਹਿਲੇ ਜੀਵਤ ਬੱਚੇ ਲਈ ਹੀ ਮਾਂ ਨੂੰ ਦਿੱਤਾ ਜਾਵੇਗਾਗਰਭਵਤੀ ਔਰਤਾਂ ਵਲੋਂ ਆਪਣਾ ਪੰਜੀਕਰਨ 150 ਦਿਨਾਂ ਦੇ ਅੰਦਰ ਨੇੜੇ ਦੇ ਆਂਗਨਵਾੜੀ ਸੈਂਟਰ ਚ ਕਰਵਾਉਣਾ ਲਾਜ਼ਮੀ ਹੋਵੇਗਾਲਾਭਪਾਤਰੀ ਜੱਚਾ ਬੱਚਾ ਕਾਰਡ ,ਆਧਾਰ ਕਾਰਡ ਅਤੇ ਔਰਤ ਦੇ ਪਤੀ ਦਾ ਆਧਾਰ ਕਾਰਡ ਹੋਣਾ ਲਾਜ਼ਮੀ ਹੈਗਰਭਵਤੀ ਅਤੇ ਦੁੱਧ ਪਿਲਾਉ ਮਾਵਾਂ ਦਾ ਬੈਂਕ ਆਪਣਾ ਬਚਤ ਖਾਤਾ/ਆਧਾਰ ਸੀਡਡ ਹੋਣਾ ਲਾਜ਼ਮੀ ਹੈ। ਸਕੀਮ ਦੀ ਪਹਿਲੀ ਕਿਸ਼ਤ ਆਖਰੀ ਮਹਾਂਵਾਰੀ ਦੀ ਮਿਤੀ ਦੇ 150 ਦਿਨਾਂ ਚ ਪੰਜੀਕਰਨ ਉਪਰੰਤ 1000 ਰੁਪਏ ਹੋਵੇਗੀਦੂਸਰੀ ਲਈ ਗਰਭਕਾਲ ਦੇ  ਮਹੀਨੇ ਦੌਰਾਨ ਇੱਕ ਪੂਰਵ ਜਨੇਪਾ ਚੈੱਕਅੱਪ ਹੋਇਆ ਹੋਣਾ ਲਾਜ਼ਮੀ  ਅਤੇ ਸਕੀਮ ਦੀਆਂ ਬਾਕੀ ਸ਼ਰਤਾਂ ਪੂਰੀਆਂ ਕਰਨ ਤੇ 2000 ਰੁਪਏ ਦੀ ਰਾਸ਼ੀ ਸਿੱਧੇ ਤੌਰ ਤੇ ਜਾਰੀ ਕੀਤੀ ਜਾਵੇਗੀ। ਸਕੀਮ ਦੀ ਤੀਸਰੀ ਕਿਸ਼ਤ 2000 ਰੁਪਏ ਲਈ ਬੱਚੇ ਦੇ ਜਨਮ ਦੀ ਰਜਿਸਟਰੇਸ਼ਨ ਅਤੇ ਬੱਚੇ ਦੇ ਟੀਕਾਕਰਨ ਦਾ ਪਹਿਲਾ ਚਰਨ ਪੂਰਾ ਕਰਨ ਉਪਰੰਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦਾ ਲਾਭ ਲੈਣ ਲਈ ਅਤੇ ਸਕੀਮ ਤਹਿਤ ਰਜਿਸਟ੍ਰੇਸ਼ਨ ਅਤੇ ਵਧੇਰੇ ਜਾਣਕਾਰੀ ਲਈ ਆਪਣੇ ਨੇੜੇ ਦੇ ਆਂਗਨਵਾੜੀ ਸੈਂਟਰਆਸ਼ਾ ਵਰਕਰ ਅਤੇ ਸਬੰਧਤ ਬਲਾਕਾਂ ਤੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰਾਂ ਨਾਲ ਸੰਪਰਕ ਕੀਤਾ ਜਾਵੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments