spot_img
Homeਮਾਝਾਗੁਰਦਾਸਪੁਰਜ਼ਿਲ੍ਹਾ ਵਾਸੀ ਆਪਣੇ ਘਰੋਂ ਹੀ ਵੈਬਕਸ ਐਪ ਰਾਹੀ ਆਪਣੀਆਂ ਸ਼ਿਕਾਇਤਾਂ/ਮੁਸ਼ਕਿਲਾਂ ਹੱਲ ਕਰਵਾ...

ਜ਼ਿਲ੍ਹਾ ਵਾਸੀ ਆਪਣੇ ਘਰੋਂ ਹੀ ਵੈਬਕਸ ਐਪ ਰਾਹੀ ਆਪਣੀਆਂ ਸ਼ਿਕਾਇਤਾਂ/ਮੁਸ਼ਕਿਲਾਂ ਹੱਲ ਕਰਵਾ ਰਹੇ ਹਨ

ਗੁਰਦਾਸਪੁਰ, 25 ਜੁਲਾਈ (ਮੁਨੀਰਾ ਸਲਾਮ ਤਾਰੀ) ਡਿਪਟੀ ਕਮਿਸ਼ਨਰ, ਜਨਾਬ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹਾ ਵਾਸੀਆਂ ਦੀ ਸਹੂਲਤ ਲਈ, ਉਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਲਈ ਸ਼ੁਰੂ ਕੀਤੀ ਆਨਲਾਈਨ ਵੈਬਕਸ ਐਪ ਦਾ ਲੋਕ ਭਰਪੂਰ ਲਾਭ ਉਠਾ ਰਹੇ ਹਨ ਅਤੇ ਆਪਣੇ ਘਰੋਂ ਆਪਣੀਆਂ ਸ਼ਿਕਾਇਤਾਂ/ਮੁਸ਼ਕਿਲਾਂ ਦਾ ਨਿਪਟਾਰਾ ਕਰਵਾ ਰਹੇ ਹਨ

ਇਸ ਸਬੰਧੀ ਗੱਲ ਕਰਦਿਆਂ ਐਸ.ਡੀ.ਐਮ ਡੇਰਾ ਬਾਬਾ ਨਾਨਕ, ਰਵਿੰਦਰ ਸਿੰਘ ਅਰੋੜਾ ਨੇ ਦੱਸਿਆ ਕਿ ਜ਼ਿਲ੍ਹਾ ਵਾਸੀ ਆਪਣੀ ਮੁਸ਼ਕਿਲ ਜਾਂ ਆਪਣੀ ਸ਼ਿਕਾਇਤ ਦੱਸਣ ਲਈ ਆਪਣੇ ਮੋਬਾਇਲ ਵਿਚ ਵੈਬਕਸ ਐਪ ਡਾਊਨਲੋਡ ਕਰਕੇ ਲਿੰਕ https://dcofficegurdaspur.my.webex.com/meet/dcgsp ’ਤੇ ਜਾ ਕੇ ਮੀਟਿੰਗ ਨੰਬਰ 1589213224 ਭਰ ਕੇ ਆਨ ਮੀਟਿੰਗ ਵਿਚ ਹਿੱਸਾ ਲੈ ਸਕਦੇ ਹਨ। ਮੀਟਿੰਗ ਰੋਜਾਨਾਂ (ਸੋਮਵਾਰ ਤੋਂ ਸ਼ੁੱਕਰਵਾਰ-ਵਰਕਿੰਗ ਡੇਅ) ਦੌਰਾਨ ਸਵੇਰੇ 11 ਵਜੇ ਤੋਂ ਦੁਪਹਿਰ 12 ਵਜੇ ਤਕ ਕੀਤੀ ਜਾਂਦੀ ਹੈ

ਉਨਾਂ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਜ਼ਿਲੇ ਦੇ ਸਾਰੇ ਤਹਿਸੀਲਦਾਰ ਦਫਤਰਾਂ, ਨਗਰ ਕੌਂਸਲ ਦਫਤਰਾਂ, ਨਗਰ ਨਿਗਮ ਦਫਤਰ ਬਟਾਲਾ ਅਤੇ ਸਮੂਹ ਬੀਡੀਪੀਓ ਅਤੇ ਸੀਡੀਪੀਓਜ਼ ਦੇ ਦਫਤਰ ਵਿਚੋਂ ਵੀ ਸਵੇਰੇ 11 ਵਜੇ ਤੋਂ 12 ਵਜੇ ਤਕ ਆਨ ਲਾਈਨ ਮੀਟਿੰਗ ਵਿਚ ਸ਼ਾਮਲ ਹੋਇਆ ਜਾ ਸਕਦਾ ਹੈ। ਉਨਾਂ ਅੱਗੇ ਦੱਸਿਆ ਕਿ ਜਿਲਾ ਵਾਸੀ ਆਨ-ਲਾਈਨ ਮੀਟਿੰਗ ਤੋ ਇਲਾਵਾ ਵਟਸਐਪ ਨੰਬਰ 62393-01830 ਉੱਪਰ ਵੀ ਆਪਣੀ ਮੁਸ਼ਕਿਲ ਜਾਂ ਸ਼ਿਕਾਇਤ ਭੇਜ ਸਕਦੇ ਹਨ

ਅੱਜ ਵੀ ਜ਼ਿਲਾ ਵਾਸੀਆਂ ਵਲੋਂ ਵੈਬਕਸ ਰਾਹੀਂ ਆਨ ਲਾਈਨ ਮੀਟਿੰਗ ਕੀਤੀ ਗਈ ਤੇ ਆਪਣੀਆਂ ਮੁਸ਼ਕਿਲਾਂ /ਸ਼ਿਕਾਇਤਾਂ ਦੱਸੀਆਂ ਗਈਆਂ ਗਈਆਂ, ਜਿਨਾਂ ਨੂੰ ਨਿਪਟਾਉਣ ਲਈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments