spot_img
Homeਮਾਝਾਗੁਰਦਾਸਪੁਰਸਰਕਾਰੀ ਸਕੂਲਾਂ ਵਿੱਚ ਲੱਗਣਗੇ ਗਣਿਤ ਮੇਲੇ

ਸਰਕਾਰੀ ਸਕੂਲਾਂ ਵਿੱਚ ਲੱਗਣਗੇ ਗਣਿਤ ਮੇਲੇ

ਗੁਰਦਾਸਪੁਰ 25 ਜੁਲਾਈ (ਮੁਨੀਰਾ ਸਲਾਮ ਤਾਰੀ) ਸਿੱਖਿਆ ਵਿਭਾਗ ਵੱਲੋਂ ਭੇਜੀ ਸਮਾਂ-ਸਾਰਣੀ ਅਨੁਸਾਰ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਗਣਿਤ ਮੇਲੇ ਲਗਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਹਰਪਾਲ ਸਿੰਘ ਸੰਧਾਵਾਲੀਆ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਆਦੇਸ਼ਾਂ ਤੇ ਅਮਲ ਕਰਦਿਆਂ ਜ਼ਿਲ੍ਹੇ ਦੇ ਸਾਰੇ ਮਿਡਲ ,ਹਾਈ ਤੇ ਸੈਕੰਡਰੀ ਸਕੂਲਾਂ ਵਿੱਚ ਗਣਿਤ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਛੇਵੀਂ , ਸੱਤਵੀਂ, ਅੱਠਵੀਂ , ਨੌਂਵੀਂ ਤੇ ਦੱਸਵੀਂ ਦੇ ਹਰ ਇੱਕ ਵਿਦਿਆਰਥੀ ਵੱਲੋਂ ਲਾਜ਼ਮੀ ਤੌਰ ਤੇ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆਂ ਕਿ 25 ਜੁਲਾਈ ਤੋਂ 28 ਜੁਲਾਈ ਤੱਕ 4 ਦਿਨ ਪ੍ਰੀ ਗਣਿਤ ਮੇਲੇ ਤਹਿਤ ਅਧਿਆਪਕ ਅਤੇ ਬੱਚੇ ਗਣਿਤ ਵਿਸ਼ੇ ਨਾਲ ਸੰਬੰਧਤ ਕਿਰਿਆਵਾਂ ਅਤੇ ਮਾਡਲਾਂ ਦੀ ਤਿਆਰੀ ਯਕੀਨੀ ਬਣਾਉਣਗੇ। ਇਸ ਦੇ ਨਾਲ ਨਾਲ 29 ਅਤੇ 30 ਜੁਲਾਈ ਨੂੰ ਹਰ ਇੱਕ ਸਕੂਲ ਵਿੱਚ ਗਣਿਤ ਮੇਲੇ ਲਗਾ ਕੇ ਇਸ ਗਤੀਵਿਧੀ ਨੂੰ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੀ.ਐਨ.ਓ. ਆਪਣੇ ਬਲਾਕ ਦੇ ਬੀ.ਐਮ. ਗਣਿਤ ਨਾਲ ਯੋਜਨਾਬੰਦੀ ਕਰਕੇ ਸਾਰੇ ਸਕੂਲਾਂ ਦੇ ਗਣਿਤ ਮੇਲੇ ਵਿਜਟ ਕਰਨੇ ਯਕੀਨੀ ਬਣਾਉਣਗੇ ਅਤੇ ਸਕੂਲ ਮੁਖੀ ਆਪਣੇ ਕੰਪਲੈਕਸ ਅਧੀਨ ਆਉਂਦੇ ਸਕੂਲ ਵਿਜਟ ਕਰਕੇ ਇਨ੍ਹਾਂ ਗਣਿਤ ਮੇਲਿਆਂ ਨੂੰ ਸਫਲਤਾਪੂਰਵਕ ਨੇਪਰੇ ਚਾੜਣਗੇ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ : ਲਖਵਿੰਦਰ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਗਣਿਤ ਮੇਲੇ ਲਗਾਉਣਾ ਸ਼ਲਾਘਾਯੋਗ ਉਪਰਾਲਾ ਹੈ ਜੋ ਕਿ ਬੱਚਿਆਂ ਦੇ ਗਿਆਨ ਵਿੱਚ ਵਾਧਾ ਕਰਦੇ ਹਨ ਅਤੇ ਇਹ ਮੇਲੇ ਸਮੇਂ ਸਮੇਂ ਲਗਾਏ ਜਾਣੇ ਚਾਹੀਦੇ ਹਨ। ਇਸ ਦੌਰਾਨ ਡੀ.ਐਮ. ਗਣਿਤ ਗੁਰਨਾਮ ਸਿੰਘ ਵੀ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments