spot_img
Homeਮਾਲਵਾਫਰੀਦਕੋਟ-ਮੁਕਤਸਰਅਜੇ ਵੀ ਸਰਕਾਰੀ ਸਹੂਲਤਾਂ ਤੋਂ ਵਾਝਾਂ ਫਿਰ ਰਿਹਾ ਅਜ਼ਾਦੀ ਘੁਲਾਟੀਏ ਹਰੀ ਸਿੰਘ...

ਅਜੇ ਵੀ ਸਰਕਾਰੀ ਸਹੂਲਤਾਂ ਤੋਂ ਵਾਝਾਂ ਫਿਰ ਰਿਹਾ ਅਜ਼ਾਦੀ ਘੁਲਾਟੀਏ ਹਰੀ ਸਿੰਘ ਦਾ ਪਰਿਵਾਰ

 

ਫਰੀਦਕੋਟ23 ਜੂਨ (ਧਰਮ ਪ੍ਰਵਾਨਾਂ) ਆਮ ਆਦਮੀ ਪਾਰਟੀ ਦੇ ਐਸ ਸੀ ਵਿੰਗ ਦੇ ਜਿਲਾ ਸਕੱਤਰ ਹਲਕਾ ਜੈਤੋ ਦੇ ਸੰਭਾਂਵੀ ਉਮੀਦਵਾਰ ਡਾਕਟਰ ਹਰਪਾਲ ਸਿੰਘ ਢਿਲਵਾਂ ,ਸਾਬਕਾ ਜਿਲ੍ਹਾ ਸਿੱਖਿਆ ਅਫ਼ਸਰ ਨੇ ਹਲਕਾ ਜੈਤੋ ਦੇ ਪਿੰਡ ਕਰੀਰਵਾਲੀ ਵਿਖੇ ਆਜਾਦੀ ਘੁਲਾਟੀਏ ਸਵ. ਸਰਦਾਰ ਹਰੀ ਸਿੰਘ ਦੇ ਪੁੱਤਰ ਮੱਖਣ ਸਿੰਘ ਅਤੇ ਮਲਕੀਤ ਸਿੰਘ ਨੂੰ ਮਿਲੇ । ਇਸ ਸਮੇਂ ਮੱਖਣ ਸਿੰਘ ਨੇ ਭਰੇ ਮਨ ਨਾਲ ਦੱਸਦਿਆਂ ਕਿਹਾ ਕਿ ਸਾਡੇ ਪਿਤਾ ਜੀ ਨੇ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਅਜ਼ਾਦੀ ਦੇ ਸੰਘਰਸ਼ ਵਿੱਚ ਅਹਿਮ ਯੋਗਦਾਨ ਪਾਇਆ ਸੀ । ਅੱਜ ਦੇਸ਼ ਆਜਾਦ ਹੋਇਆ ਨੂੰ 73 ਸਾਲ ਬੀਤ ਚੁੱਕੇ ਹਨ । ਪਰ ਸਾਡੇ ਪਰਿਵਾਰ ਨੂੰ ਸਰਕਾਰ ਵੱਲੋਂ ਕੋਈ ਵੀ ਵਿੱਤੀ ਸਹਾਇਤਾ ਜਾ ਕੋਈ ਹੋਰ ਸਰਕਾਰੀ ਸਹੂਲਤਾਂ ਨਹੀਂ ਦਿੱਤੀਆਂ ਗਈਆਂ ,ਜਹਿੜੀਆਂ ਕਿ ਆਮ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਨੂੰ ਮਿਲ ਰਹੀਆਂ ਹਨ । ਉਨ੍ਹਾਂ ਸਰਕਾਰ ਤੇ ਗਿਲ੍ਹਾ ਕਰਦਿਆਂ ਕਿਹਾ ਕਿ ਵਿਧਾਇਕਾਂ ਦੇ ਪੁੱਤਰਾਂ ਨੂੰ ਤਾਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ,ਪਰ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਉਹਨਾਂ ਏ ਡੀ ਸੀ ਫਰੀਦਕੋਟ ਤੋਂ ਜਾਰੀ ਕੀਤਾ ਗਿਆ ਸਰਟੀਫਿਕੇਟ ਨੂੰ ਦਿਖਾਉਂਦਿਆਂ ਕਿਹਾ ਕਿ ਅੱਜ ਤੱਕ ਸਰਕਾਰ ਨੇ ਉਨ੍ਹਾਂ ਦੇ ਘਰ ਨੂੰ ਜਾਂਦਾ ਰਸਤਾ ਵੀ ਪੱਕਾ ਨਹੀਂ ਕੀਤਾ ਜਹਿੜਾ ਅੱਜ ਤੱਕ ਕੱਚਾ ਹੀ ਹੈ, ਜਦ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਅਸੀਂ ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦਾ ਪੂਰਾ ਮਾਣ ਸਤਿਕਾਰ ਕਰ ਰਹੇ ਹਾਂ ।ਪੰਜਾਬ ਵਿੱਚ ਕੋਈ ਵੀ ਪਰਿਵਾਰ ਅਜਿਹਾ ਨਹੀਂ ਹੈ ਜਿਸ ਨੂੰ ਸਰਕਾਰ ਸਹੂਲਤ ਨਾ ਦਿਤੀ ਗਈ ਹੋਵੇ। ਅੱਜ ਆਮ ਆਦਮੀ ਪਾਰਟੀ ਦੇ ਆਗੂ ਡਾਕਟਰ ਹਰਪਾਲ ਸਿੰਘ ਢਿਲਵਾਂ ਨੇ ਕੈਪਟਨ ਦੇ ਉਹਨਾਂ ਬਿਆਨਾਂ ਨੂੰ ਝੂਠਲਾਉਦਿਆਂ ਕਿਹਾ ਕਿ ਅਜੇ ਵੀ ਅਜ਼ਾਦੀ ਘੁਲਾਟੀਆਂ ਦੇ ਅਨੇਕਾਂ ਪਰਿਵਾਰ ਨੇ ਜਹਿੜੀਆਂ ਸਰਕਾਰ ਵੱਲੋਂ ਮਿਲਦੀਆਂ ਸਹੂਲਤਾਂ ਤੋਂ ਵਾਂਝੇ ਰਿਹਾ ਰਹੇ ਹਨ। ਅੱਜ ਕੈਪਟਨ ਸਰਕਾਰ ਉਹਨਾਂ ਗ਼ਰੀਬ ਵਿਧਾਇਕਾਂ ਦੇ ਪਰਿਵਾਰਾਂ ਦੇ ਲੜਕਿਆ ਨੂੰ ਨੌਕਰੀਆਂ ਦੇਣ ਵਿੱਚ ਰੁੱਝੀ ਹੋਈ ਹੈ । ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਆਜਾਦੀ ਘੁਲਾਟੀਏ ਪਰਿਵਾਰ ਨੂੰਪਹਿਲ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ ਅਤੇ ਪਰਿਵਾਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ। ਅਤੇ ਸਰਕਾਰ ਝੂਠ ਦੀ ਰਾਜਨੀਤੀ ਬੰਦ ਕਰੇ। ਉਨਾ ਦੇ ਨਾਲ ਆਚਾਰੀਆ ਸੁਸ਼ੀਲ ਕੁਮਾਰ ਸ਼ਰਮਾ, ਹਰਜਿੰਦਰ ਸਿੰਘ ਢਿਲਵਾਂ ਕਲਾਂ ਅਤੇ ਨਗਰ ਦੇ ਨਿਵਾਸੀ ਮੱਖਣ ਸਿੰਘ, ਮਲਕੀਤ ਸਿੰਘ, ਮੈਗਲ ਸਿੰਘ, ਛੋਟਾ ਸਿੰਘ ,ਜੱਗਾ ਸਿੰਘ, ਜਸਵੀਰ ਕੌਰ, ਸਰਨਦੀਪ ਸਿਘ ,ਕੁਲਵਿੰਦਰ ਸਿੰਘ ਅਤੇ ਜੀਵਨ ਸਿੰਘ, ਇਸ ਸਮੇਂ ਹਾਜ਼ਰ ਸਨ ।

RELATED ARTICLES
- Advertisment -spot_img

Most Popular

Recent Comments