spot_img
Homeਮਾਝਾਗੁਰਦਾਸਪੁਰਅਰਪਿਤ ਨੇ 98.60 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੂਰੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ...

ਅਰਪਿਤ ਨੇ 98.60 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੂਰੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

ਕਾਦੀਆਂ 23ਜੁਲਾਈ (ਸਲਾਮ ਤਾਰੀ )

ਲਿਟਲ ਫਲਾਵਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਗੁਰਦਾਸਪੁਰ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾI ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਿੰਸੀਪਲ ਸਿਸਟਰ ਜੈਸਲੀਨ ਨੇ ਦੱਸਿਆ ਕਿ ਵਿਦਿਆਰਥੀ ਅਰਪਿਤ ਨੇ 98.60 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੂਰੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ I ਕਰਮਨਜੋਤ ਕੌਰ ਸੰਧੂ ਨੇ 98.4 ਪ੍ਰਤੀਸ਼ਤ ਅੰਕਾਂ ਨਾਲ਼ ਦੂਜਾ ਅਤੇ ਪ੍ਰਭਪੂਰਨ ਸਿੰਘ ਨੇ 98.2 ਪ੍ਰਤੀਸ਼ਤ ਅੰਕਾਂ ਨਾਲ਼ ਤੀਜਾ ਸਥਾਨ ਪ੍ਰਾਪਤ ਕੀਤਾ ਹੈI ਸਕੂਲ ਪ੍ਰਿੰਸੀਪਲ ਅਤੇ ਫਾਦਰ ਨੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਨੰਬਰ ਪ੍ਰਾਪਤ ਕਰਨ ‘ਤੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਵਧਾਈਆਂ ਦਿੱਤੀਆਂ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀI ਇਸ ਸਮੇਂ ਪੂਰੇ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ‘ਤੇ ਵਿਦਿਆਰਥੀ ਅਰਪਿਤ ਦੇ ਪਿਤਾ ਸੁਰਿੰਦਰ ਮੋਹਨ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵਿਦਿਆਰਥੀ ਦੀ ਇਸ ਪ੍ਰਾਪਤੀ ਵਿੱਚ ਸਕੂਲ ਪ੍ਰਿੰਸੀਪਲ ਸਿਸਟਰ ਜੈਸਲੀਨ, ਜਮਾਤ ਇੰਚਾਰਜ ਮੈਡਮ ਨੇਹਾ ਅਤੇ ਸਮੂਹ ਅਧਿਅਪਕ ਸਾਹਿਬਾਨ ਦਾ ਬਹੁਮੁੱਲਾ ਯੋਗਦਾਨ ਹੈ, ਜਿਹਨਾਂ ਵੱਲੋਂ ਕਰਵਾਈ ਸਖ਼ਤ ਮਿਹਨਤ ਅਤੇ ਦਿੱਤੀ ਮੋਟੀਵੇਸ਼ਨ ਕਰਕੇ ਹੀ ਵਿਦਿਆਰਥੀ ਨੇ ਇਹ ਉਪਲੱਬਧੀ ਪ੍ਰਾਪਤ ਕੀਤੀI ਵਿਦਿਆਰਥੀ ਅਰਪਿਤ ਦੇ ਨਾਲ਼ ਆਏ ਪਰਿਵਾਰਕ ਮੈਂਬਰਾਂ ਦਾਦਾ-ਦਾਦੀ, ਪਿਤਾ ਸੁਰਿੰਦਰ ਮੋਹਨ, ਮਾਤਾ ਸ਼ਾਰਦਾ ਅਤੇ ਭੈਣ ਸਮਤਾ ਵੱਲੋਂ ਪ੍ਰਿੰਸੀਪਲ, ਫਾਦਰ, ਜਮਾਤ ਇੰਚਾਰਜ ਅਤੇ ਸਮੂਹ ਅਧਿਆਪਕ ਸਾਹਿਬਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾI ਇਸ ਸਮੇਂ ਵਿਦਿਆਰਥੀ ਅਰਪਿਤ ਨੇ ਕਿਹਾ ਕਿ ਮੇਰੀ ਇਸ ਉਪਲੱਬਧੀ ਵਿੱਚ ਪ੍ਰਿੰਸੀਪਲ ਸਿਸਟਰ ਜੈਸਲੀਨ, ਜਮਾਤ ਇੰਚਾਰਜ ਮੈਡਮ ਨੇਹਾ ਅਤੇ ਸਮੂਹ ਸਕੂਲ ਸਟਾਫ਼ ਦੇ ਨਾਲ਼-ਨਾਲ਼ ਪੂਰੇ ਪਰਿਵਾਰ ਦਾ ਵੀ ਬਹੁਮੁੱਲਾ ਯੋਗਦਾਨ ਰਿਹਾ ਹੈI ਵਿਦਿਆਰਥੀ ਅਰਪਿਤ ਨੇ ਕਿਹਾ ਕਿ ਉਹ ਇੱਕ ਵਧੀਆ ਡਾਕਟਰ ਬਣ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਹੈI ਆਪਣੇ ਇਸ ਜੀਵਨ ਉਦੇਸ਼ ਨੂੰ ਪੂਰਾ ਕਰਨ ਲਈ ਮੈਂ ਸਖ਼ਤ ਮਿਹਨਤ ਕਰਾਂਗਾI
ਕੈਪਸ਼ਨ

ਅਰਪਿਤ ਨੂੰ ਲੱਡੂ ਖੁਆ ਕੇ ਮੂੰਹ ਮਿੱਠਾ ਕਰਵਾਉਂਦੇ ਹੋਏ ਉਸ ਦੇ ਪਿਤਾ ਸੁਰਿੰਦਰ ਮੋਹਨ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments