spot_img
Homeਮਾਝਾਗੁਰਦਾਸਪੁਰਨਵਚੇਤਨ ਸਕੂਲ ਖਾਰਾ ਕਾਦੀਆਂ ਦਾ ਨਤੀਜਾ ਰਿਹਾ ਸ਼ਾਨਦਾਰ 9 ਬੱਚਿਆਂ ਦੇ 91...

ਨਵਚੇਤਨ ਸਕੂਲ ਖਾਰਾ ਕਾਦੀਆਂ ਦਾ ਨਤੀਜਾ ਰਿਹਾ ਸ਼ਾਨਦਾਰ 9 ਬੱਚਿਆਂ ਦੇ 91 ਫ਼ੀਸਦ ਤੋਂ ਵੱਧ ਨੰਬਰ

ਕਾਦੀਆਂ 23 ਜੁਲਾਈ (ਸਲਾਮ ਤਾਰੀ)
ਸੀਬੀਐਸਈ ਬੋਰਡ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਵਿੱਚ ਨਵਚੇਤਨ ਸਕੂਲ ਖਾਰਾ ਦਾ ਨਤੀਜਾ ਸੌ ਫ਼ੀਸਦ ਰਿਹਾ ਹੈ। ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਰਸ਼ਪਾਲ ਕੌਰ ਜੀ ਨੇ ਆਪਣੀ ਖੁਸ਼ੀ ਸਾਂਝੀ ਕਰਦੇ ਹੋਏ ਦੱਸਿਆ ਕਿ 9 ਬੱਚਿਆਂ ਨੇ 91 ਫ਼ੀਸਦ ਤੋਂ ਵੱਧ ਨੰਬਰ ਪ੍ਰਾਪਤ ਕੀਤੇ ਹਨ । ਜਦੋਂ ਕਿ 12 ਬੱਚਿਆਂ ਨੇ 85 ਫੀਸਦ ਤੋਂ ਵੱਧ ਨੰਬਰ ਅਤੇ 21 ਬੱਚਿਆਂ ਨੇ 80 ਫ਼ੀਸਦ ਤੋਂ ਵੱਧ ਨੰਬਰ ਲੈ ਕੇ ਸੰਸਥਾ ਦਾ ਮਾਣ ਵਧਾਇਆ ਹੈ । ਮਸਰੂਰਾ ਤਾਰਿਕ ਨੇ 96 ਫੀਸਦ ਨੰਬਰ ਲੈ ਕੇ ਪਹਿਲਾ ਸਥਾਨ ,ਮੇਹਰਦੀਪ ਸਿੰਘ ਨੇ 95 ਫੀਸਦ ਨੰਬਰ ਲੈ ਕੇ ਦੂਸਰਾ ਸਥਾਨ , ਅਤੇ ਜਗਜੀਤ ਕੌਰ ਨੇ 94 ਫੀਸਦ ਨੰਬਰ ਲੈ ਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ । ਇਹ ਹਿਸਾਬ ਅੰਗਰੇਜ਼ੀ ਤੇ ਹਿੰਦੀ ਵਿੱਚੋਂ 100 ਫ਼ੀਸਦ ,ਸਾਇੰਸ ਤੇ ਸਮਾਜਿਕ ਸਿੱਖਿਆ ਵਿਚ 99 ਨੰਬਰ ਰਹੇ ਹਨ ।ਮੈਨੇਜਮੈਂਟ ਵੱਲੋਂ ਸਮੂਹ ਸਟਾਫ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਗਈ। ਅਤੇ ਬੱਚਿਆਂ ਦੇ ਚੰਗੇ ਅਤੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments