spot_img
Homeਮਾਝਾਗੁਰਦਾਸਪੁਰਦੂਸਰਿਆਂ ਨੂੰ ਬਦਲਣ ਤੋਂ ਪਹਿਲਾਂ ਆਪਣੇ ਆਪ ਵਿੱਚ ਬਦਲਾਅ ਲਿਆਉਣਾ ਜ਼ਰੂਰੀ ---...

ਦੂਸਰਿਆਂ ਨੂੰ ਬਦਲਣ ਤੋਂ ਪਹਿਲਾਂ ਆਪਣੇ ਆਪ ਵਿੱਚ ਬਦਲਾਅ ਲਿਆਉਣਾ ਜ਼ਰੂਰੀ — ਪੂਨਮ ਖੰਨਾ

ਕਾਦੀਆਂ 18 ਜੁਲਾਈ (ਮੁਨੀਰਾ ਸਲਾਮ ਤਾਰੀ)
ਸਮਾਜ ਪਰਭਾਗ ਅਤੇ ਬ੍ਰਹਮਾਕੁਮਾਰੀਜ਼ ਵੱਲੋਂ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਅਤੇ ਦ‍ਯਾ ਕਰੁਣਾ ਦੇ ਲਈ ਅਧਿਆਤਮਿਕ ਸਸ਼ਕਤੀਕਰਨ ਸਾਲ 2022 -23 ਦੇ ਅਧੀਨ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਵਿਸ਼ੇਸ਼ ਤੌਰ ਤੇ ਦੇਸ਼ ਵਿਦੇਸ਼ ਤੋਂ ਸੈਂਕੜੇ ਲੋਕ ਹਾਜ਼ਰ ਹੋਏ । ਇਸੇ ਲੜੀ ਦੇ ਅਧੀਨ ਲੋਕ ਰਕਸ਼ਕ ਸੇਨਾ ਦੀ ਰਾਸ਼ਟਰੀ ਸੰਯੋਜਕ ਪੂਨਮ ਖੰਨਾ ਆਯੋਜਕਾਂ ਦੇ ਵਿਸ਼ੇਸ਼ ਸੱਦੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਪ੍ਰੋਗਰਾਮ ਵਿੱਚ ਦੁਬਈ, ਲੱਦਾਖ , ਪੰਜਾਬ ਸਹਿਤ ਹੋਰਨਾਂ ਰਾਜਾਂ ਤੋਂ ਸਮਾਜ ਸੇਵੀ ਸੰਸਥਾਵਾਂ ਦੇ ਉੱਘੇ ਆਗੂਆਂ ਨੇ ਭਾਗ ਲਿਆ ।ਇਸ ਮੌਕੇ ਤੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਪਹਿਲਾਂ ਆਪਣੇ ਆਪ ਨੂੰ ਬਦਲ ਕੇ ਦੂਸਰਿਆਂ ਨੂੰ ਬਦਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਗਲੋਬਲ ਵਾਰਮਿੰਗ ਹੋ ਰਹੀ ਹੈ ,ਅਤੇ ਦਰੱਖਤਾਂ ਨੂੰ ਵੱਡੀ ਗਿਣਤੀ ਵਿੱਚ ਕੱਟਿਆ ਜਾ ਰਿਹਾ ਹੈ ।ਕੋਈ ਸਮਾਂ ਆਵੇਗਾ ਕਿ ਇਹ ਧਰਤੀ ਰਹਿਣ ਦੇ ਲਾਇਕ ਨਹੀਂ ਰਹਿ ਜਾਵੇਗੀ । ਇਸ ਲਈ ਇਸ ਦੇਸ਼ ਦੇ ਹਰ ਇੱਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਜੀਵਨ ਵਿਚ ਘੱਟ ਤੋਂ ਘੱਟ ਇੱਕ ਬੂਟਾ ਲਗਾ ਕੇ ਉਸ ਦੀ ਸੰਭਾਲ ਕਰੇ। ਤਾਂ ਅਸੀਂ ਆਪਣੇ ਸ਼ਹਿਰਾਂ ਨੂੰ ਗ੍ਰੀਨ ਸਿਟੀ ਵਿਚ ਬਦਲ ਸਕਦੇ ਹਾਂ ।ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੇ ਲੋਕ ਰਕਸ਼ਕ ਸਿਨਹਾ ਵੱਲੋਂ ਇਸ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ ,ਤਾਂ ਜੋ ਅਸੀਂ ਆਪਣੇ ਭਵਿੱਖ ਨੂੰ ਸੁਰੱਖਿਅਤ ਰੱਖ ਸਕੀਏ। ਉਨ੍ਹਾਂ ਕਿਹਾ ਕਿ ਸਮਾਜਿਕ ਕਾਰਜ ਕਰਨ ਲਈ ਸਾਨੂੰ ਫਿੱਟ ਰਹਿਣਾ ਬਹੁਤ ਜ਼ਰੂਰੀ ਹੈ । ਜਿਸਦੇ ਲਈ ਯੋਗਾ ਅਭਿਆਸ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ । ਪ੍ਰਦੂਸ਼ਣ ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਆਪਣੇ ਆਲੇ ਦੁਆਲੇ ਦੀ ਸਫ਼ਾਈ ਰੱਖਣੀ ਚਾਹੀਦੀ ਹੈ। ਤਾਂ ਜੋ ਮਲੇਰੀਆ ,ਹੈਜ਼ਾ ਚਿਕਨਗੁਣੀਆ, ਕੈਂਸਰ ਜਿਹੀਆਂ ਬਿਮਾਰੀਆਂ ਤੋਂ ਨਿਜਾਤ ਪ੍ਰਾਪਤ ਕੀਤੀ ਜਾ ਸਕੇ । ਇਸ ਮੌਕੇ ਤੇ ਲੋਕ ਰਕਸ਼ਾ ਸਿਨਹਾ ਦੀ ਕੌਮੀ ਸੰਯੋਜਕ ਪੂਨਮ ਖੰਨਾ ਨੂੰ ਆਯੋਜਕਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਕਰਨ ਵਰਮਾ , ਵੀ ਮੌਜੂਦ ਸੀ ।ਜੰਮੂ ਕਸ਼ਮੀਰ ਵਿਚ ਲੋਕ ਰਕਸ਼ਕ ਦੀ ਟੀਮ ਵੱਲੋਂ ਸੋਸ਼ਲ ਵਰਕ ਦਾ ਪ੍ਰੋਗਰਾਮ ਕੀਤਾ ਗਿਆ । ਜਿਸ ਵਿੱਚ ਹਰ ਸ਼ਹਿਰ ਹਰ ਦੇਸ਼ ਤੋਂ ਮਹਿਮਾਨਾਂ ਨੇ ਭਾਗ ਲਿਆ । ਜਿਵੇਂ ਪੰਜਾਬ ਦੁਬਈ ,ਲੇਹ ,ਲੱਦਾਖ ਇਹ ਇੰਟਰਨੈਸ਼ਨਲ ਪ੍ਰੋਗਰਾਮ ਸੀ । ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਬ੍ਰਹਮਕੁਮਾਰੀ ਆਸ਼ਰਮ ਤੋਂ ਭਾਈ ਰਵਿੰਦਰ , ਸੁਦਰਸ਼ਨਾ ਦੀਦੀ ,ਅਤੇ ਨੀਰਜ ਸੋਨੀ, ਜੰਮੂ ਦੇ ਲਾਇਨਜ਼ ਕਲੱਬ ਦੇ ਚੇਅਰਮੈਨ ਪਰਸਨ, ਰੈੱਡ ਕਰਾਸ ਦੇ ਬਲੱਡ ਆਰਗੇਨਾਈਜ਼ੇਸ਼ਨ ਦੇ ਸਮਾਜ ਸੇਵਕ ਅਤੇ ਅਸ਼ੋਕ ਜੀ ਸਵਰਨਕਾਰ, ਲੋਕ ਰਕਸ਼ਕ ਦੀ ਟੀਮ ਵੀ ਮੌਜੂਦ ਰਹੀ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments