spot_img
Homeਮਾਝਾਗੁਰਦਾਸਪੁਰਸਿਹਤ ਮਹਿਕਮੇ ਵੱਲੋਂ ਨਗਰ ਕੌਂਸਲ ਕਾਦੀਆਂ ਨਾਲ ਬਰਸਾਤ ਦੇ ਮੌਸਮ ਲਈ...

ਸਿਹਤ ਮਹਿਕਮੇ ਵੱਲੋਂ ਨਗਰ ਕੌਂਸਲ ਕਾਦੀਆਂ ਨਾਲ ਬਰਸਾਤ ਦੇ ਮੌਸਮ ਲਈ ਲੋੜੀਂਦੇ ਪ੍ਰਬੰਧਾਂ ਵਾਸਤੇ ਮੀਟਿੰਗ ਕੀਤੀ ।

ਕਾਦੀਆਂ 18 ਜੁਲਾਈ  (ਮੁਨੀਰਾ ਸਲਾਮ ਤਾਰੀ)
ਸਿਹਤ ਵਿਭਾਗ ਕਾਦੀਆਂ ਦੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਵੱਲੋਂ ਨਗਰ ਕੌਂਸਲ ਕਾਦੀਆਂ ਦੇ ਕਾਰਜ ਸਾਧਕ ਅਫਸਰ ਸ੍ਰੀ ਅਰੁਨ ਕੁਮਾਰ ਤੇ ਸਟਾਫ਼ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ । ਜਿਸ ਵਿਚ ਬਰਸਾਤ ਦੇ ਮੌਸਮ ਵਿਚ ਸ਼ਹਿਰ ਦੇ ਬਾਜ਼ਾਰਾਂ ਮੁਹੱਲਿਆਂ ਆਦਿ ਅੰਦਰ ਸਾਫ ਸਫਾਈ ਦੇ ਪ੍ਰਬੰਧਾਂ ਬਾਰੇ ਗੱਲਬਾਤ ਕਰਦਿਆਂ ਸਾਫ਼ ਸਫ਼ਾਈ ਬਾਰੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ । ਬਰਸਾਤ ਦੇ ਮੌਸਮ ਵਿੱਚ ਮੀਂਹ ਦਾ ਪਾਣੀ ਨਾ ਇਕੱਠਾ ਹੋਵੇ ਮੱਖੀ , ਮੱਛਰ ਤੋਂ ਬਚਾਅ ਲਈ ਸ਼ਹਿਰ ਵਿੱਚ ਫੌਗਿੰਗ ਮਸ਼ੀਨ ਦੀ ਵਰਤੋਂ ਕਰਕੇ ਅਤੇ ਗਲੀਆਂ ਨਾਲੀਆਂ ਦੀ ਸਾਫ ਸਫਾਈ ਜਨਤਕ ਥਾਵਾਂ ਤੇ ਕੂੜਾ ਕਰਕਟ ਨਾ ਜਮ੍ਹਾ ਹੋਣ ਦੇਣ ਡੇਂਗੂ, ਮਲੇਰੀਏ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਸਿਹਤ ਮਹਿਕਮਾ ਵੱਲੋਂ ਅਧਿਕਾਰੀਆਂ ਨਾਲ ਵਿਚਾਰਾਂ ਕੀਤੀਆਂ ਗਈਆ । ਇਸ ਮੌਕੇ ਕਾਰਜ ਸਾਧਕ ਅਫਸਰ ਸ੍ਰੀ ਅਰੁਨ ਕੁਮਾਰ ਨੇ ਸਿਹਤ ਮਹਿਕਮੇ ਦੇ ਅਧਿਕਾਰੀ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਬਰਸਾਤ ਦੇ ਮੱਦੇਨਜ਼ਰ ਸ਼ਹਿਰ ਵਾਸੀਆਂ ਦੀ ਸਿਹਤ ਲਈ ਹਰ ਉਪਰਾਲਾ ਕੀਤਾ ਜਾਵੇਗਾ । ਅਤੇ ਸਹਿਯੋਗ ਦਿੱਤਾ ਜਾਵੇਗਾ । ਕਾਰਜ ਸਾਧਕ ਅਫਸਰ ਵਲੋਂ ਸਫਾਈ ਕੰਮਾਂ ਲਈ ਪ੍ਰਬੰਧਾਂ ਵਾਸਤੇ ਕਿਹਾ ਗਿਆ ਹੈ ।ਇਸ ਮੌਕੇ ਤੇ ਹੈਲਥ ਇੰਸਪੈਕਟਰ ਕੁਲਬੀਰ ਸਿੰਘ ਨਾਲ ਕਾਰਜ ਸਾਧਕ ਅਫਸਰ ਸ੍ਰੀ ਅਰੁਨ ਕੁਮਾਰ , ਸੈਨੀਟੇਸ਼ਨ ਅਫ਼ਸਰ ਕੰਵਲਪ੍ਰੀਤ ਸਿੰਘ ਰਾਜਾ , ਵਰਿੰਦਰ ਪਾਲ ਸਿੰਘ, ਰੋਸ਼ਨ ਲਾਲ ,ਇੰਦਰਜੀਤ ਸਿੰਘ, ਰੋਹਿਤ ਕੁਮਾਰ , ਸੁਖਵਿੰਦਰ ਸਿੰਘ , ਅਮਰੀਕ ਸਿੰਘ ਹਾਜ਼ਰ ਸੀ ।
ਫੋਟੋ :–ਹੈਲਥ ਇੰਸਪੈਕਟਰ ਕੁਲਬੀਰ ਸਿੰਘ ਨਗਰ ਕੌਂਸਲ ਕਾਦੀਆਂ ਦੇ ਕਾਰਜ ਸਾਧਕ ਅਫਸਰ ਅਰੁਣ ਕੁਮਾਰ ਜੀ ਨਾਲ ਮੀਟਿੰਗ ਕਰਦੇ ਹੋਏ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments