ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਬਿਜਲੀ ਘਰ ਕਾਦੀਆਂ ਮੁਹਰੇ ਰੋਸ਼ ਪ੍ਰਦਰਸ਼ਨ ਕੀਤਾ

0
320

 

ਕਾਦੀਆ/23 ਜੂਨ(ਸਲਾਮ ਤਾਰੀ)
ਅੱਜ ਦੁਪਹਿਰ ਨੂੰ ਸਥਾਨਕ ਬਿਜਲੀ ਘਰ ਦੇ ਮੁਹਰੇ ਮਾਝਾ ਕਿਸਾਨ ਸੰਘਰਸ਼ ਏਕਤਾ ਯੁਨੀਅਨ ਵੱਲੋਂ ਇਸਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੂ ਦੀ ਅਗਵਾਈ ਹੇਠ ਕਿਸਾਨਾਂ ਨੇ ਰੋਸ਼ ਪ੍ਰਦਰਸ਼ਨ ਕੀਤਾ। ਇੱਸ ਮੋਕੇ ਤੇ ਐਕਸੀਅਨ ਕਾਦੀਆਂ ਨੂੰ ਮੰਗ ਪੱਤਰ ਦਿੱਤਾ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ ਅੱਠ ਘੰਟੇ ਮਿਲਣ ਵਾਲੀ ਬਿਜਲੀ ਉਨ੍ਹਾਂ ਨੂੰ ਨਹੀਂ ਮਿਲ ਰਹੀ ਹੈ। ਜਿਸਦੇ ਕਾਰਨ ਸਾਨੂੰ ਝੋਨੇ ਦੀ ਬਿਜਾਈ ਲਈ ਕਾਫ਼ੀ ਪ੍ਰੇਸ਼ਾਨੀ ਝੇਲਣੀ ਪੈ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਹੈ ਕਿ ਜੇ ਤੁਰੰਤ ਬਿਜਲੀ ਦੀ ਸਪਲਾਈ ਸੁਚਾਰੂ ਨਾ ਕੀਤੀ ਗਈ ਤਾਂ ਪਾਵਰਕਾਮ ਹਾਊਸ ਕਾਦੀਆਂ ਚ ਅਧਿਕਾਰੀਆਂ ਦਾ ਘੇਰਾਉ ਕੀਤਾ ਜਾਵੇਗਾ। ਇੱਸ ਮੋਕੇ ਤੇ ਗੁਰਵਿੰਦਰ ਸਿੰਘ, ਪ੍ਰੀਤਮ ਸਿੰਘ, ਨਿਸ਼ਾਨ ਸਿੰਘ, ਜਸਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਚ ਕਿਸਾਨ ਮੋਜੂਦ ਸਨ। ਦੂਜੇ ਪਾਸੇ ਐਕਸੀਅਨ ਕਾਦੀਆਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਆਉਣ ਨਹੀਂ ਦਿੱਤੀ ਜਾਵੇਗੀ।

Previous articleਪਟਵਾਰ ਯੁਨੀਅਨ ਕਾਦੀਆਂ ਨੇ ਧਰਨੇ ਚ ਸ਼ਿਰਕਤ ਕੀਤੀ
Next articleਪਿੰਡ ਚੱਕ ਚਾਓ ਚ ਵੈਕਸੀਨ ਲਗਾਈ
Editor-in-chief at Salam News Punjab

LEAVE A REPLY

Please enter your comment!
Please enter your name here