spot_img
Homeਮਾਝਾਗੁਰਦਾਸਪੁਰ20 ਗ੍ਰਾਮ ਹੈਰੋਇਨ ਸਮੇਤ ਦੋ ਮੁਜਰਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

20 ਗ੍ਰਾਮ ਹੈਰੋਇਨ ਸਮੇਤ ਦੋ ਮੁਜਰਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਕਾਦੀਆਂ 16 ਜੁਲਾਈ (ਮੁਨੀਰਾ ਸਲਾਮ ਤਾਰੀ) :- ਪੁਲੀਸ ਵੱਲੋਂ ਵੀਹ ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲੀਸ ਥਾਣਾ ਸਿਟੀ ਦੇ ਐਸਐਚਓ ਤੇਜਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਰਾਜਪਾਲ ਸਿੰਘ ਸੰਧੂ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਬਟਾਲਾ ਜੀ ਦੀ ਦਿਸ਼ਾ ਨਿਰਦੇਸ਼ ਅਨੁਸਾਰ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਦੌਰਾਨ ਰਾਜੇਸ਼ ਕੁਮਾਰ ਉਰਫ ਲੱਕੀ ਪੁੱਤਰ ਵਿਜੇ ਕੁਮਾਰ ਵਾਸੀ ਦਾਰਾ ਸਲਾਮ ਬਟਾਲਾ ਅਤੇ ਅਭੀ ਗਿੱਲ ਪੁੱਤਰ ਦਰਸਨ ਲਾਲ ਵਾਸੀ ਕਪੂਰੀ ਗੇਟ ਬਟਾਲਾ ਪਾਸੋ 10+10 ਕੁੱਲ 20 ਗ੍ਰਾਮ ਹੈਰੋਇਨ ਕਾਬੂ ਕਰਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ। ਐੱਸ ਐੱਚ ਓ   ਤੇਜਿੰਦਰਪਾਲ ਸਿੰਘ ਨੇ ਅੱਗੇ ਦੱਸਿਆ ਕਿ ਥਾਣਾ ਸਿਟੀ ਬਟਾਲਾ ਦੀ ਪੁਲਿਸ ਪਾਰਟੀ ਵੱਲੋ ਮੁਹੱਲਾ ਦਾਰਾ ਸਲਾਮ ਬਟਾਲਾ ਵਿਖੇ ਰੇਡ ਕੀਤਾ ਗਿਆ ਜੋ ਰਾਜੇਸ ਕੁਮਾਰ ਉਰਫ ਲੱਕੀ ਪੁੱਤਰ ਵਿਜੇ ਕੁਮਾਰ ਵਾਸੀ ਦਾਰਾ ਸਲਾਮ ਬਟਾਲਾ ਨੂੰ ਕਾਬੂ ਕਰਕੇ ਜਿਸ ਪਾਸੋਂ 10 ਗ੍ਰਾਮ ਹੈਰੋਇੰਨ ਬ੍ਰਾਮਦ ਅਤੇ ਮੁਹੱਲਾ ਕਪੂਰੀ ਗੇਟ ਬਟਾਲਾ ਤੋਂ ਦੋਸੀ ਅਭੀ ਗਿੱਲ ਪੁੱਤਰ ਦਰਸਨ ਲਾਲ ਵਾਸੀ ਕਪੂਰੀ ਗੇਟ ਬਟਾਲਾ ਨੂੰ ਕਾਬੂ ਕਰਕੇ 10 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਜੋ ਦੋਨਾ ਦੋਸੀਆ ਪਾਸੋ ਕੁੱਲ 20 ਗ੍ਰਾਮ ਹੈਰੋਇਨ ਬ੍ਰਾਮਦ ਕੀਤੀ ਗਈ।
ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ -11 ਮਿਤੀ 15 07-2022 ਜੁਰਮ 21-61-85 NDPS ACT ਥਾਣਾ ਸਿਟੀ ਬਟਾਲਾ ਵਿਖੇ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments