spot_img
Homeਮਾਝਾਗੁਰਦਾਸਪੁਰਡੇਗੂ ਮਲੇਰੀਏ ਦੇ ਖ਼ਾਤਮੇ ਲਈ ਗੁੱਜਰਾਂ ਦੇ ਡੇਰੇਆਂ ਦੀ ਕੀਤੀ ਚੈਕਿੰਗ :...

ਡੇਗੂ ਮਲੇਰੀਏ ਦੇ ਖ਼ਾਤਮੇ ਲਈ ਗੁੱਜਰਾਂ ਦੇ ਡੇਰੇਆਂ ਦੀ ਕੀਤੀ ਚੈਕਿੰਗ : ਇੰਸਪੈਕਟਰ ਕੁਲਬੀਰ ਸਿੰਘ

ਕਾਦੀਆਂ 16 ਜੁਲਾਈ (ਮੁਨੀਰਾ ਸਲਾਮ ਤਾਰੀ) :- ਸੂਬੇ ਨੂੰ ਡੇਂਗੂ ਮਲੇਰੀਆ ਮੁਕਤ ਕਰਨ ਲਈ ਚਲਾਈ ਗਈ ਮੁਹਿਮ ਦੇ ਮੱਦੇਨਜ਼ਰ ਸਿਵਲ ਸਰਜਨ ਗੁਰਦਾਸਪੁਰ ਡਾ ਵਿਜੇ ਕੁਮਾਰ, ਜਿਲ੍ਹਾ ਐਪੀਡਿਮਾਲੋਜ਼ਿਸਟ ਡਾ.ਪ੍ਰਭਜੋਤ ਕੌਰ ਕਲਸੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਐੱਸ ਐੱਮ ਓ ਕਾਦੀਆਂ ਡਾ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਵਿੱਚ ਅੱਜ ਹੈਲਥ ਇੰਸਪੈਕਟਰ ਸਰਦਾਰ ਕੁਲਬੀਰ ਸਿੰਘ ਸਿਹਤ ਵਿਭਾਗ ਕਾਦੀਆਂ ਦੀ ਟੀਮ ਨੇ ਡੇਂਗੂ ਮਲੇਰੀਆ ਦੇ ਖ਼ਾਤਮੇ ਲਈ ਅੱਜ ਗੁੱਜਰਾਂ ਦੇ ਡੇਰਿਆਂ ਤੇ ਜਾ ਕੇ ਅਚਾਨਕ ਚੈਕਿੰਗ ਕੀਤੀ ਅਤੇ ਉਨ੍ਹਾਂ ਨੂੰ ਡੇਂਗੂ ਮਲੇਰੀਆ ਤੋਂ ਬਚਣ ਲਈ ਹਦਾਇਤਾਂ ਕੀਤੀਆਂ ਗਈਆਂ। ਇਸ ਮੌਕੇ ਉਨ੍ਹਾਂ ਕਿਹਾ ਕਿ ਡੇਂਗੂ ਮਲੇਰੀਆ ਮੱਛਰਾਂ ਦੀ ਰੋਕਥਾਮ ਲਈ ਆਪਣਾ ਆਲਾ ਦੁਆਲਾ ਸਾਫ ਰੱਖਣ। ਉਨਾਂ ਦੱਸਆ ਕਿ ਡੇਂਗੂ ਦਾ ਮੱਛਰ ਹਫਤੇ ਵਿੱਚ ਅੰਡੇ ਤੋਂ ਪੂਰਾ ਮੱਛਰ ਬਣਦਾ ਹੈ, ਇਸ ਲਈ ਕੂਲਰਾਂ, ਗਮਲਿਆਂ, ਫਿ੍ਰਜਾਂ ਦੀਆਂ ਟਰੇਆਂ ਅਤੇ ਹੋਰ ਪਾਣੀ ਦੇ ਬਰਤਣਾਂ ਨੂੰ ਸਾਫ ਕਰਕੇ ਸੁਕਾ ਕੇ ਰੱਖਿਆ ਜਾਵੇ।
      ਉਨਾਂ ਦੱਸਿਆ ਕਿ ਅਸੀ ਇਨਾਂ ਬਿਮਾਰੀਆਂ ਤੋਂ ਬਚ ਸਕਦੇ ਹਨ। ਮੱਛਰ ਦੇ ਕੱਟਣ ਤੋਂ ਬਚਣ ਲਈ ਦਿਨ ਦੇ ਸਮੇਂ ਪੂਰੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਾਏ ਜਾਣ, ਕੂਲਰਾਂ ਅਤੇ ਗਮਲਿਆਂ ਦੀਆਂ ਟਰੇਆਂ ਵਿੱਚ ਖੜੇ ਪਾਣੀ ਨੂੰ ਹਫ਼ਤੇ ਵਿੱਚ ਇਕ ਬਾਰ ਜ਼ਰੂਰ ਸਾਫ ਕੀਤਾ ਜਾਵੇ ਅਤੇ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਅਤੇ ਚੰਗੀ ਤਰਾਂ ਬੰਦ ਕਰ ਕੇ ਰੱਖਿਆ ਜਾਵੇ, ਟੁਟੇ ਬਰਤਣਾਂ, ਡਰੰਮਾਂ ਅਤੇ ਟਾਇਰਾਂ ਆਦਿ ਨੂੰ ਖੁੱਲੇ ਵਿੱਚ ਨਾ ਰੱਖਿਆ ਜਾਵੇ, ਪਾਣੀ ਜਾਂ ਤਰਲ ਪਦਾਰਥ ਜ਼ਿਆਦਾ ਪੀਣ ਤਾਂ ਜੋ ਇਨ੍ਹਾਂ ਬੀਮਾਰੀਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਇਹਨਾਂ ਦੇ ਨਾਲ ਹੈਲਥ ਸਟਫ ਹਾਜ਼ਰ ਸੀ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments