ਸ਼੍ਰੋਮਣੀ ਭਗਤ ਕਬੀਰ ਜੀ ਦੇ 623ਵੇਂ ਪ੍ਰਕਾਸ਼ ਪੁਰਬ ਸਬੰਧੀ ਨਗਰ ਕੀਰਤਨ ਸਜਾਇਆ

0
251

ਧਾਰੀਵਾਲ/ਨੌਸ਼ਹਿਰਾ ਮੱਝਾ ਸਿੰਘ, 23 ਜੂਨ (ਰਵੀ ਭਗਤ) ਸ਼੍ਰੋਮਣੀ ਭਗਤ ਕਬੀਰ ਜੀ ਦੇ 623ਵੇਂ ਪ੍ਰਕਾਸ਼ ਪੁਰਬ ਸਬੰਧੀ ਅਲੌਕਿਕ ਨਗਰ ਕੀਰਤਨ ਸਜਾਇਆ ਗਿਆ। ਜੋ ਕਿ ਸਤਿਗੁਰੂ ਕਬੀਰ ਮੰਦਿਰ ਫੱਜੂਪੁਰ ਤੋਂ ਆਰੰਭ ਹੋ ਕੇ ਪਿੰਡ ਫਤਿਹਨੰਗਲ, ਲੇਹਲ, ਦੀਨਪੁਰ, ਅਹਿਮਦਾਬਾਦ ਤੇ ਦਾਣਾ ਮੰਡੀ ਤੋਂ ਹੁੰਦਾ ਹੋਇਆ ਆਰੰਭਿਕ ਸਥਾਨ ਤੇ ਪਹੁੰਚਿਆ। ਇਸ ਨਗਰ ਕੀਰਤਨ ਦੌਰਾਨ ਕੀਰਤਨੀ ਜਥਿਆਂ ਵੱਲੋਂ ਸਤਿਗੁਰੂ ਕਬੀਰ ਜੀ ਦੀ ਇਲਾਹੀ ਬਾਣੀ ਦਾ ਗੁਣਗਾਣ ਕਰਕੇ ਸੰਗਤਾਂ ਨੂੰ ਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸ਼ਰਧਾਲੂਆਂ ਵੱਲੋਂ ਵੱਖ-ਵੱਖ ਥਾਵਾਂ ਤੇ ਠੰਢੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗੁਰੂ ਜੀ ਦੇ ਅਟੁੱਤ ਲੰਗਰਾ ਦੀ ਸੇਵਾ ਨਿਭਾਈ ਗਈ। ਇਸ ਮੌਕੇ ਸਤਿਗੁਰੂ ਕਬੀਰ ਮੰਦਿਰ ਪ੍ਰਬੰਧਕ ਕਮੇਟੀ ਫੱਜੂਪੁਰ ਦੇ ਪ੍ਰਧਾਨ ਅਸ਼ਵਨੀ ਫੱਜੂਪੁਰ, ਜੇ.ਪੀ ਭਗਤ ਗੁਰਦਾਸਪੁਰ, ਗੁਰਬਚਨ ਸਿੰਘ ਜ਼ਿਲੇਦਾਰ ਸੈਕਟਰੀ, ਪ੍ਰੇਮ ਭਗਤ ਅਹਿਮਦਾਬਾਦ, ਪ੍ਰੇਮਪਾਲ ਪੰਮਾ, ਕੈਪਟਨ ਸਤਪਾਲ ਸੋਹਲ, ਬਲਵਿੰਦਰ ਬਿੰਦਾ, ਨੰਦ ਲਾਲ ਕਲਿਆਣਪੁਰੀ, ਡਾ.ਰਤਨ ਚੰਦ ਲੇਹਲ, ਪ੍ਰੇਮ ਸਿੰਘ, ਕੀਮਤੀ ਭਗਤ, ਸੁਖਦੇਵ ਸਿੰਘ, ਗਿਰਧਾਰੀ ਲਾਲ, ਰੋਹਿਤ ਲੱਕੀ, ਸਾਈਂਦਾਸ, ਕਰਮਚੰਦ, ਕੁੰਦਨ ਲਾਲ, ਹਰੀ ਰਾਮ ਭਗਤ, ਸੁਰਿੰਦਰ ਬੱਗਾ, ਰਾਮ ਲੁਭਾਇਆ, ਪੂਰਨ ਚੰਦ, ਪ੍ਰੇਮ ਲੰਬੜਦਾਰ, ਬਲਦੇਵ ਰਾਜ, ਸੁਭਾਸ਼ ਚੰਦਰ, ਕੁਲਦੀਪ ਜੱਜ, ਅਸ਼ੋਕ ਕੁਮਾਰ, ਵਿਸ਼ਾਲ ਤੋਂ ਇਲਾਵਾ ਹੋਰ ਸੰਗਤਾਂ ਨੇ ਸ਼ਮੂਲੀਅਤ ਕੀਤੀ।

Previous articleबहादुरपुर रजोआ में मलेरिया जागरूकता सैमीनार का आयोजन हुआ
Next articleਪਟਵਾਰ ਯੁਨੀਅਨ ਕਾਦੀਆਂ ਨੇ ਧਰਨੇ ਚ ਸ਼ਿਰਕਤ ਕੀਤੀ

LEAVE A REPLY

Please enter your comment!
Please enter your name here