spot_img
Homeਮਾਝਾਗੁਰਦਾਸਪੁਰਸਾਂਝ ਕੇਂਦਰ ਕਾਦੀਆਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸੈਮੀਨਾਰ ਕਰਾਇਆ।

ਸਾਂਝ ਕੇਂਦਰ ਕਾਦੀਆਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸੈਮੀਨਾਰ ਕਰਾਇਆ।

ਕਾਦੀਆਂ 16 ਜੁਲਾਈ ( ਮੁਨੀਰਾ ਸਲਾਮ ਤਾਰੀ) :- ਅੱਜ ਸਾਂਝ ਕੇਂਦਰ ਕਾਦੀਆਂ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਨਗਰ ਕੌਂਸਲ ਵਿਖੇ ਸਾਂਝ ਕੇਂਦਰ ਦੇ ਮੁਖੀ ਸਰਦਾਰ ਭੁਪਿੰਦਰ ਸਿੰਘ ਬਾਬਾ ਦੀ ਅਗਵਾਈ ਵਿੱਚ ਸੈਮੀਨਾਰ ਕਰਾਇਆ ਗਿਆ।  ਇਸ ਮੌਕੇ ਸਾਂਝ ਕੇਂਦਰ ਕਾਦੀਆਂ ਦੇ ਕਰਮਚਾਰੀਆਂ ਵੱਲੋਂ   ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਅਤੇ ਹੋਰ ਚੰਗੀਆਂ ਆਦਤਾਂ ਪ੍ਰਤੀ ਜਾਣੂ ਕਰਵਾਇਆ ਗਿਆ। ਇਸ ਮੌਕੇ ਸਾਂਝ ਕੇਂਦਰ ਕਾਦੀਆਂ ਵੱਲੋਂ ਬੱਚਿਆਂ ਨੂੰ ਪੈੱਨ, ਕਾਪੀਆਂ, ਪੈਨਸਿਲਾਂ ਅਤੇ ਹੋਰ ਸਟੇਸ਼ਨਰੀ ਦਾ ਸਾਮਾਨ ਦਿੱਤਾ ਗਿਆ। ਇਸ ਮੌਕੇ ਹਰਪ੍ਰੀਤ ਸਿੰਘ ਕੋਹਾੜ ਪ੍ਰਿੰਸੀਪਲ ਨੇ ਸਾਂਝ ਕੇਂਦਰ ਕਾਦੀਆਂ ਵੱਲੋਂ ਸੈਮੀਨਾਰ ਕਰਵਾਉਣ ਤੇ ਸਾਂਝ ਕੇਂਦਰ ਦੇ ਮੁਲਾਜ਼ਮਾਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰਵੀਨ ਰਾਣੀ, ਮੈਡਮ ਅਮਨਦੀਪ ਕੌਰ, ਮੈਡਮ ਪਰਮਜੀਤ ਕੌਰ, ਮੋਨਾ ਕੁਮਾਰ,  ਸ੍ਰੀਮਤੀ ਸੰਤੋਸ਼ ਆਦਿ ਸਮੇਤ ਸਾਂਝ ਕੇਂਦਰ ਕਾਦੀਆਂ ਦੇ ਮੁਲਾਜ਼ਮ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments