spot_img
Homeਮਾਝਾਗੁਰਦਾਸਪੁਰਪਿੰਡ ਭਾਮ ਵਿਖੇ ਗੈਰ ਸੰਚਾਰੀ ਰੋਗਾਂ ਸਬੰਧੀ ਲਗਾਇਆ ਕੈੰਪ

ਪਿੰਡ ਭਾਮ ਵਿਖੇ ਗੈਰ ਸੰਚਾਰੀ ਰੋਗਾਂ ਸਬੰਧੀ ਲਗਾਇਆ ਕੈੰਪ

ਹਰਚੋਵਾਲ 16 ਜੁਲਾਈ( ਸੁਰਿੰਦਰ ਕੌਰ )- ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਤਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਬਲਾਕ ਭਾਮ ਅਧੀਨ ਆਉਂਦੇ ਪਿੰਡ ਭਾਮ ਵਿਖੇ ਗੈਰ ਸੰਚਾਰੀ ਰੋਗ ਜਿਵੇਂ ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਸਬੰਧੀ ਜਾਂਚ ਕੈੰਪ ਲਗਾਇਆ ਗਿਆ। ਜਿਸ ਵਿਚ ਲੋਕਾਂ ਦੇ ਬਲੱਡ ਪ੍ਰੇਸ਼ਰ ,ਸ਼ੂਗਰ ਚੈਕ ਕੀਤੀ ਗਈ , ਟੈਸਟ ਕੀਤੇ ਗਏ ਅਤੇ ਨਾਲ ਹੀਦੇ ਮੌਕੇ ਤੇ ਦਵਾਈਆਂ ਵੀ ਵੰਡੀਆਂ ਗਈਆਂ। ਮੇਡੀਕਲ ਅਫਸਰ ਡਾਕਟਰ ਅਨੁਮਾਨ ਸਿੰਘ ਪੱਡਾ ਨੇ ਗੈਰ ਸੰਚਾਰੀ ਰੋਗਾਂ ਜਿਵੇਂ ਬੀ ਪੀ, ਸ਼ੂਗਰ, ਕੈਂਸਰ ਹੋਣ ਦੇ ਕਾਰਣ ਅਤੇ ਬਚਾਅ ਬਾਰੇ ਜਾਗਰੂਕ ਕੀਤਾ। ਓਹਨਾ ਦੱਸਿਆ ਕਿ ਸੰਤੁਲਿਤ ਆਹਾਰ ਅਤੇ ਮੌਸਮੀ ਫਲ ਖਾਣੇ ਚਾਹੀਦੇ ਹਨ, ਰੋਜਾਨਾ 30 ਤੋਂ 40 ਮਿਨ ਕਸਰਤ ਜਾਂ ਸੈਰ ਕੀਤੀ ਜਾਵੇ ਤਲੀਆਂ ਚੀਜਾਂ ਅਤੇ ਜੰਕ ਫ਼ੂਡ ਖਾਣ ਤੋਂ ਪਰਹੇਜ਼ ਕੀਤਾ ਜਾਵੇ। 30 ਸਾਲ ਤੋਂ ਉੱਤੇ ਨਿਯਮਿਤ ਰੂਪ ਨਾਲ ਆਪਣਾ ਬੀ ਪੀ ਚੈਕ ਕਰਾਉਂਦੇ ਰਹਿਣਾ ਚਾਹੀਦਾ ਹੈ।ਸਮੇਂ ਸਮੇਂ ਰਹਿੰਦੇ ਡਾਕਟਰ ਦੀ ਸਲਾਹ ਨਾਲ ਦਵਾਈ ਸ਼ੁਰੂ ਕੀਤੀ ਜਾਵੇ।ਇਸ ਮੌਕੇ ਤੇ ਡਾਕਟਰ ਅਨੁਮਾਨ ਸਿੰਘ ਪੱਡਾ, ਰਾਜਵਿੰਦਰ ਕੌਰ ਸਟਾਫ ਨਰਸ, ਰੀਨਾ ਰਾਣੀ ਏ ਐਨ ਐਮ, ਅਮਨਦੀਪ ਕੌਰ ਆਸ਼ਾ , ਇਕਬਾਲ ਕੌਰ ਆਸ਼ਾ, ਸਤਿੰਦਰ ਕੌਰ ਆਦਿ ਹਾਜਿਰ ਰਹੇ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments