spot_img
Homeਮਾਝਾਗੁਰਦਾਸਪੁਰਸੀ ਐੱਚ ਸੀ ਭਾਮ ਵਿਖੇ ਕੋਰੋਨਾ ਦੀ ਪ੍ਰੀਕਾਸ਼ਨ ਡੋਜ ਲਗਾਉਣ ਦੀ ਆਰੰਭੀ...

ਸੀ ਐੱਚ ਸੀ ਭਾਮ ਵਿਖੇ ਕੋਰੋਨਾ ਦੀ ਪ੍ਰੀਕਾਸ਼ਨ ਡੋਜ ਲਗਾਉਣ ਦੀ ਆਰੰਭੀ ਗਈ ਮੁਹਿੰਮ

ਕਾਦੀਆਂ 16 ਜੁਲਾਈ, ( ਸੁਰਿੰਦਰ ਕੌਰ )- ਆਜ਼ਾਦੀ ਦਾ 75ਵਾਂ ਅੰਮ੍ਰਿਤ ਮਾਹੋਤਸਵ ਅਧੀਨ ਸਿਹਤ ਵਿਭਾਗ ਵੱਲੋਂ 18 ਸਾਲ ਤੋਂ ਜਿਆਦਾ ਉਮਰ ਦੇ ਲੋਕਾਂ ਨੂੰ ਕੋਵਿਡ ਟੀਕਾਕਰਨ ਦੀ ਪ੍ਰੀਕਾਸ਼ਨ ਡੋਜ਼ ਸਰਕਾਰੀ ਸਿਹਤ ਕੇਂਦਰਾਂ ਵਿਖੇ ਮੁਫ਼ਤ ਲਗਾਉਣ ਦੀ ਮੁਹਿੰਮ ਆਰੰਭੀ ਗਈ ਹੈ। ਇਸ ਲੜੀ ਸਦਕਾ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਵਿਜੇ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੇਡੀਕਲ ਅਫਸਰ ਡਾਕਟਰ ਜਤਿੰਦਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਸੀ ਐਚ ਸੀ ਭਾਮ ਵਿਖੇ ਕੋਵਿਡ ਟੀਕਾਕਰਨ ਦੀ ਪ੍ਰੀਕਾਸ਼ਨ ਡੋਜ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਐਸ ਐਮ ਓ ਡਾਕਟਰ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ 15 ਜੁਲਾਈ ਤੋਂ ਲੈਕੇ 30 ਸਤਬਰ ਤੱਕ 75 ਦਿਨਾਂ ਮੁਹਿੰਮ ਕੇਂਦਰ ਅਤੇ ਪੰਜਾਬ ਸਰਕਾਰ ਦੁਆਰਾ ਆਰੰਭੀ ਗਈ ਹੈ। ਜਿਸ ਵਿਚ 18 ਸਾਲ ਤੋਂ ਉੱਤੇ ਦੇ ਓਹਨਾ ਲੋਕਾਂ ਦਾ ਕੋਵਿਡ ਟੀਕਾਕਰਨ ਹੋਵੇਗਾ ਜਿੰਨਾ ਨੂੰ ਪਹਿਲੇ ਦੋ ਟੀਕੇ ਲਗ ਚੁਕੇ ਹੋਣ ਅਤੇ ਦੂਜਾ ਟੀਕਾ ਲੱਗੇ ਨੂੰ 6 ਮਹੀਨੇ ਦਾ ਸਮਾਂ ਪੁਰਾ ਹੋ ਚੁਕਿਆ ਹੋਵੇ। ਇਸ ਮੁਹਿੰਮ ਦਾ ਇਕੋ ਇਕ ਉਦੇਸ਼ ਹੈ ਕੋਰੋਨਾ ਦਾ ਬਿਲਕੁਲ ਦੇਸ਼ ਵਿਚੋਂ ਸਫ਼ਾਇਆ ਕਰਨਾ ਹੈ। ਬਲਾਕ ਐਜੂਕੇਟਰ ਸੁਰਿੰਦਰ ਕੌਰ ਨੇ ਦੱਸਿਆ ਕਿ ਬਲਾਕ ਭਾਮ ਦੇ ਸਾਰੇ ਹੈਲਥ ਅਤੇ ਵੇਲਨੇਸ ਸੈਂਟਰਾਂ ਵਿਖੇ ਅੱਜ ਤੋਂ ਇਹ ਡੋਜ ਲਗਣੀ ਸ਼ੁਰੂ ਹੋ ਚੁਕੀ ਹੈ। 75 ਦਿਨ ਤੱਕ ਇਹ ਮੁਹਿੰਮ ਚਲਨੀ ਹੈ। ਪਹਲੇ ਇਹ ਡੋਜ ਦੋ ਟੀਕੇ ਲਗਣ ਤੋਂ ਬਾਦ 9 ਮਹੀਨੇ ਬਾਅਦ ਲਗਦੀ ਸੀ ਪਰ ਹੁਣ ਕੋਰੋਨਾ ਦੇ ਵੱਧ ਰਹੇ ਕੇਸ ਵੇਖਦੇ ਹੋਏ ਸਰਕਾਰ ਵੱਲੋਂ ਇਸਦੀ ਸਮਾਂ ਸੀਮਾ ਦੂਜੇ ਟੀਕੇ ਤੋਂ ਬਾਦ 6 ਮਹੀਨੇ ਕਰ ਦਿੱਤੀ ਗਈ ਹੈ। ਹਰੇਕ ਸਿਹਤ ਕੇਂਦਰ ਵਿਖੇ ਇਹ ਟੀਕਾਕਰਨ ਮੁਫ਼ਤ ਕੀਤਾ ਜਾਵੇਗਾ। ਇਸ ਮੌਕੇ ਤੇ ਬੀ ਈ ਈ ਸੁਰਿੰਦਰ ਕੌਰ, ਐਲ ਐਚ ਵੀ ਹਰਭਜਨ ਕੌਰ, ਰੀਨਾ ਰਾਣੀ ਏ ਐਨ ਐਮ, ਨਵਜੋਤ ਕੰਮਪਿਊਟਰ ਅਪਰੇਟਰ, ਅਤੇ ਆਮ ਲੋਕ ਮੌਜੂਦ ਰਹੇ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments