spot_img
Homeਮਾਝਾਗੁਰਦਾਸਪੁਰਹਰਚੋਵਾਲ ਰੋਡ ਤੇ ਸਥਿਤ ਜਿੰਮ ਦੇ ਬਾਹਰ ਮੋਟਰਸਾਈਕਲ ਚੋਰੀ

ਹਰਚੋਵਾਲ ਰੋਡ ਤੇ ਸਥਿਤ ਜਿੰਮ ਦੇ ਬਾਹਰ ਮੋਟਰਸਾਈਕਲ ਚੋਰੀ

ਕਾਦੀਆਂ 14 ਜੁਲਾਈ(ਸਲਾਮ ਤਾਰੀ) 

ਦਿਨ ਪ੍ਰਤੀ ਦਿਨ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ ।ਆਏ ਦਿਨ ਲੋਕਾਂ ਦੇ ਦਿਨ ਦਿਹਾੜੇ ਮੋਟਰਸਾਈਕਲ ਚੋਰੀ ਹੋਣ ਦੀ ਵਾਰਦਾਤਾਂ ਹੋ ਰਹੀਆਂ ਹਨ । ਇਸੇ ਤਰ੍ਹਾਂ ਬੀਤੀ ਰਾਤ ਸਥਾਨਕ ਹਰਚੋਵਾਲ ਰੋਡ ਤੇ ਸਥਿਤ ਇਕ ਜਿਮ ਦੇ ਬਾਹਰ ਤੋਂ ਮੋਟਰਸਾਈਕਲ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਜਿਸ ਸਬੰਧ ਵਿਚ ਪੀੜਤ ਯੁਵਰਾਜ ਭਾਟੀਆ ਨੇ ਸਥਾਨਕ ਪੁਲਸ ਥਾਣੇ ਵਿਚ ਸ਼ਿਕਾਇਤ ਦਰਜ ਕੀਤੀ ਹੈ । ਆਪਣੀ ਲਿਖਤ ਸ਼ਿਕਾਇਤ ਵਿਚ ਯੁਵਰਾਜ ਭਾਟੀਆ ਨੇ ਦੱਸਿਆ ਕਿ ਉਹ ਬੀ ਟੈਕ ਦਾ ਵਿਦਿਆਰਥੀ ਹੈ । ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਬੁੱਧਵਾਰ ਨੂੰ ਵੀ ਸ਼ਾਮ ਸੱਤ ਵਜੇ ਜਿੰਮ ਲਗਾਉਣ ਲਈ ਗਿਆ ਹੋਇਆ ਸੀ । ਪਰ ਜਦੋਂ ਰਾਤ 9 ਵਜੇ ਜਿਮ ਲਗਾ ਕੇ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਉਸ ਦਾ ਮੋਟਰਸਾਈਕਲ ਨੰਬਰ ਪੀ ਬੀ 18 ਪੀ 1933 ਉਥੋਂ ਗਾਇਬ ਸੀ। ਯੁਵਰਾਜ ਨੇ ਦੱਸਿਆ ਕਿ ਉਸ ਦੇ ਮੋਟਰਸਾਈਕਲ ਦਾ ਲਾਕ ਤੋਡ਼ ਕੇ ਚੋਰੀ ਕਰ ਲਿਆ ਗਿਆ ਹੈ । ਯੁਵਰਾਜ ਭਾਟੀਆ ਨੇ ਪੁਲਸ ਨੂੰ ਸ਼ਿਕਾਇਤ ਕਰ ਕੇ ਮੰਗ ਕੀਤੀ ਹੈ ਕਿ ਮੋਟਰਸਾਈਕਲ ਨੂੰ ਬਰਾਮਦ ਕਰਨ ਵਿਚ ਉਸਦੀ ਮਦਦ ਕੀਤੀ ਜਾਵੇ ।ਅਤੇ ਚੋਰਾਂ ਨੂੰ ਫੜ ਕੇ ਸਜ਼ਾ ਦਿਵਾਈ ਜਾਵੇ ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments