ਨਵ ਨਿਯੁਕਤ ਬੋਰਡ ਅਕਾਦਮਿਕ ਕੌਂਸਲ ਮੈਂਬਰਾਂ ਦਾ ਰਾਸਾ ਤਹਿਸੀਲ ਬਾਬਾ ਬਕਾਲਾ ਵੱਲੌਂ ਸਨਮਾਨ।

0
248

 

ਚੌਂਕ ਮਹਿਤਾ,23 ਜੂਨ (ਬਲਜਿੰਦਰ ਸਿੰਘ ਰੰਧਾਵਾ)

ਰਾਸਾ ਤਹਿਸੀਲ ਯੁਨਿਟ ਬਾਬਾ ਬਕਾਲਾ ਵੱਲੌਂ ਅੱਜ ਸੰਤ ਮਾਝਾ ਸਿੰਘ ਕਰਮਜੋਤ ਮਾਡਲ ਸਕੂਲ ਬਾਬਾ ਬਕਾਲਾ ਵਿਖੇ ਆਜੋਜਿਤ ਤਹਿਸੀਲ ਪੱਧਰੀ ਇਕੱਤਰਤਾ ਵਿੱਚ ਪੰਜਾਬ ਮਾਨਤਾ ਪ੍ਰਾਪਤ ਅਤੇ ਐਫੀਲੀਏਟਡ ਸਕੂਲ ਐਸੋਸ਼ੀਏਸ਼ਨ ਪੰਜਾਬ ਰਾਸਾ ਦੇ ਅਹੁਦੇਦਾਰਾਂ ਸਕੱਤਰ ਸਿੰਘ ਸੰਧੂ ਜਨਰਲ ਸਕੱਤਰ ਵਿੱਤ,ਸ੍ਰੀ ਜਗਤਪਾਲ ਮਹਾਜਨ ਐਡੀਸ਼ਨਲ ਜਨਰਲ ਸਕੱਤਰ ਅਤੇ ਜਿਲ੍ਹਾਂ ਅੰਮ੍ਰਿਤਸਰ ਦੇ ਪ੍ਰਧਾਨ ਕਮਲਜੋਤ ਸਿੰਘ ਕੋਹਲੀ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਕਾਦਮਿਕ ਕੌਂਸਲ ਦੇ ਮੈਂਬਰ ਬਣਨ ਉਪਰੰਤ ਸਨਮਾਨਿਤ ਕੀਤਾ ਗਿਆ।ਪੰਜਾਬ ਰਾਸਾ ਦੇ ਚੇਅਰਮੈਨ ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ, ਜਨਰਲ ਸਕੱਤਰ ਸ੍ਰੀ ਸੁਜੀਤ ਸ਼ਰਮਾ ਬੱਬਲੂ,ਤਹਿਸੀਲ ਪ੍ਰਧਾਨ ਪਿੰ ਗੁਰਜੀਤ ਸਿੰਘ ਅਤੇ ਤਹਿਸੀਲ ਕੋਆਰਡੀਨੇਟਰ ਪਿੰ੍ਰਸੀਪਲ:ਬਿਕਰਮਜੀਤ ਚੀਮਾ ਵੱਲੋਂ ਇਹ ਸਨਮਾਨ ਕੀਤਾ ਗਿਆ। ਇਸ ਮੌਕੇ ਹਾਜ਼ਰ ਸਮੂਹ ਸਕੂਲ ਮੁਖੀਆਂ ਨੇ ਸਰਕਾਰ ਪਾਸੋਂ ਮੰਗ ਕੀਤੀ,ਕਿਉਂ ਕਿ ਹੁਣ ਕਰੋਨਾ ਦੀ ਦੂਜੀ ਲਹਿਰ ਕਾਬੂ ਹੇਠ ਆ ਚੁੱਕੀ ਹੈ। ਇਸ ਲਈ ਸਰਕਾਰ ਸਕੂਲ ਖੋਲਣ ਸਬੰਧੀ ਵੀ ਜਲਦੀ ਫੈਸਲਾ ਲਏ। ਇਸ ਲਈ ਸਮੂਹ ਸਕੂਲ ਕੋਵਿਡ ਪ੍ਰੋਟੋਕੋਲ ਲਈ ਪਾਬੰਧ ਰਹਿਣਗੇ ਅਤੇ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਵੈਕਸੀਨੇਸ਼ਨ ਕਰਾਉਣ ਲਈ ਵੀ ਤਿਆਰ ਹਨ। ਇਸ ਮੌਕੇ ਹੋਰਨਾਂ ਤੌਂ ਇਲਾਵਾ ਚੀਫ ਅਡਵਾਈਜ਼ਰ ਸ ਜਗਜੀਤ ਸਿੰਘ, ਜਿਲ੍ਹਾਂ ਪ੍ਰਧਾਨ ਤਰਨਤਾਰਨ ਸ:ਸੁਖਜਿੰਦਰ ਸਿੰਘ ਗਿੱਲ, ਜਨਰਲ ਸਕੱਤਰ ਅੰਮ੍ਰਿਤਸਰ ਸੁਸ਼ੀਲ ਅਗਰਵਾਲ, ਜਨਰਲ ਸਕੱਤਰ ਤਰਨ ਤਾਰਨ ਰਮਨਪ੍ਰੀਤ ਸਿੰਘ ਗਿੱਲ ਚੇਅਰਮੈਨ ਡਾ:ਪਰਮਜੀਤ ਸਿੰਘ ਸੰਧੂ ,ਸ:ਨਿਰਮਲ ਸਿੰਘ ਸਿੱਧੂ,ਸ:ਕੁਲਬੀਰ ਸਿੰਘ ਮਾਨ,ਐਡਵੋਕੇਟ ਹਰਜੋਤ ਸਿੰਘ ਮਾਨ,ਪਿੰ੍ਰ:ਦਵਿੰਦਰ ਕੋਰ ਖੱਬੇ ਰਾਜਪੂਤਾਂ,ਪ੍ਰਿੰ:ਜਸਬੀਰ ਸਿੰਘ ਬੁਤਾਲਾ,ਪਿੰ੍ਰ:ਮਨਜੀਤ ਕੌਰ ਬੁਤਾਲਾ,ਬਲਜੀਤ ਕੌਰ ਸਠਿਆਲਾ,ਹਰਜੀਤ ਸਿੰਘ,ਸ:ਬਲਦੇਵ ਸਿੰਘ ਧਿਆਨਪੁਰ,ਪਿੰ੍ਰ:ਗੁਰਸੇਵਕ ਸਿੰਘ ਗੁਰੂ ਕੀ ਬੇਰ,ਪ੍ਰਿੰ:ਗੌਰਵਜੀਤ ਸਿੰਘ ਮਹਿਤਾ ਚੌਂਕ,ਸ:ਸਤਪਾਲ ਸਿੰਘ ਮਹਿਸਮਪੁਰ, ਸ:ਦਲਜੀਤ ਸਿੰਘ, ਪ੍ਰਿ ਗੁਰਨਾਮ ਸਿੰਘ, ਪ੍ਰਿ ਸੁਨੀਤ ਟਿਨੀ ਖਲਚੀਆਂ, ਸ੍ਰੀ ਦਿਨੇਸ਼ ਕਪੂਰ, ਸ੍ਰੀ ਮਿਅੰਕ ਕਪੂਰ, ਪ੍ਰਿੰ:ਸਿਕੰਦਰ ਸਿੰਘ, ਸ ਸੂਰਜ ਸਿੰਘ , ਪ੍ਰਿ ਹਰਵਿੰਦਰ ਕੌਰ, ਅਜਮੇਲ ਸਿੰਘ, ਪ੍ਰਿ ਗੌਰਵ ਅਰੋੜਾ ਆਦਿ ਹਾਜਰ ਸਨ

Previous articleਕਰੰਟ ਲਗਾ ਕੇ ਨਕਾਰਾ ਕੀਤੀ ਲੜਕੀ ਦਾ ਪਤਾ ਲੈਣ 12 ਸਾਲਾਂ ਬਾਦ ਜਗਰਾਉਂ ਪੁੱਜੀ ਐਸ.ਸੀ. ਕਮਿਸ਼ਨ ਦਿੱਲ਼ੀ ਵਲੋਂ ਪੰਜਾਬ ਦੇ ਤਿੰਨ ਵੱਡੇ ਅਫਸਰ ਕੀਤੇ ਗਏ ਸਨ ਤਲ਼ਬ
Next articleदफतर के बाहर प्रदर्शन किया और मांग पत्र एकसीयन को दिया

LEAVE A REPLY

Please enter your comment!
Please enter your name here