spot_img
Homeਮਾਝਾਗੁਰਦਾਸਪੁਰਕਾਦੀਆਂ ਤੋਂ ਹਰਚੋਵਾਲ ਸਡ਼ਕ ਨੂੰ ਜਲਦ ਬਣਾਇਆ ਜਾਵੇ : ਕੁਲਵਿੰਦਰ ਕੌਰ ਗੁਰਾਇਆ

ਕਾਦੀਆਂ ਤੋਂ ਹਰਚੋਵਾਲ ਸਡ਼ਕ ਨੂੰ ਜਲਦ ਬਣਾਇਆ ਜਾਵੇ : ਕੁਲਵਿੰਦਰ ਕੌਰ ਗੁਰਾਇਆ

ਕਾਦੀਆਂ 11 ਜੁਲਾਈ (ਮੁਨੀਰਾ ਸਲਾਮ ਤਾਰੀ) :- ਕਾਦੀਆਂ ਤੋਂ ਹਰਚੋਵਾਲ ਨੂੰ ਜਾਣ ਵਾਲੀ ਸੜਕ ਥਾਂ ਥਾਂ ਤੋਂ ਟੁੱਟੀ ਹੋਣ ਕਰਕੇ ਰਾਹਗੀਰ ਕਾਫੀ ਪ੍ਰੇਸ਼ਾਨ ਹੋ ਰਹੇ ਹਨ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਮਹਿਲਾ ਵਿੰਗ ਦੀ ਪ੍ਰਧਾਨ ਸ੍ਰੀਮਤੀ ਕੁਲਵਿੰਦਰ ਕੌਰ ਗੁਰਾਇਆ ਨੇ ਕਿਹਾ ਕਿ ਇਸ ਤੋਂ ਇਲਾਵਾ ਕਾਦੀਆਂ ਤੋਂ ਹੁਸਿਆਰਪੁਰ, ਸ੍ਰੀ ਹਰਗੋਬਿੰਦਪੁਰ, ਟਾਂਡਾ ਆਦਿ ਸਹਿਰਾਂ ਨੂੰ ਜਾਂਦੀ ਹੈ ਜਿਸ ਤੇ ਹਰ ਰੋਜ਼ ਹਜਾਰਾਂ ਲੋਕ ਆਪਣੇ ਕੰਮਾਂ ਲਈ ਉਕਤ ਸਹਿਰਾਂ ਨੂੰ ਜਾਂਦੇ ਹਨ ਅਤੇ ਇਸ ਸੜਕ ਤੋਂ ਹਜ਼ਾਰਾਂ ਦੀ ਤਦਾਦ ਵਿੱਚ ਸਕੂਲੀ ਬੱਚੇ ਵੀ ਲੰਘਦੇ ਹਨ ਅਤੇ ਆਪਣੇ ਸਕੂਲਾਂ ਵਿੱਚ ਵਿਦਿਆਰਥੀ ਪੜ੍ਹਨ ਲਈ ਜਾਂਦੇ ਹਨ ਇੱਥੇ ਕਈ ਵਿਦਿਆਰਥੀ ਸਕੂਲਾਂ ਦੀਆਂ ਬੱਸਾਂ ਵਿਚ ਵੀ ਪੜ੍ਹਨ ਲਈ ਉਹਨਾਂ ਨੂੰ ਸਕੂਲ ਆਉਣ ਜਾਣ ਲਈ ਸੜਕ ਟੁੱਟੀ ਹੋਣ ਕਰਕੇ ਲਈ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸ੍ਰੀਮਤੀ ਕੁਲਵਿੰਦਰ ਕੌਰ ਗੁਰਾਇਆ ਨੇ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਕਾਦੀਆਂ ਤੋਂ ਹਰਚੋਵਾਲ ਅਤੇ ਟਾਂਡਾ ਸ੍ਰੀ ਹਰਗੋਬਿੰਦਪੁਰ ਵਾਲੀਆਂ ਸੜਕਾਂ ਨੂੰ  ਇਸ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਜਾਂ ਇਸ ਨੂੰ ਰਿਪੇਅਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਉਹ ਮਲੀ ਪ੍ਰੇਸ਼ਾਨੀ ਤੋਂ ਬਚਾਇਆ ਜਾ ਸਕੇ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments