spot_img
Homeਮਾਝਾਗੁਰਦਾਸਪੁਰਬਲਜੀਤ ਸਿੰਘ ਵੱਲੋਂ ਬਤੌਰ ਹੈੱਡ ਟੀਚਰ ਅਹੁੱਦਾ ਸੰਭਾਲਿਆ *

ਬਲਜੀਤ ਸਿੰਘ ਵੱਲੋਂ ਬਤੌਰ ਹੈੱਡ ਟੀਚਰ ਅਹੁੱਦਾ ਸੰਭਾਲਿਆ *

 

*ਕਾਹਨੂੰਵਾਨ 11 ਜੁਲਾਈ ( ਸਲਾਮ ਤਾਰੀ ) *

* ਬਲਜੀਤ ਸਿੰਘ ਵੱਲੋਂ ਅੱਜ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਦਾਰਾਪੁਰ ਵਿਖੇ ਬਤੌਰ ਹੈੱਡ ਟੀਚਰ ਦਾ ਅਹੁੱਦਾ ਸੰਭਾਲ ਲਿਆ। ਜਿਕਰਯੋਗ ਹੈ ਕਿ ਬੀਤੇ ਦਿਨ ਸਿੱਖਿਆ ਵਿਭਾਗ ਪੰਜਾਬ ਵੱਲੋਂ ਬਦਲੀਆਂ ਕੀਤੀਆਂ ਗਈਆਂ ਸਨ। ਜਿਸ ਅਧੀਨ ਬਲਜੀਤ ਸਿੰਘ ਹੈੱਡ ਟੀਚਰ ਦੀ ਬਦਲੀ ਸਰਕਾਰੀ ਪ੍ਰਾਇਮਰੀ ਸਕੂਲ ਜਾਗੋਵਾਲ ਬੇਟ ਤੋਂ ਸਰਕਾਰੀ ਪ੍ਰਾਇਮਰੀ ਸਕੂਲ ਦਾਰਾਪੁਰ ਵਿਖੇ ਹੋਈ ਸੀ। ਅੱਜ ਹੈੱਡ ਟੀਚਰ ਬਲਜੀਤ ਸਿੰਘ ਵੱਲੋਂ ਆਪਣੇ ਬਦਲੀ ਵਾਲੇ ਸਟੇਸ਼ਨ ਵਿਖੇ ਜੁਆਇਨ ਕਰ ਲਿਆ ਗਿਆ। ਇਸ ਮੌਕੇ ਬੀ.ਪੀ.ਈ.ਓ. ਲਖਵਿੰਦਰ ਸਿੰਘ ਵੱਲੋਂ ਜੁਆਇਨ ਕਰਨ ਤੇ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਇੱਛਾਵਾਂ ਦਿੱਤੀਆਂ। ਇਸ ਦੌਰਾਨ ਹੈੱਡ ਟੀਚਰ ਬਲਜੀਤ ਸਿੰਘ ਨੇ ਕਿਹਾ ਕਿ ਉਹ ਆਪਣੀ ਡਿਊਟੀ ਇਮਾਨਦਾਰੀ ਨਾਲ ਕਰਦੇ ਹੋਏ ਸਕੂਲ ਦੇ ਵਿਕਾਸ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਸੈਂਟਰ ਮੈਡਮ ਪੂਨਮਜੋਤ ਕੌਰ , ਫ਼ਤਿਹ ਕੌਰ , ਸਿੱਖਿਆ ਪ੍ਰੋਵਾਈਡਰ ਪਰਮਜੀਤ , ਪੱਪਲਾ ਸ਼ੁਕਲਾ ਹਾਜ਼ਰ ਸਨ। *

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments