spot_img
Homeਮਾਝਾਗੁਰਦਾਸਪੁਰਭਾਜਪਾ ਦਾ ਇੱਕੋ ਮਕਸਦ ਸਾਰੇ ਧਰਮ, ਮਜ਼੍ਹਬ, ਕੌਮਾਂ ਆਪਸ ਵਿੱਚ ਮਿਲਜੁਲ ਕੇ...

ਭਾਜਪਾ ਦਾ ਇੱਕੋ ਮਕਸਦ ਸਾਰੇ ਧਰਮ, ਮਜ਼੍ਹਬ, ਕੌਮਾਂ ਆਪਸ ਵਿੱਚ ਮਿਲਜੁਲ ਕੇ ਪ੍ਰੇਮ ਨਾਲ ਰਹਿਣ : ਡਾ ਕਮਲ ਜੋਤੀ ਸ਼ਰਮਾ। 

ਕਾਦੀਆਂ 10 ਜੁਲਾਈ (ਸਲਾਮ ਤਾਰੀ ) :- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਪੋਕਸਮੈਨ ਡਾ ਕਮਲ ਜੋਤੀ ਸ਼ਰਮਾ ਨੇ ਅੱਜ ਈਦ ਮੌਕੇ ਜਮਾਤ ਅਹਿਮਦੀਆ ਦੇ ਹੈੱਡਕੁਆਟਰ ਦਫਤਰ ਵਿਖੇ ਜਾ ਕੇ ਜਮਾਤ ਅਹਿਮਦੀਆ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਈਦ ਦੀ ਵਧਾਈ ਦਿੱਤੀ। ਇਸ ਮੌਕੇ ਡਾ ਕਮਲ ਜੋਤੀ ਸ਼ਰਮਾ ਨੇ ਕਿਹਾ ਕਿ ਕੋਈ ਵੀ ਤਿਉਹਾਰ ਸਾਨੂੰ ਕਿਸੇ ਤਰ੍ਹਾਂ ਨਫ਼ਰਤ ਨਹੀਂ ਸਖਾਉਦਾ ਜਿਥੇ ਸਗੋਂ ਭਾਰਤ ਦੇਸ਼ ਦੇ ਤਿਓਹਾਰ ਪ੍ਰੇਮ ਭਾਵਨਾ ਅਤੇ ਸਾਂਝ ਦੇ ਪ੍ਰਤੀਕ ਹੁੰਦੇ ਹਨ ਉੱਥੇ ਸਾਨੂੰ ਆਪਸ ਵਿਚ ਮਿਲ ਮਲਾ ਕੇ ਆਪਸੀ ਭਾਈਚਾਰੇ ਨਾਲ ਰਹਿਣ ਲਈ ਪ੍ਰੇਰਨਾ ਦਿੰਦੇ ਹਨ। ਡਾ ਕਮਲ ਜੋਤੀ ਸ਼ਰਮਾ ਨੇ ਅੱਗੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦਾ ਇੱਕੋ ਹੀ ਮਕਸਦ ਹੈ ਕਿ ਭਾਰਤ ਦੇਸ਼ ਵਿੱਚ ਸਾਰੇ ਧਰਮ ਮਜ਼੍ਹਬ ਅਤੇ ਕੌਮਾਂ ਆਪਸ ਵਿੱਚ ਮਿਲਜੁਲ ਕੇ ਪ੍ਰੇਮ ਪਿਆਰ ਨਾਲ ਰਹਿਣ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ।    ਇਸ ਮੌਕੇ ਡਾ ਕਮਲ ਜੋਤੀ ਸ਼ਰਮਾ ਦੇ ਨਾਲ ਗੋਰੀ ਖੋਸਲਾ, ਨਰੇਸ਼ ਚੋਪੜਾ, ਕੁਲਦੀਪ ਸਿੰਘ ਕੀਪਾ, ਅੰਕਿਤ ਭਾਟੀਆ, ਗੌਰਵ ਸ਼ਰਮਾ, ਅਨੀਸ਼ ਬਲੱਗਣ, ਰਜਨੀਸ਼ ਮਹਾਜਨ, ਸੰਦੀਪ ਸ਼ਰਮਾ, ਮੋਨੂੰ, ਲੱਕੀ ਜਬਾਲੀਆ ਆਦਿ ਹਾਜ਼ਰ ਸਨ
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments