spot_img
Homeਮਾਝਾਗੁਰਦਾਸਪੁਰਪਨਬਸ/ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਲੁਧਿਆਣੇ ਮੀਟਿੰਗ ਕਰਕੇ ਸੰਘਰਸ਼ ਦਾ...

ਪਨਬਸ/ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਲੁਧਿਆਣੇ ਮੀਟਿੰਗ ਕਰਕੇ ਸੰਘਰਸ਼ ਦਾ ਫੈਸਲਾ ਕੀਤਾ ਗਿਆ*- *ਸੂਬਾ ਆਗੂ ਬਲਜੀਤ ਸਿੰਘ ਗਿੱਲ*

ਕਾਦੀਆ 11 ਜੁਲਾਈ)(ਸਲਾਮ ਤਾਰੀ)

ਅਜ ਪੰਜਾਬ ਰੋਡਵੇਜ਼ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਡਿਪੂ ਬਟਾਲਾ ਵਲੋਂ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੂਬਾ ਆਗੂ ਬਲਜੀਤ ਸਿੰਘ ਗਿੱਲ,ਪ੍ਰਧਾਨ ਪਰਮਜੀਤ ਸਿੰਘ ਕੌਹਾੜ, ਜਰਨਲ ਸਕੱਤਰ ਜਗਦੀਪ ਸਿੰਘ ਦਾਲਮ, ਸੀ ਮੀਤ ਪ੍ਰਧਾਨ ਪ੍ਰਦੀਪ ਕੁਮਾਰ ਸ਼ਰਮਾ, ਜੁਆਇੰਟ ਸਕੱਤਰ ਹਰਵਿੰਦਰ ਸਿੰਘ ਰਿਆਘ ਨੇ ਕਿਹਾ ਕਿ ਯੂਨੀਅਨ ਵਲੋਂ ਬੀਤੇ ਕੱਲ੍ਹ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਕਰਕੇ ਸਰਕਾਰ ਵਲੋਂ ਮੁਲਾਜ਼ਮ ਮਾਰੂ ਅਤੇ ਵਿਭਾਗਾਂ ਨੂੰ ਖਤਮ ਕਰਨ ਦੀਆਂ ਨੀਤੀਆਂ ਖਿਲਾਫ ਅਤੇ ਹੱਕੀ ਮੰਗਾਂ ਲਈ ਚਰਚਾ ਕੀਤੀ ਗਈ ਜਿਸ ਵਿੱਚ ਪੰਜਾਬ ਦੇ ਪਨਬੱਸ ਅਤੇ PRTC ਦੇ 27 ਡਿਪੂਆਂ ਦੀਆਂ ਕਮੇਟੀਆਂ ਸਮੇਤ ਪੀ ਆਰ ਟੀ ਸੀ ਦੇ ਆਜ਼ਾਦ ਯੂਨੀਅਨ ਦੇ ਸੰਘਰਸ਼ਾਂ ਦੋਰਾਨ ਕੱਢੇ ਮੁਲਾਜ਼ਮਾਂ ਅਤੇ ਪਨਬੱਸ ਦੇ ਰਿਪੋਰਟਾਂ ਵਾਲੇ ਮੁਲਾਜ਼ਮਾਂ ਨੇ ਭਾਗ ਲਿਆ ਇਸ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਨੂੰ ਪ੍ਰਵਾਨ ਕਰਨ ਦੀ ਥਾਂ ਤੇ ਮੌਜੂਦਾ ਆਪ ਸਰਕਾਰ ਵਲੋਂ ਟਰਾਂਸਪੋਰਟ ਦੇ ਕੱਚੇ ਮੁਲਾਜ਼ਮਾਂ ਨੂੰ ਹਰ ਮਹੀਨੇ ਤਨਖਾਹ ਲਈ ਵੀ ਸੰਘਰਸ਼ ਕਰਨਾ ਪੈਂਦਾ ਹੈ 12-14 ਘੰਟੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਮਹੀਨਾ ਮਹੀਨਾ ਲੇਟ ਅਤੇ ਸੰਘਰਸ਼ ਕਰਕੇ ਤਨਖ਼ਾਹ ਲੈਣੀ ਪੈਂਦੀ ਹੈ ਇਸ ਮਹੀਨੇ ਵੀ 11 ਜੁਲਾਈ ਨੂੰ ਗੇਟ ਰੈਲੀਆਂ ਅਤੇ 13 ਜੁਲਾਈ ਨੂੰ ਬੱਸ ਸਟੈਂਡ ਬੰਦ ਕਰਨ ਦਾ ਪ੍ਰੋਗਰਾਮ ਮਜਬੂਰੀ ਵਿੱਚ ਯੂਨੀਅਨ ਨੂੰ ਉਲੀਕਣਾ ਪੈ ਰਿਹਾ ਹੈ ਅਤੇ ਜੇਕਰ ਫੇਰ ਵੀ ਤਨਖਾਹਾਂ ਨਹੀਂ ਆਉਂਦੀ ਤਾਂ ਰੋਡ ਬਲੋਕ ਕਰਨ ਸਮੇਤ ਤਿੱਖੇ ਸੰਘਰਸ਼ ਕਰਨ ਤੋਂ ਯੂਨੀਅਨ ਪਿੱਛੇ ਨਹੀਂ ਹਟੇਗੀ ।

ਚੈਅਰਮੈਨ ਰਜਿੰਦਰ ਸਿੰਘ,ਮੀਤ ਪ੍ਰਧਾਨ ਗੋਰਵ ਸ਼ਰਮਾ,ਕੈਸ਼ੀਅਰ ਜਗਰੂਪ ਸਿੰਘ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਸਰਕਾਰੀ ਵਿਭਾਗਾਂ ਨੂੰ ਬਚਾਉਣ ਟਰਾਸਪੋਰਟ ਮਾਫੀਆ ਖਤਮ ਕਰਨ ਘਰ ਘਰ ਪੱਕਾ ਰੋਜ਼ਗਾਰ ਦੇਣ ਦੇ ਵਾਅਦੇ ਕੀਤੇ ਗਏ ਸਨ ਪ੍ਰੰਤੂ ਸਰਕਾਰ ਦੇ ਇਹਨਾਂ ਦਾਅਵਿਆਂ ਦੀ ਫੂਕ 3 ਮਹੀਨਿਆਂ ਵਿੱਚ ਹੀ ਨਿਕਲਦੀ ਨਜ਼ਰ ਆਉਂਦੀ ਹੈ ਕਿਉਂਕਿ ਪਨਬੱਸ ਵਿੱਚ ਨਵੀਂ ਭਰਤੀ ਆਊਟਸੋਰਸਿੰਗ ਤੇ ਕਰਨ ਦੀ ਤਿਆਰੀ ਤੋਂ ਸਾਬਿਤ ਹੁੰਦਾ ਹੈ ਕਿ ਪੰਜਾਬ ਦੇ ਨੋਜੁਆਨਾਂ ਨੂੰ ਪੱਕਾ ਰੋਜ਼ਗਾਰ ਦੇਣ ਦਾ ਵਾਅਦਾ ਕੇਵਲ ਚੋਣਾਵੀ ਸਟੰਟ ਸਨ ਦੂਸਰੇ ਪਾਸੇ ਪ੍ਰਾਈਵੇਟ ਨਜਾਇਜ਼ ਬੱਸਾ ਬੰਦ ਕਰਨ ਜਾ ਸਰਕਾਰੀ ਟਰਾਂਸਪੋਰਟ ਨੂੰ ਵਧਾਉਣ ਦੀ ਥਾਂ ਤੇ ਪੀ ਆਰ ਟੀ ਸੀ ਵਿੱਚ ਪ੍ਰਾਈਵੇਟ ਮਾਲਕਾਂ ਦੀਆਂ ਬੱਸਾਂ ਕਿਲੋਮੀਟਰ ਸਕੀਮ ਤਹਿਤ ਪਾਈਆਂ ਜਾ ਰਹੀਆਂ ਹਨ ਜਿਸ ਦਾ ਮਹਿਕਮੇ ਨੂੰ ਲੱਗਭੱਗ ਪੰਜ ਸਾਲਾਂ ਵਿੱਚ 60-65 ਲੱਖ ਰੁਪਏ ਦਾ ਨੁਕਸਾਨ ਹੈ ਅਤੇ ਬੱਸ ਫੇਰ ਪ੍ਰਾਈਵੇਟ ਮਾਲਕ ਦੀ ਹੈ ਜ਼ੋ ਕਿ ਸਰਕਾਰੀ ਪਰਮਿਟ ਤੇ ਵਿਭਾਗ ਦੀ ਨਜਾਇਜ਼ ਲੁੱਟ ਹੈ ਇਸ ਲਈ ਯੂਨੀਅਨ ਵਲੋਂ ਸਮੇਂ ਸਮੇਂ ਤੇ ਵਿਭਾਗ ਨੂੰ ਬਚਾਉਣ ਲਈ ਅਤੇ ਹੱਕੀ ਮੰਗਾਂ ਜਿਵੇਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਰਿਪੋਰਟਾਂ ਵਾਲੇ ਮੁਲਾਜ਼ਮਾਂ ਨੂੰ ਬਹਾਲ ਕਰਨ, ਸੰਘਰਸ਼ਾਂ ਦੋਰਾਨ ਕੱਢੇ ਮੁਲਾਜ਼ਮਾਂ ਨੂੰ ਬਹਾਲ ਕਰਨਾ,ਅਤੇ ਬਿਨਾਂ ਸ਼ਰਤ ਡਿਊਟੀ ਪਾਇਆ ਜਾਵੇ, ਤਨਖ਼ਾਹ ਵਾਧਾ ਸਾਰੇ ਮੁਲਾਜ਼ਮਾਂ ਨੂੰ ਬਰਾਬਰ ਦੇਣ, ਕਿਲੋਮੀਟਰ ਸਕੀਮ ਬੱਸਾਂ ਬੰਦ ਕਰਨ, ਠੇਕੇਦਾਰੀ ਸਿਸਟਮ ਤੇ ਭਰਤੀ ਬੰਦ ਕਰਨ ਅਤੇ ਅਡਵਾਂਸ ਬੁੱਕਰ ਤੇ ਤਨਖਾਹ ਦਾ ਵਾਧਾ ਲਾਗੂ ਕਰਨਾ ਅਤੇ ਵਰਕਸ਼ਾਪ ਦੀ ਮੰਗ ਸਕਿਲੱਡ ਤੋਂ ਹਾਈ ਸਕਿਲੱਡ ਲਾਗੂ ਕਰਨਾ ਆਦਿ ਮੰਗਾਂ ਤੇ ਮੌਜੂਦਾ ਸਰਕਾਰ ਅਤੇ ਅਫਸਰਾਂ ਦੇ ਰਵਈਏ ਨੂੰ ਦੇਖਦਿਆਂ ਹੋਈਆਂ ਐਕਸ਼ਨ ਉਲੀਕੇ ਗਏ ਜਿਨ੍ਹਾਂ ਬਾਰੇ ਕੱਲ੍ਹ ਨੂੰ ਗੇਟ ਰੈਲੀਆਂ ਵਿੱਚ ਐਲਾਨ ਕੀਤਾ ਜਾਵੇਗਾ ।
ਮੀਟਿੰਗ ਵਿਚ ਮੌਜੂਦ ਵਰਕਸ਼ਾਪ ਪ੍ਰਧਾਨ ਅਵਤਾਰ ਸਿੰਘ,ਸੈਕਟਰੀ ਰਮਨ ਭਗਤ,ਨਿਸ਼ਾਨ ਸਿੰਘ ਅੱਤੇਪੁਰ ਨੇ ਕਿਹਾ ਕਿ ਸੰਘਰਸ ਦੌਰਾਨ ਕੱਢੇ ਗਏ ਵਰਕਰਾਂ ਨੂੰ ਬਿਨਾ ਕਿਸੇ ਹਲਫ਼ੀਆ ਬਿਆਨ ਦੇ ਅਤੇ ਤਨਖਾਹ ਵਿੱਚ ਹੋਏ ਵਾਧੇ ਦੀ ਤਨਖਾਹ ਦੇ ਕੇ ਬਹਾਲ ਕੀਤਾ ਜਾਵੇ ਤੇ ਪੰਜਾਬ ਰੋਡਵੇਜ਼ ਤੇ ਪੀ ਆਰ ਟੀ ਸੀ ਦੇ ਵਰਕਰਾਂ ਨਾਲ ਮਿਲ ਕੇ ਮੋਢੇ ਨਾਲ ਮੋਢਾ ਲਾ ਕੇ ਉਲੀਕੇ ਪ੍ਰੋਗਰਾਮ ਵਿੱਚ ਬਰਾਬਰ ਸਾਥ ਦੇਕੇ ਸੰਘਰਸ ਕਰਨ ਲਈ ਕਿਹਾ ਤੇ ਕਿੱਲੋ ਮੀਟਰ ਸਕੀਮ ਦੀ ਬੱਸਾਂ ਦਾ ਵਿਰੋਧ ਕੀਤਾ ਗਿਆ।ਇਸ ਮੋਕੇ ਤੇ ਦਫਤਰੀ ਸਕੱਤਰ ਭੁਪਿੰਦਰ ਸਿੰਘ,ਸਕੱਤਰ ਰਾਜਬੀਰ ਸਿੰਘ,ਜਗਦੀਪ ਮੱਲੀ,ਕੰਵਲ ਕਲਾਨੌਰ,ਜਗਦੀਪ ਧਾਰੋਵਾਲੀ,ਗੁਰਸ਼ਰਨਦੀਪ ਵਿੱਠਵਾ,ਸਤਵੰਤ ਸਹਾਏਪੁਰ,ਮਨਜੀਤ ਨੱਤਮੋਕਲ,ਪਰਮਜੀਤ ਠੱਕਰਵਾਲ,ਸਾਬੀ ਫਤਿਹਗ੍ਹੜ,ਆਦਿ ਹਾਜ਼ਰ ਸਨ।

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments