spot_img
Homeਮਾਝਾਗੁਰਦਾਸਪੁਰਸ਼ਹੀਦ ਭਗਤ ਸਿੰਘ ਕ੍ਰਿਕਟ ਕਲੱਬ ਕਾਦੀਆਂ ਵੱਲੋਂ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਸਮਾਪਤ

ਸ਼ਹੀਦ ਭਗਤ ਸਿੰਘ ਕ੍ਰਿਕਟ ਕਲੱਬ ਕਾਦੀਆਂ ਵੱਲੋਂ ਤਿੰਨ ਰੋਜ਼ਾ ਕ੍ਰਿਕਟ ਟੂਰਨਾਮੈਂਟ ਸਮਾਪਤ

ਕਾਦੀਆ 10 ਜੁਲਾਈ (ਸਲਾਮ ਤਾਰੀ)

ਸ਼ਹੀਦ ਭਗਤ ਸਿੰਘ ਕ੍ਰਿਕਟ ਕਲੱਬ ਕਾਦੀਆਂ ਵੱਲੋਂ ਤੀਸਰਾ ਕ੍ਰਿਕਟ ਟੂਰਨਾਮੈਂਟ ਸਥਾਨਕ ਸਿੱਖ ਨੈਸ਼ਨਲ ਕਾਲਜ ਗਰਾਊਂਡ ਦੇ ਵਿੱਚ ਕਰਵਾਇਆ ਗਿਆ।ਜਿਸ ਵਿੱਚ ਵਿਸੇਸ਼ ਤੌਰ ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਸਰਦਾਰ ਗੁਰਇਕਬਾਲ ਸਿੰਘ ਮਾਹਲ ਅਤੇ ਉਨ੍ਹਾਂ ਦੇ ਨਾਲ ਕੌਂਸਲਰ ਸਰਬਜੀਤ ਸਿੰਘ ਭੱਤੂ ਮਾਹਲ , ਕੌਂਸਲਰ ਸੁਖਰਾਜ ਕੋਰ ਮਾਹਲ ,ਕੌਂਸਲਰ ਹਰਪ੍ਰੀਤ ਸਿੰਘ ਮਾਹਲ , ਕੌਂਸਲਰ ਗੁਰਬਿੰਦਰ ਸਿੰਘ ਲਾਡੀ ਮਾਹਲ ,ਪ੍ਰੇਮ ਸਿੰਘ ਘੁੰਮਣ,ਸਾਬਕਾ ਐਮਸੀ ਵਿਜੇ ਕੁਮਾਰ, ਸਾਬਕਾ ਐਮ ਸੀ ਰਜੇਸ਼ ਕੁਮਾਰ ,ਸਾਬਕਾ ਐਮਸੀ ਗਿੰਨੀ ਭਾਟੀਆ ,ਕੌਂਸਲਰ ਅਸ਼ੋਕ ਕੁਮਾਰ ਸਮੇਤ ਸਾਥੀਆਂ ਨੇ ਸ਼ਿਰਕਤ ਕੀਤੀ ।ਇਸ ਮੌਕੇ ਸਰਦਾਰ ਗੁਰਇਕਬਾਲ ਸਿੰਘ ਮਾਹਲ ਦੇ ਵੱਲੋਂ ਕ੍ਰਿਕਟ ਟੂਰਨਾਮੈਂਟ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਰੀਬਨ ਕੱਟ ਕੇ ਇਸ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਗਈ ਅਤੇ ਸਾਰੇ ਹੀ ਖਿਡਾਰੀਆਂ ਦੇ ਨਾਲ ਮੁਲਾਕਾਤ ਕੀਤੀ ਗਈ ਅਤੇ ਕਰਵਾਏ ਗਏ ਇਸ ਕ੍ਰਿਕਟ ਟੂਰਨਾਮੈਂਟ ਨੂੰ ਲੈ ਕੇ ਸ਼ਹੀਦ ਭਗਤ ਸਿੰਘ ਕ੍ਰਿਕਟ ਕਲੱਬ ਕਾਦੀਆਂ ਦੇ ਸਮੂਹ ਮੈਂਬਰਾਂ ਤੇ ਆਈਆਂ ਹੋਈਆਂ ਟੀਮਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਗੁਰਇਕਬਾਲ ਸਿੰਘ ਮਾਹਲ ਨੇ ਕਲੱਬ ਵੱਲੋਂ ਕਰਵਾਏ ਗਏ ਇਸ ਟੂਰਨਾਮੈਂਟ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਆਪਣੇ ਵੱਲੋਂ ਇਸੇ ਤਰ੍ਹਾਂ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਸੁਨੀਲ ਜਬਾਲੀਆਂ ਨੇ ਦੱਸਿਆ ਕਿ ਇਸ ਮੈਚ ਚ ਕੁੱਲ 32 ਟੀਮਾਂ ਨੇ ਭਾਗ ਲਿਆ।ਤੇ ਅਖੀਰਲੇ ਦਿਨ ਫਾਈਨਲ ਮੈਚ ਦੌਰਾਨ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਛੇਹਰਟਾ ਨੂੰ 25 ਹਜ਼ਾਰ ਰੁਪਏ ਨਗਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਤ ਕੀਤਾ ਜਾਵੇਗਾ ।ਇਸੇ ਤਰ੍ਹਾਂ ਦੂਸਰੇ ਨੰਬਰ ਤੇ ਆਉਣ ਵਾਲੀ ਟੀਮ ਦੀਨਾਨਗਰ ਨੂੰ 11 ਹਜ਼ਾਰ ਰੁਪਏ ਨਗਦ ਇਨਾਮ ਅਤੇ ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਹਰ ਮੈਚ ਦੇ ਵਿਚ ਮੈਨ ਆਫ ਦਾ ਮੈਚ ਦਿੱਤਾ ਗਿਆ।ਅਖੀਰ ਵਿੱਚ ਗੁਰਇਕਬਾਲ ਸਿੰਘ ਮਾਹਲ ਦੇ ਵੱਲੋਂ ਸਮੂਹ ਖਿਡਾਰੀਆਂ ਸਮੇਤ ਕਲੱਬ ਦੇ ਮੈਂਬਰਾਂ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਕਲੱਬ ਦੇ ਪ੍ਰਧਾਨ ਸੁਨੀਲ ਜਬਾਲੀਆ ਸਮੇਤ ਸਮੂਹ ਮੈਂਬਰਾਂ ਨੇ ਵਿਸ਼ੇਸ਼ ਤੌਰ ਤੇ ਪਹੁੰਚੇ ਗੁਰਇਕਬਾਲ ਸਿੰਘ ਮਾਹਲ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਤੇ ਧੰਨਵਾਦ ਕੀਤਾ।
ਇਸ ਦੌਰਾਨ ਪ੍ਰੈੱਸ ਯੂਨੀਅਨ ਕਾਦੀਆਂ ਦੇ ਪ੍ਰਧਾਨ ਗੁਰਦਿਲਬਾਗ ਸਿੰਘ ਨੀਟਾ ਮਾਹਲ ਦੇ ਵਲੋਂ ਆਪਣੇ ਸਾਥੀਆਂ ਸਮੇਤ ਇਸ ਕ੍ਰਿਕਟ ਟੂਰਨਾਮੈਂਟ ਵਿਚ ਪਹੁੰਚ ਕੇ ਸ਼ਿਰਕਤ ਕੀਤੀ ਅਤੇ ਕਲੱਬ ਦੇ ਮੈਂਬਰਾਂ ਵੱਲੋਂ ਪਹੁੰਚਣ ਤੇ ਮੈਂਬਰਾਂ ਨੂੰ ਟਰਾਫੀਆ ਦੇ ਕੇ ਸਨਮਾਨਤ ਕੀਤਾ ਗਿਆ ।ਇਸ ਮੌਕੇ ਕਲੱਬ ਦੇ ਪ੍ਰਧਾਨ ਸੁਨੀਲ ਜਬਾਲੀਆ ,ਰਾਜ ਕੁਮਾਰ ਰਾਜੂ, ਬੰਸੀ ਲਾਲ ਗੱਬਰ ,ਅਜੇ ਕੁਮਾਰ, ਜੌਨਸਨ ,,ਪੂਰੀ, ਸਾਹਿਲ, ਧਰਮਪਾਲ ਬਿੱਲਾ, ਗੋਪੀ, ਭੋਲੂ, ਸੋਨੂੰ, ਸਰਵਨ, ਗੁਲਾਬ, ਬਾਬਾ ਰਾਜਬੀਰ ,ਅੰਕੁਸ਼, ਨਿਤਿਨ, ਰੈਂਬੋ, ਵਰੁਣ ਜੰਬਾ, ਤਰੁਣ ਜੰਬਾ , ਜਤਿੰਦਰ, ਟਾਕ, ਆਦਿ ਹਾਜ਼ਰ ਸਨ ।

 

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments