ਜਗਰਾਉ 22 ਜੂਨ ( ਰਛਪਾਲ ਸਿੰਘ ਸ਼ੇਰਪੁਰੀ ) :- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਸਬੰਧੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਜੋ ਸੂਬਾ ਪੱਧਰੀ ਰੋਸ ਪ੍ਰਦਰਸ਼ਨ 28 ਜੂਨ ਦਿਨ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਡਾਇਰੈਕਟਰ ਦੇ ਦਫ਼ਤਰ ਅੱਗੇ ਕੀਤਾ ਜਾ ਰਿਹਾ ਹੈ , ਉਸ ਧਰਨੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ ਤੇ ਵੱਡੀ ਗੱਲ ਵਿੱਚ ਵਰਕਰਾਂ ਤੇ ਹੈਲਪਰਾਂ ਇਥੋਂ ਚੰਡੀਗੜ੍ਹ ਜਾਣਗੀਆਂ । ਉਪਰੋਕਤ ਜਾਣਕਾਰੀ ਯੂਨੀਅਨ ਦੇ ਜ਼ਿਲਾ ਪ੍ਰਧਾਨ ਗੁਰਅੰਮ੍ਰਿਤ ਕੋਰ ਲੀਹਾ ਅਤੇ ਬਲਾਕ ਪ੍ਰਧਾਨ ਮਨਜੀਤ ਕੋਰ ਬਰਸਾਲ ਨੇ ਦਿੱਤੀ । ਉਹਨਾਂ ਮੰਗ ਕੀਤੀ ਕਿ ਐਨ ਜੀ ਓ ਅਧੀਨ ਆਉਂਦੇ ਬਲਾਕਾਂ ਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਪਿਛਲੇਂ ਤਿੰਨ ਮਹੀਨਿਆਂ ਦਾ ਰੁਕਿਆ ਪਿਆ ਮਾਣਭੱਤਾ ਦਿੱਤਾ ਜਾਵੇ । ਨਵੀਂ ਭਰਤੀ ਦੌਰਾਨ ਮਿੰਨੀ ਆਂਗਣਵਾੜੀ ਵਰਕਰਾਂ ਨੂੰ ਪੂਰੀ ਵਰਕਰ ਦਾ ਦਰਜ਼ਾ ਦੇਣ ਦੀ ਵਿਵਸਥਾ ਕੀਤੀ ਜਾਵੇ । ਜੇਕਰ ਕਿਸੇ ਵਰਕਰ ਹੈਲਪਰ ਦੀ ਮੌਤ ਹੁੰਦੀ ਹੈ ਤਾਂ ਉਸ ਦੇ ਆਸ਼ਰਿਤ ਨੂੰ ਨੋਕਰੀ ਦੇਣ ਲਈ ਵਾਰਸ ਦਾ ਸਰਟੀਫਿਕੇਟ ਸੀ ਡੀ ਪੀ ਓ ਵੱਲੋਂ ਜਾਰੀ ਕੀਤਾ ਜਾਵੇ । ਜਿਹੜੀਆਂ ਵਰਕਰਾਂ ਕਿਸੇ ਮਜ਼ਬੂਰੀ ਦੇ ਕਾਰਨ ਕਿਸੇ ਹੋਰ ਥਾਂ ਰਹਿੰਦੀਆਂ ਹਨ ਤੇ ਉਹਨਾਂ ਦੇ ਸੈਂਟਰ ਦੂਰ ਪੈਂਦੇ ਹਨ , ਉਹਨਾਂ ਨੂੰ ਵੀ ਬਦਲੀ ਦਾ ਮੌਕਾ ਦਿੱਤਾ ਜਾਵੇ । ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਹਰਿਆਣਾ ਪੈਟਰਨ ਤੇ ਮਾਣ ਭੱਤਾ ਦਿੱਤਾ ਜਾਵੇ ਤੇ ਜਿਹੜੇ ਪੈਸੇ ਪੰਜਾਬ ਸਰਕਾਰ ਅਕਤੂਬਰ 2018 ਤੋਂ ਵਰਕਰਾਂ ਤੇ ਹੈਲਪਰਾਂ ਦੇ ਨੱਪੀ ਬੈਠੀ ਹੈ , ਉਹ ਦਿੱਤੇ ਜਾਣ । ਇਸ ਮੌਕੇ ਯੂਨੀਅਨ ਦੀਆਂ ਆਗੂ ਭਰਭਿੰਦਰ ਕੌਰ ਰਸੂਲਪੁਰ ਸੀਨੀਅਰ ਮੀਤ ਪ੍ਰਧਾਨ ਸਿੱਧਵਾਂ ਬੇਟ , ਕਰਮਜੀਤ ਕੌਰ ਸਦਰਪੁਰਾ ਜਨਰਲ ਸਕੱਤਰ , ਜਸਵੀਰ ਕੌਰ ਬਲੀਪੁਰ ਸਹਾਇਕ ਸਕੱਤਰ , ਗੁਰਚਰਨ ਕੌਰ ਭੂੰਦੜੀ ਪ੍ਰਚਾਰ ਸਕੱਤਰ,ਸਰਬਜੀਤ ਕੌਰ ਵਿਰਕ ਪ੍ਰੈਸ ਸਕੱਤਰ , ਭੁਪਿੰਦਰ ਕੌਰ,ਅੱਕੂਵਾਲ ਐਡੀਟਰ , ਪਰਮਜੀਤ ਕੌਰ ਬੁਜਰਗ ਸਰਕਲ ਪ੍ਰਧਾਨ ਅਤੇ ਅਮਰਜੀਤ ਕੌਰ ਬਣੀਏਵਾਲ ਸਰਕਲ ਪ੍ਰਧਾਨ ਆਦਿ ਮੌਜੂਦ ਸਨ ।
28 ਜੂਨ ਨੂੰ ਚੰਡੀਗੜ੍ਹ ਵਿਖੇ ਡਾਇਰੈਕਟਰ ਦੇ ਦਫ਼ਤਰ ਅੱਗੇ ਕੀਤੇ ਜਾ ਰਹੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਦੀਆਂ ਤਿਆਰੀਆਂ ਮੁਕੰਮਲ
RELATED ARTICLES