spot_img
Homeਮਾਝਾਗੁਰਦਾਸਪੁਰਸਰਕਾਰੀ ਪ੍ਰਾਇਮਰੀ ਸਕੂਲ ਚਾਹਲ ਕਲਾਂ ਦੀ ਨਵਪ੍ਰੀਤ ਕੌਰ ਵੱਲੋਂ ਪੰਜਵੀਂ ਦੀ ਪ੍ਰੀਖਿਆ...

ਸਰਕਾਰੀ ਪ੍ਰਾਇਮਰੀ ਸਕੂਲ ਚਾਹਲ ਕਲਾਂ ਦੀ ਨਵਪ੍ਰੀਤ ਕੌਰ ਵੱਲੋਂ ਪੰਜਵੀਂ ਦੀ ਪ੍ਰੀਖਿਆ ਵਿੱਚ ਬਲਾਕ ਪੱਧਰ ਤੇ ਪਹਿਲਾਂ ਸਥਾਨ ਪ੍ਰਾਪਤ ਕੀਤਾ

ਬਟਾਲਾ 7 ਜੁਲਾਈ ( ਸਲਾਮ ਤਾਰੀ ) ਅੱਜ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਚਾਹਲ ਕਲਾਂ ਵਿਖੇ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲਾ 1 ਜਸਵਿੰਦਰ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਰਚ 2022 ਵਿੱਚ ਲਈ ਗਈ ਪੰਜਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਵਿੱਚੋਂ ਬਲਾਕ ਬਟਾਲਾ – 1 ਵਿੱਚੋ ਬਲਾਕ ਪੱਧਰ ਤੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਬੱਚੀ ਨਵਪ੍ਰੀਤ ਕੌਰ ਨੂੰ ਸਨਮਾਨ ਚਿੰਨ੍ਹ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਤੇ ਬਲਾਕ ਸਿੱਖਿਆ ਅਫ਼ਸਰ ਨੇ ਆਏ ਹੋਏ ਮਾਪਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਬੱਚਿਆਂ ਦੀ ਪੜ੍ਹਾਈ ਵਿੱਚ ਪੂਰਨ ਸਹਿਯੋਗ ਲਈ ਪ੍ਰੇਰਿਤ ਕੀਤਾ ਅਤੇ ਸਕੂਲ ਦੇ ਸਟਾਫ਼ ਵੱਲੋਂ ਕਰਵਾਈ ਗਈ ਮਿਹਨਤ ਤੇ ਸ਼ਾਬਾਸੀ ਦਿੱਤੀ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਬਿਹਤਰੀਨ ਸਕੂਲ ਹਨ। ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾ ਕੇ ਸਰਕਾਰ ਦੁਆਰਾ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਫ਼ਾਇਦਾ ਉਠਾਉਣ। ਇਸ ਮੌਕੇ ਤੇ ਸੈਂਟਰ ਹੈੱਡ ਟੀਚਰ ਵਿਨੋਦ ਸ਼ਰਮਾ,ਹੈੱਡ ਟੀਚਰ ਖੁਸ਼ਵੰਤ ਸਿੰਘ, ਸਕੂਲ ਹੈੱਡ ਟੀਚਰ ਰਛਪਾਲ , ਜ਼ਿਲ੍ਹਾ ਮੀਡੀਆ ਇੰਚਾਰਜ ਗਗਨਦੀਪ ਸਿੰਘ, ਬੀ.ਐਮ.ਟੀ. ਰਾਮ ਸਿੰਘ, ਜਤਿੰਦਰ ਸਿੰਘ , ਜਸਪਾਲ ਸਿੰਘ ਤੇ ਸਕੂਲ ਦਾ ਸਟਾਫ਼ ਮੈਡਮ ਰਜਨੀ ਬਾਲਾ,ਮੈਡਮ ਰੇਖਾ ਸ਼ਰਮਾ,ਮੈਡਮ ਜਤਿੰਦਰ ਕੌਰ ਅਤੇ ਮੈਡਮ ਹਰਜੀਤ ਕੌਰ ਵੀ ਹਾਜ਼ਰ ਸਨ।*

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments