spot_img
Homeਮਾਝਾਗੁਰਦਾਸਪੁਰਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਧਾਰਮਿਕ ਸਮਾਗਮ ਕਰਵਾਇਆ *

ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਧਾਰਮਿਕ ਸਮਾਗਮ ਕਰਵਾਇਆ *

 

*ਬਟਾਲਾ 07 ਜੁਲਾਈ (ਸਲਾਮ ਤਾਰੀ )*ਅੱਜ ਸਰਕਾਰੀ ਸਮਾਰਟ ਪ੍ਰਾਇਮਰੀ ਸਕੂਲ ਜੈਤੋਸਰਜਾ ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਬਟਾਲਾ 1 ਜਸਵਿੰਦਰ ਸਿੰਘ ਨੇ ਸਕੂਲ ਵਿੱਚ ਨਵੇਂ ਉਸਾਰੇ ਕਮਰੇ ਦਾ ਉਦਘਾਟਨ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਬੀ.ਪੀ.ਈ.ਓ. ਜਸਵਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਬੱਚਿਆਂ ਨੂੰ ਹਰ ਪੱਖੋਂ ਮਿਹਨਤ ਕਰਵਾ ਕੇ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਦੇ ਹਨ। ਉਨ੍ਹਾਂ ਸਕੂਲ ਮੁੱਖੀ ਤੇ ਸਟਾਫ਼ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਪ੍ਰਸੰਸਾ ਕੀਤੀ। ਇਸ ਦੌਰਾਨ ਸਰਪੰਚ ਬਲਰਾਜ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਟਾਫ਼ ਬਹੁਤ ਮਿਹਨਤੀ ਹਨ ਜੋ ਕਿ ਸਕੂਲ ਦੀ ਨੁਹਾਰ ਬਦਲਣ ਲਈ ਹਰ ਪੱਖੋਂ ਯਤਨ ਕਰਦੇ ਰਹਿੰਦੇ ਹਨ। ਉਨ੍ਹਾਂ ਭਵਿੱਖ ਵਿੱਚ ਹਰ ਤਰਾਂ ਦੀ ਮਦਦ ਦਾ ਭਰੋਸਾ ਦਿੱਤਾ। ਇਸ ਦੌਰਾਨ ਸੈਂਟਰ ਮੁੱਖ ਅਧਿਆਪਕ ਵਿਨੋਦ ਸ਼ਰਮਾ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਰਵਿੰਦਰ ਸਿੰਘ , ਸੈਂਟਰ ਮੁੱਖ ਅਧਿਆਪਕ ਅਰਵਿੰਦਰਪਾਲ ਸਿੰਘ , ਸੈਂਟਰ ਮੁੱਖ ਅਧਿਆਪਕ ਜਸਵਿੰਦਰ ਸਿੰਘ , ਮੀਡੀਆ ਇੰਚਾਰਜ ਗਗਨਦੀਪ ਸਿੰਘ , ਬੀ.ਐਮ.ਟੀ. ਰਾਮ ਸਿੰਘ , ਜਤਿੰਦਰ ਸਿੰਘ , ਹੈੱਡ ਟੀਚਰ ਖੁਸ਼ਵੰਤ ਸਿੰਘ , ਹੈੱਡ ਟੀਚਰ ਰਛਪਾਲ ਸਿੰਘ , ਅਧਿਆਪਕ ਸੰਜੀਵ ਵਰਮਾ , ਜਸਪਾਲ ਸਿੰਘ , ਲਖਬੀਰ ਸਿੰਘ , ਮੈਡਮ ਰੂਪ ਕੌਰ , ਕਮਲੇਸ਼ ਕੁਮਾਰੀ , ਸਨਦੀਪ ਕੌਰ , ਵਰਿੰਦਰ ਕੌਰ , ਪਰਮਜੀਤ ਕੌਰ , ਹਰਪ੍ਰੀਤ ਸਿੰਘ , ਅਮਿਤ ਸਿੰਘ , ਬਰਿੰਦਰ ਪੱਡਾ, ਜਸਵਿੰਦਰ ਸਿੰਘ , ਜਸਪਾਲ ਸਿੰਘ , ਅਵਤਾਰ ਸਿੰਘ , ਮੈਂਬਰ ਬਲਦੇਵ ਸਿੰਘ , ਦਲਬੀਰ ਸਿੰਘ , ਡਾ. ਹੀਰਾ ਸਿੰਘ , ਪਦਮ ਸਿੰਘ , ਸਰਬਜੀਤ ਸਿੰਘ ਆਦਿ ਹਾਜ਼ਰ ਸਨ। *

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments