spot_img
Homeਮਾਝਾਗੁਰਦਾਸਪੁਰਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਨਵੇਂ ਵਿੱਦਿਅਕ ਵਰ੍ਹੇ ਦਾ ਪ੍ਰਾਸਪੈਕਟ ਜਾਰੀ ,...

ਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਨਵੇਂ ਵਿੱਦਿਅਕ ਵਰ੍ਹੇ ਦਾ ਪ੍ਰਾਸਪੈਕਟ ਜਾਰੀ , ਦਾਖ਼ਲੇ ਹੋਏ ਆਰੰਭ

ਕਾਦੀਆਂ 5 ਜੁਲਾਈ (ਸਲਾਮ ਤਾਰੀ)
ਸਿੱਖ ਐਜੂਕੇਸ਼ਨਲ ਸੁਸਾਇਟੀ ਚੰਡੀਗਡ਼੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਵੱਲੋਂ ਨਵੇਂ ਵਿੱਦਿਅਕ ਵਰ੍ਹੇ 2022 – 23ਦਾ ਪ੍ਰਾਸਪੈਕਟਸ ਵੇਰਵਾ ਪੱਤ੍ਰਿਕਾ ਅੱਜ ਜਾਰੀ ਕਰ ਦਿੱਤਾ ਗਿਆ ਹੈ। ਇਸ ਮੌਕੇ ਕਾਲਜ ਸਥਾਨਕ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।ਉਨ੍ਹਾਂ ਨਾਲ ਕਾਲਜ ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਸਮੇਤ ਸਟਾਫ ਮੈਂਬਰ ਹਾਜ਼ਰ ਸਨ। ਨਵੇਂ ਵਿੱਦਿਅਕ ਵਰ੍ਹੇ ਲਈ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਨੇ ਸ਼ੁਭਕਾਮਨਾਵਾਂ ਭੇਟ ਕਰਦਿਆਂ ਕਿਹਾ ਕਿ ਸਿੱਖ ਨੈਸ਼ਨਲ ਕਾਲਜ ਕਾਦੀਆਂ ਇਲਾਕੇ ਦੀ ਗੌਰਵਸ਼ਾਲੀ ਇਤਿਹਾਸਕ ਸੰਸਥਾ ਹੈ। ਤੇ ਇਲਾਕੇ ਦੇ ਲੋੜਵੰਦ ਬੱਚਿਆਂ ਲਈ ਉਚੇਰੀ ਵਿੱਦਿਆ ਦਾ ਸੁਪਨਾ ਪੂਰਾ ਕਰਨ ਲਈ ਹਮੇਸ਼ਾ ਯਤਨਸ਼ੀਲ ਰਹੀ ਹੈ। ਅੰਡਰ ਗਰੈਜੂਏਟ ਤੇ ਪੋਸਟ ਗ੍ਰੈਜੂਏਟ ਡਿਗਰੀ ਕੋਰਸ ਤੇ ਡਿਪਲੋਮਾ ਕੋਰਸ ਪੜ੍ਹਾਏ ਜਾ ਰਹੇ ਹਨ। ਤੇ ਹਰ ਸਾਲ ਸ਼ਾਨਦਾਰ ਨਤੀਜੇ ਆ ਰਹੇ ਹਨ । ਪ੍ਰਿੰਸੀਪਲ ਡਾ ਹਰਪ੍ਰੀਤ ਸਿੰਘ ਹੁੰਦਲ ਨੇ ਕਿਹਾ ਕਿ ਪੜ੍ਹਾਈ ਦੇ ਨਾਲ ਖੇਡਾਂ ਸਹਿ ਗਤੀਵਿਧੀਆਂ, ਯੁਵਕ ਮੇਲੇ , ਐੱਨ ਸੀ ਸੀ ਐੱਨ ਐੱਸ ਐੱਸ ਚ ਲਡ਼ਕੇ ਤੇ ਲਡ਼ਕੀਆਂ ਹਰ ਸਾਲ ਯੂਨੀਵਰਸਿਟੀ ਪੱਧਰ ਤੇ ਮੱਲਾਂ ਮਾਰ ਰਹੇ ਹਨ । ਇਸ ਮੌਕੇ ਸਟਾਫ ਮੈਂਬਰਾਂ ਤੇ ਪ੍ਰੋ ਕੁਲਵਿੰਦਰ ਸਿੰਘ , ਪ੍ਰੋ ਸੁਖਪਾਲ ਕੌਰ ,ਪ੍ਰੋ ਹਰਜਿੰਦਰ ਸਿੰਘ, ਸਮੇਤ ਸਟਾਫ ਮੈਂਬਰ ਹਾਜ਼ਰ ਸਨ।
ਫੋਟੋ:– ਸਿੱਖ ਨੈਸ਼ਨਲ ਕਾਲਜ ਕਾਦੀਆਂ ਦਾ ਪ੍ਰਾਸਪੈਕਟਸ ਜਾਰੀ ਕਰਦੇ ਸਕੱਤਰ ਡਾ ਬਲਚਰਨਜੀਤ ਸਿੰਘ ਭਾਟੀਆ ਪ੍ਰਿੰਸੀਪਲ ਡਾ ਹੁੰਦਲ ਤੇ ਸਟਾਫ ਮੈਂਬਰ

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments