spot_img
Homeਮਾਝਾਗੁਰਦਾਸਪੁਰਦਰਗਾਹ ਬਾਬਾ ਮੁਰਾਦ ਸ਼ਾਹ ਜੀ ਦੇ ਦਰਬਾਰ ਤੇ ਸਾਲਾਨਾ ਭੰਡਾਰਾ ਧੂਮਧਾਮ ਨਾਲ...

ਦਰਗਾਹ ਬਾਬਾ ਮੁਰਾਦ ਸ਼ਾਹ ਜੀ ਦੇ ਦਰਬਾਰ ਤੇ ਸਾਲਾਨਾ ਭੰਡਾਰਾ ਧੂਮਧਾਮ ਨਾਲ ਮਨਾਇਆ

ਕਾਦੀਆਂ 1 ਜੁਲਾਈ (ਮੁਨੀਰਾ ਸਲਾਮ ਤਾਰੀ) :- ਦਰਬਾਰ ਬਾਬਾ ਮੁਰਾਦ ਸ਼ਾਹ ਜੀ ਦੀ ਦਰਗਾਹ ਰਜ਼ਾਦਾ ਰੋਡ ਕਾਦੀਆਂ ਵਿਖੇ ਸਾਲਾਨਾ ਮੇਲਾ ਅਤੇ ਭੰਡਾਰਾ ਬੜੀ ਧੂਮ ਧਾਮ ਅਤੇ ਸ਼ਰਧਾਪੂਰਵਕ ਸਮੂਹ ਸੇਵਾਦਾਰ ਦਰਬਾਰ ਬਾਬਾ ਮੁਰਾਦਸ਼ਾਹ ਜੀ ਅਤੇ ਹਲਕਾ ਕਾਦੀਆਂ ਦੇ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦਰਬਾਰ ਬਾਬਾ ਮੁਰਾਦ ਸ਼ਾਹ ਜੀ ਕਮੇਟੀ ਦੇ ਸਰਪ੍ਰਸਤ ਸ੍ਰੀ ਕੁਲਭੂਸ਼ਣ ਸ਼ਰਮਾ ਜੀ ਨੇ ਦੱਸਿਆ ਕਿ ਇਸ ਮੌਕੇ ਪੰਜਾਬ ਦੇ ਮਸ਼ਹੂਰ ਕਵਾਲ ਵਿਕਾਸ ਪਾਰਸ ਰਿਸ਼ੀ ਜੀ ਪਠਾਨਕੋਟ ਵਾਲੇਆਂ ਨੇ ਕੱਵਾਲੀਆਂ ਗਾ ਕੇ ਸਰੋਤਿਆਂ ਦਾ ਖੂਬ ਮਨ ਲੁੱਟਿਆ ਅਤੇ ਉਨ੍ਹਾਂ ਨੂੰ ਆਪਣੀ ਜੇਬਾਂ ਵਿੱਚੋਂ ਪੈਸੇ ਕੱਢ ਕੇ ਵਾਰਨ ਲਈ ਮਜ਼ਬੂਰ ਕਰ ਦਿੱਤਾ। ਇਸ ਮੌਕੇ ਬਾਬਾ ਜੀ ਦਾ ਅਤੁੱਟ ਲੰਗਰ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਵੀ ਵਰਤਾਈ ਗਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਬਾਬਾ ਲੱਖਦਾਤਾ ਦਰਬਾਰ ਕਮੇਟੀ ਬੱਸ ਸਟੈਂਡ ਕਾਦੀਆਂ ਦੇ ਪ੍ਰਧਾਨ ਅਤੇ ਸਮੂਹ ਕਮੇਟੀ ਮੈਂਬਰ ਹਾਜ਼ਰ ਹੋਏ। ਇਸ ਮੌਕੇ ਦਰਬਾਰ ਬਾਬਾ ਮੁਰਾਦਸ਼ਾਹ ਜੀ ਕਮੇਟੀ ਵੱਲੋਂ ਵਿਸ਼ੇਸ਼ ਤੋਰ ਤੇ ਆਏ ਬਾਬਾ ਲੱਖਦਾਤਾ ਦਰਬਾਰ ਕਮੇਟੀ ਦੇ ਪ੍ਰਧਾਨ ਸ੍ਰੀ ਜੋਗਿੰਦਰਪਾਲ ਜੀ ਬਿੱਟੂ, ਗੁਲਸ਼ਨ ਵਰਮਾ, ਮੋਤੀ ਲਾਲ, ਸਿਕੰਦਰ ਭਗਤ, ਰਾਜਵਿੰਦਰ ਲਾਲੀ, ਗੁਰਜੀਤ ਸਿੰਘ ਰਿੰਕੂ, ਡਿਪਲ ਵਰਮਾ ਅਤੇ ਹੋਰਨਾ ਕਮੇਟੀ ਮੈਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਦਰਬਾਰ ਬਾਬਾ ਮੁਰਾਦਸ਼ਾਹ ਜੀ ਕਮੇਟੀ ਦੇ ਪ੍ਰਧਾਨ ਅਮਿਤ ਕੁਮਾਰ ਸ਼ਰਮਾ, ਸਰਪ੍ਰਸਤ ਕੁਲਭੂਸ਼ਣ ਸ਼ਰਮਾ, ਗੋਪਾਲ ਅਰੋਡ਼ਾ, ਸੰਨੀ, ਪੰਕੂ, ਜਤਿਨ, ਲਵ, ਪੰਡਿਤ ਅਸ਼ੋਕ ਸ਼ਰਮਾਂ, ਖੰਨਾ ਸਾਹਿਬ, ਟੈਨੀ, ਆਦਿ ਹਾਜ਼ਰ ਸਨ।
munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments