spot_img
Homeਮਾਝਾਗੁਰਦਾਸਪੁਰਸੀਨੀਅਰ ਸੀਨੀਜਨ ਫੋਰਮ ( ਬੁੱਧੀਜੀਵੀ ਵਰਗ ) ਵੱਲੋਂ ਸਮਾਜਿਕ ਮਸਲਿਆਂ ਨੂੰ ਲੈ...

ਸੀਨੀਅਰ ਸੀਨੀਜਨ ਫੋਰਮ ( ਬੁੱਧੀਜੀਵੀ ਵਰਗ ) ਵੱਲੋਂ ਸਮਾਜਿਕ ਮਸਲਿਆਂ ਨੂੰ ਲੈ ਕੇ ਮੀਟਿੰਗ ਕੀਤੀ *

ਬਟਾਲਾ 29 ਜੂਨ ((ਮੁਨੀਰਾ ਸਲਾਮ ਤਾਰੀ)

*ਸੀਨੀਅਰ ਸਿਟੀਜਨ ਫੋਰਮ ( ਬੁੱਧੀਜੀਵੀ ਵਰਗ ) ਵੱਲੋਂ ਪ੍ਰਧਾਨ ਪ੍ਰਿੰਸੀਪਲ ਹਰਬੰਸ ਸਿੰਘ ਦੀ ਪ੍ਰਧਾਨਗੀ ਵਿੱਚ ਸਥਾਨਕ ਬੀ.ਐਚ ਸੁਕੇਅਰ ਵਿਖੇ ਬਹੁਤ ਹੀ ਜ਼ਰੂਰੀ ਕੀਤੀ ਗਈ। ਮੀਟਿੰਗ ਵਿੱਚ ਬੀਤੇ ਦਿਨ ਸਵਰਗਵਾਸ ਹੋਏ ਰਿਟਾਇਰਡ ਬੀ.ਪੀ.ਈ.ਓ. ਬਲਵਿੰਦਰ ਕੌਰ ਪਤਨੀ ਪ੍ਰਿੰਸੀਪਲ ਹਰਬੰਸ ਸਿੰਘ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਸਿਟੀਜਨ ਫੋਰਮ ਦੇ ਪ੍ਰਧਾਨ ਪ੍ਰਿੰਸੀਪਲ ਹਰਬੰਸ ਸਿੰਘ ਨੇ ਦਿੰਦੇ ਦੱਸਿਆ ਕਿ ਸੀਨੀਅਰ ਸਿਟੀਜਨ ਫੋਰਮ ਵੱਲੋਂ ਸਮਾਜਿਕ ਮਸਲਿਆਂ ਦੇ ਹੱਲ ਲਈ ਹਮੇਸ਼ਾ ਯਤਨਸ਼ੀਲ ਰਹੀ ਹੈ। ਉਨ੍ਹਾਂ ਕਿਹਾ ਕਿ ਸਮੇਂ ਸਮੇਂ ਤੇ ਬੁੱਧੀਜੀਵੀ ਵਰਗ ਵੱਲੋਂ ਸ਼ਹਿਰ ਦੇ ਵੱਖ-ਵੱਖ ਵਿਭਾਗਾਂ ਦੇ ਅਫ਼ਸਰਾਂ ਨੂੰ ਮਿਲ ਕੇ ਸ਼ਹਿਰ ਦੇ ਮਸਲਿਆਂ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ ਜਾਂਦਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀ ਫੌਰਮ ਇਸੇ ਸਮਾਜ ਸੇਵਾ ਕਰਦੀ ਰਹੇਗੀ । ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨੌਜਵਾਨਾਂ ਦਾ ਨਸ਼ਿਆਂ ਪ੍ਰਤੀ ਵੱਧ ਰਿਹਾ ਰੁਝਾਨ ਚਿੰਤਾ ਦਾ ਵਿਸ਼ਾ ਅਤੇ ਸਰਕਾਰਾਂ ਵੱਲੋਂ ਇਸ ਵਿਰੁੱਧ ਠੋਸ ਕਦਮ ਚੁੱਕਣੇ ਚਾਹੀਦੇ ਹਨ। ਇਸ ਮੌਕੇ ਪ੍ਰਿੰਸੀਪਲ ਨਾਨਕ ਸਿੰਘ , ਪ੍ਰਿੰਸੀਪਲ ਨਵਤੇਜਪਾਲ ਸਿੰਘ ਪਨੇਸਰ , ਗੁਰਨਾਮ ਸਿੰਘ , ਗੁਰਦਰਸ਼ਨ ਸਿੰਘ ਧਾਮੀ , ਸਵਰਨ ਸਿੰਘ ਸਰੂਪਵਾਲੀ , ਗੁਰਪ੍ਰੀਤ ਸਿੰਘ ਪਰਮਾਰ , ਸਵਿੰਦਰ ਸਿੰਘ ਸੰਧੂ ਰਿਟਾਇਰਡ ਇਸਪੈਕਟਰ ਮਾਰਕਫੈਡ , ਡਾ. ਐਮ.ਐਚ. ਸੌਖੀ , ਰਿਟਾਇਰਡ ਇਸਪੈਕਟਰ ਦਰਸ਼ਨ ਲਾਲ , ਐਮ.ਐਸ. ਸੋਹੀ, ਹੈਡਮਾਸਟਰ ਪ੍ਰਿਤਪਾਲ ਸਿੰਘ , ਪ੍ਰਿੰਸੀਪਲ ਲਛਮਣ ਸਿੰਘ , ਡਾ. ਗੁਰਿੰਦਰ ਸਿੰਘ ਰੰਧਾਵਾ , ਡਾ. ਸਤਪਾਲ ਸਿੰਘ , ਸਰਦੂਲ ਸਿੰਘ ਸੋਢੀ , ਸੁਲੱਖਣ ਸਿੰਘ ਹਾਜ਼ਰ ਸਨ। *

munira salam
munira salam
Editor-in-chief at Salam News Punjab
RELATED ARTICLES
- Advertisment -spot_img

Most Popular

Recent Comments